ਸਮੱਗਰੀ 'ਤੇ ਜਾਓ

ਡਾਇਆਸਪੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਇਆਸਪੋਰਾ (ਯੂਨਾਨੀ διασπορά, ਅਰਥ: ਖਲਾਰਾ ਪਸਾਰਾ)[1]"ਹਿਜਰਤ, ਪਰਵਾਸ, ਜਾਂ ਆਪਣੀ ਜੱਦੀ ਮਾਤਭੂਮੀ ਤੋਂ ਦੂਰ ਦੂਰ ਬਿਖਰੇ ਲੋਕਾਂ,"[2] ਜਾਂ, "ਕਿਸੇ ਵੀ ਕਾਰਨ ਅਨੇਕ ਥਾਈਂ ਜਾ ਵਸੇ ਲੋਕਾਂ,"[3] ਜਾਂ " ਆਪਣੇ ਜੱਦੀ ਦੇਸ਼ ਤੋਂ ਦੂਰ ਜਾ ਵਸੇ ਲੋਕਾਂ,"[4] ਨੂੰ ਕਹਿੰਦੇ ਹਨ। ਅੰਤਰਰਾਸ਼ਟਰੀ ਪਧਰ ਦਾ ਮਾਨਵੀ ਵਹਾਅ, ਜਿਸ ਦੇ ਕਾਰਨ ਵਖੋ-ਵਖਰੇ ਹੋ ਸਕਦੇ ਹਨ,ਵਿਸ਼ਵ ਪਧਰੀ ਡਆਇਸਪੋਰੇ ਦਾ ਅਧਾਰ ਹੈ। ਵਿਸ਼ਵੀਕਰਨ ਦੀ ਪ੍ਰਕਿਰੀਆ ਵਿੱਚ ਯੋਰਪੀਨ,ਅਮਰੀਕਨ,ਚੀਨੀ,ਭਾਰਤੀ,ਪੰਜਾਬੀ,ਆਇਰਿਸ਼,ਫ਼ਲਸਤੀਨੀ,ਇਸਰਾਇਲੀ,ਜਪਾਨੀ,ਅਫ੍ਰੀਕਨ ਆਦਿ ਸ਼ਾਮਿਲ ਹਨ। ਪ੍ਰਾਚੀਨ ਕਾਲ ਤੋਂ ਹੀ ਇਮੀਗ੍ਰੇਸ਼ਨ ਦਾ ਵਰਤਾਰਾ ਕਾਰਜਸ਼ੀਲ ਹੈ। ਇਸ ਦੇ ਕਾਰਨਾਂ ਵਿੱਚ ਕਿਸੇ ਬਹੁਗਿਣਤੀ ਜਾਂ ਤਾਕਤਵਰ ਵਰਗ, ਅਣਜਾਣੀਆਂ ਧਰਤੀਆਂ ਤੇ ਵਸ ਪੈਣਾ, ਜਾਂ ਵਿਕਸਿਤ ਮੁਲਕਾਂ ਚ ਇਮਿਗ੍ਰੇਟ ਹੋ ਜਾਣਾ ਆਦਿ ਸ਼ਾਮਿਲ ਹਨ।

ਡਾਇਸਪੋਰਕ ਸਥਿਤੀਆਂ ਨਾਲ ਜੂਝ ਰਹੇ ਇਹ ਪ੍ਰਵਾਸੀ ਮਾਨਸਿਕ ਪਧਰ ਤੇ ਅਚੇਤ, ਅਰਧ-ਚੇਤ ਅਵਸਥਾ ਵਿੱਚ ਆਪਣੀ ਜਨਮ ਭੂਮੀ ਨਾਲ ਜੁੜ੍ਹੇ ਰਹਿੰਦੇ ਹਨ। ਭੂ-ਹੇਰਵਾ ਇਨ੍ਹਾਂ ਦੀ ਮਨੋਦਸ਼ਾ ਦਾ ਡੂੰਗਾ ਸਰੋਕਾਰ ਬਣ ਜਾਂਦਾ ਹੈ। ਇਹ ਆਵਾਸ ਦੁਆਰਾ ਗ੍ਰਹਿਣ ਕੀਤੇ ਦੇਸ਼ ਦੇ ਸੱਭਿਆਚਾਰ ਤੋਂ ਅਣਭਿਜ ਵੀ ਨਹੀਂ ਰਹਿੰਦੇ ਉਸ ਦਾ ਵਿਰੋਧ ਵੀ ਨਹੀਂ ਕਰਦੇ,ਉਂਝ ਉਹ ਵਿਰੋਧ ਕਰਨ ਦੀ ਸਥਿਤੀ ਵਿੱਚ ਹੀ ਨਹੀਂ ਹੁੰਦੇ ਪਰ ਉਸ ਨੂੰ ਅਪਣਾਉਂਦੇ ਵੀ ਨਹੀਂ ਜਿਹਨਾਂ ਕੁ ਸਹਿਜ ਪੂਰਨ ਹੋ ਸਕੇ ਆਪਣਾ ਲੈਂਦੇ ਹਨ। ਜਿਆਦਾ ਛਡ ਦੇਂਦੇ ਹਨ ਜਾਂ ਅਣਗੋਲਿਆਂ ਕਰੀਂ ਰਖਦੇ ਹਨ। ਇਨਾ ਨੂੰ ਆਪਣੇ ਮੂਲ ਕਲਚਰ ਨਾਲ ਬਹੁਤ ਪਿਆਰ ਹੁੰਦਾ ਹੈ ਜਾਂ ਇੰਝ ਕਹਿ ਲਈਏ ਕਿ ਪਰਾਈ ਧਰਤੀ,ਪਰਾਏ ਮੁਲਕ,ਪਰਾਏ ਸੱਭਿਆਚਾਰ ਵਿੱਚ ਜਾ ਕੇ ਇਨ੍ਹਾਂ ਨੂੰ ਆਪਣੇ ਕਲਚਰ ਦੀ ਸਮਝ ਆਉਂਦੀ ਹੈ ਜਾਂ ਕਦਰ ਪੈਂਦੀ ਹੈ ਇਹ ਆਪਣੀ ਭਾਸ਼ਾ ਤੇ ਕਲਚਰ ਦੇ ਖੁਸ ਜਾਣ ਪ੍ਰਤੀ ਫੋਬੀਆ ਪਾਲ ਲੈਂਦੇ ਹਨ ਅਣਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਬੇਗਾਨਗੀ ਭੋਗਦੇ ਹਨ।

ਹਵਾਲੇ[ਸੋਧੋ]

  1. Henry George Liddell and Robert Scott. "διασπορά". A Greek-English Lexicon. http://www.perseus.tufts.edu/hopper/text?doc=Perseus%3Atext%3A1999.04.0057%3Aentry%3Ddiaspora%2F. Retrieved 2011-03-11. 
  2. "Diaspora". Merriam Webster. Retrieved 2011-02-22.
  3. http://en.wikipedia.org/wiki/Diaspora#cite_note-ember-3
  4. http://en.wikipedia.org/wiki/Diaspora#cite_note-webster-2