ਡਾਇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਇਨਾ
ਵੇਲਜ਼ ਦੀ ਰਾਜਕੁਮਾਰੀ

ਤਸਵੀਰ:Lady-diana-101757 w1000 (cropped).jpg
ਰਾਜਕੁਮਾਰੀ ਡਾਇਨਾ ਜੂਨ, 1996
ਜੀਵਨ-ਸਾਥੀ ਚਾਰਲਸ ਵੇਲਜ਼ ਦਾ ਰਾਜਕੁਮਾਰ
(ਵਿ. 1981; ਤਲਾਕ 1996)
[1]
ਔਲਾਦ
ਪੂਰਾ ਨਾਂ
ਡਾਇਨਾ ਫ੍ਰਾਂਸ਼ਸ
ਘਰਾਣਾ
ਪਿਤਾ ਜਾਨ ਸਪੈਂਸਰ
ਮਾਂ ਫ਼੍ਰਾਂਸ਼ਸ ਸ਼ਾਂਦ ਕੁਡ
ਜਨਮ (1961-07-01)1 ਜੁਲਾਈ 1961
ਪਾਰਕ ਹਾਓਸ ਇੰਗਲੈਂਡ
ਮੌਤ 31 ਅਗਸਤ 1997(1997-08-31) (ਉਮਰ 36)
ਪੈਰਿਸ ਫ਼੍ਰਾਂਸ
ਦਫ਼ਨ 6 ਸਤੰਬਰ, 1997
ਅਲਥੋਰਪ ਇੰਗਲੈਂਡ
ਦਸਤਖ਼ਤ
ਧਰਮ ਇਸਾਈ

ਡਾਇਨਾ ਵੇਲਜ਼ ਦੀ ਰਾਜਕੁਮਾਰੀ ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਰਾਜਕੁਮਾਰ ਚਾਰਲਸ ਦੀ ਪਤਨੀ ਅਤੇ ਵਿਸ਼ਵ ਸੁੰਦਰੀ ਸੀ। ਡਾਇਨਾ ਦਾ ਜਨਮ ਸ਼ਾਹੀ ਪਰਿਵਾਰ ਦੇ ਵਫ਼ਾਦਾਰ ਦੇ ਘਰ ਹੋਇਆ। ਡਾਇਨਾ ਦੇ ਪਿਤਾ ਅੱਠਵੇਂ ਅਰਲ ਸਪੈਂਸਰ ਨੇ ਸ਼ਾਹੀ ਪਰਵਾਰ ਲਈ ਕੰਮ ਕੀਤਾ ਸੀ ਅਤੇ ਡਾਇਨਾ ਮਹਾਰਾਣੀ ਦੇ ਸੈਂਡਰਿੰਘਮ ਐਸਟੇਟ ਵਾਲੇ ਘਰ ‘ਪਾਰਕ ਹਾਊਸ’ ਵਿੱਚ ਪਲੀ ਹੈ। 1981 ਵਿੱਚ ਸ਼ਹਿਜ਼ਾਦਾ ਚਾਰਲਸ ਨਾਲ ਹੋਏ ਵਿਆਹ ਵੇਲੇ ਡਾਇਨਾ ਦੀ ਉਮਰ 20 ਸਾਲਾਂ ਦੀ ਸੀ, ਜਦੋਂ ਕਿ ਉਸ ਦੀ ਸੱਸ ਉਮਰ ਦੇ 55ਵਿਆਂ ਵਿੱਚ ਸੀ। ਸ਼ਹਿਜ਼ਾਦੀ ਡਾਇਨਾ ਵਿੱਚ ਲੰਮੇ ਸਮੇਂ ਤੱਕ ਰਿਸ਼ਤੇ ਗੜਬੜੀ ਵਾਲੇ ਰਹੇ ਹਨ। ਇੰਗਲੈਂਡ ਦੇ ਮਰਹੂਮ ਰਾਜਕੁਮਾਰੀ ਡਾਇਨਾ ਨੂੰ ਸਿਰਫ ਇੰਗਲੈਂਡ ਦੇ ਲੋਕਾਂ ਦਾ ਹੀ ਨਹੀਂ ਸਗੋਂ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਕਾਫੀ ਪਿਆਰ ਮਿਲਿਆ। ਇਸ ਦਾ ਕਾਰਨ ਸੀ ਡਾਇਨਾ ਦੀ ਖੂਬਸੂਰਤੀ ਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਉਸ ਦਾ ਤਰੀਕਾ। ਡਾਇਨਾ ਦੀ ਮੌਤ ਇੱਕ ਕਾਰ ਦੁਰਘਟਨਾ ਵਿੱਚ 31 ਅਗਸਤ 1997 ਵਿੱਚ ਹੋ ਗਈ ਸੀ। ਡਾਇਨਾ ਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਉਨ੍ਹਾਂ ਦੀਆਂ ਚੀਜ਼ਾਂ ਦੀ ਦੇਖਭਾਲ ਉਨ੍ਹਾਂ ਦੇ ਭਰਾ ਕਰਨਗੇ ਅਤੇ ਜਦੋਂ ਉਨ੍ਹਾਂ ਦੇ ਬੇਟੇ 30 ਸਾਲ ਦੇ ਹੋ ਜਾਣ ਤਾਂ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਜਾਣ।

ਹਵਾਲੇ[ਸੋਧੋ]