ਸਮੱਗਰੀ 'ਤੇ ਜਾਓ

ਡਾਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਂਸ ਦੀ ਸੋਟੀ ਨੂੰ ਡਾਂਗ ਕਹਿੰਦੇ ਹਨ। ਕਈ ਡਾਂਗ ਨੂੰ ਲਾਠੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਡਾਂਗ ਸਵੈ-ਰਾਖੀ ਲਈ ਵਰਤੀ ਜਾਂਦੀ ਸੀ। ਡਾਂਗ ਨਾਲ ਹੀ ਦੁਸ਼ਮਣ ਨਾਲ ਲੜਾਈ ਕੀਤੀ ਜਾਂਦੀ ਸੀ। ਡਾਂਗ ਪੰਜ/ਛੇ ਕੁ ਫੁੱਟ ਲੰਮੀ ਹੁੰਦੀ ਸੀ। ਹੈ। ਠੋਸ ਬਾਂਸ ਦੀ ਹੁੰਦੀ ਹੈ/ਸੀ। ਮਨੁੱਖੀ ਸੂਝ ਵਧਣ ਤੇ ਫੇਰ ਸਵੈ-ਰਖਿਆ ਲਈ ਡਾਂਗ ਵਿਚ ਲੋਹੇ ਦਾ ਧਾਰਦਾਰ ਫਲ ਲਾ ਕੇ ਗੰਡਾਸੀ ਬਣਾਈ ਗਈ ਜਿਹੜੀ ਲੜਾਈ ਲਈ ਵਰਤੀ ਜਾਂਦੀ ਸੀ। ਡਾਂਗ ਵਿਚ ਹੀ ਲੋਹੇ ਦਾ ਧਾਰਦਾਰ ਤਿੱਖਾ ਫਲ ਲਾ ਕੇ ਬਰਛਾ ਬਣਾਇਆ ਗਿਆ ਜਿਹੜਾ ਖਾਲਸੇ ਦੀਆਂ ਫੌਜਾਂ (ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਸਿੱਖ) ਦਾ ਲੜਾਈ ਦਾ ਸ਼ਸ਼ਤਰ ਹੁੰਦਾ ਸੀ। ਹੁਣ ਸਵੈ-ਰੱਖਿਆ ਲਈ ਤੇ ਲੜਾਈ ਲਈ ਨਵੇਂ ਤੋਂ ਨਵੇਂ ਹਥਿਆਰ ਹਨ। ਇਸ ਲਈ ਡਾਂਗ ਦੀ ਵਰਤੋਂ ਹੁਣ ਬਹੁਤ ਘੱਟ ਗਈ ਹੈ।ਸਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.