ਸਮੱਗਰੀ 'ਤੇ ਜਾਓ

ਡਾਕਖ਼ਾਨਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਪੋਸਟ ਆਫਿਸ" ਭਾਰਤੀ ਲੇਖਕ ਧੂਮਕੇਤੂ (1892-1965) ਦੀ ਲਿਖੀ ਇੱਕ ਗੁਜਰਾਤੀ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ 1923 ਵਿੱਚ ਪ੍ਰਕਾਸ਼ਿਤ ਹੋਈ ਸੀ, ਅਤੇ ਇਸਨੂੰ ਧੂਮਕੇਤੂ ਦੀ ਸਭ ਤੋਂ ਮਸ਼ਹੂਰ ਅਤੇ ਅਕਸਰ ਸੰਗ੍ਰਹਿਆਂ ਲਈ ਚੁਣੀ ਗਈ ਨਿੱਕੀ ਕਹਾਣੀ ਮੰਨਿਆ ਜਾਂਦਾ ਹੈ। ਕਹਾਣੀ ਇੱਕ ਪਿਤਾ ਦੇ ਆਪਣੀ ਧੀ ਲਈ ਪਿਆਰ, ਅਤੇ ਸਥਾਨਕ ਡਾਕਘਰ ਦੀ ਬੇਰੁਖ਼ੀ ਵਾਲੀ ਨੌਕਰਸ਼ਾਹੀ ਬਾਰੇ ਹੈ। ਇਹ ਆਪਣੇ ਵਰਣਨ, ਬਿਰਤਾਂਤ ਅਤੇ ਸੰਵਾਦਾਂ ਲਈ ਪ੍ਰਸਿੱਧ ਹੈ।

ਪ੍ਰਕਾਸ਼ਨ

[ਸੋਧੋ]

"ਡਾਕਖਾਨਾ" ਪਹਿਲੀ ਵਾਰ ਸਾਹਿਤਕ ਰਸਾਲੇ ਸਾਹਿਤ ਵਿੱਚ 1923 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਬਾਅਦ ਵਿੱਚ ਧੂਮਕੇਤੂ ਦੇ ਪਹਿਲੇ ਨਿੱਕੀ ਕਹਾਣੀ ਸੰਗ੍ਰਹਿ, ਟਾਂਖਾ ਜਿਲਦ 1, 1926 [1]ਵਿੱਚ ਪ੍ਰਕਾਸ਼ਿਤ ਹੋਈ ਸੀ।

ਪਲਾਟ

[ਸੋਧੋ]

ਕਹਾਣੀ ਯੁੱਧ ਸਮੇਂ ਵਾਪਰਦੀ ਹੈ। ਨਾਇਕ, ਅਲੀ ਕੋਚਮੈਨ, ਆਪਣੇ ਸ਼ੁਰੂਆਤੀ ਜੀਵਨ ਵਿੱਚ ਇੱਕ ਮਹਾਨ ਸ਼ਿਕਾਰੀ ਸੀ, ਪਰ ਉਸਦੀ ਧੀ ਮਰੀਅਮ ਦੇ ਇੱਕ ਸਿਪਾਹੀ ਨਾਲ ਵਿਆਹ ਹੋਣ ਤੋਂ ਬਾਅਦ ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ। ਮਰੀਅਮ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਪਤੀ ਨਾਲ ਪੰਜਾਬ ਚਲੀ ਗਈ। ਉਸ ਤੋਂ ਬਾਅਦ, ਅਲੀ ਮਰੀਅਮ ਦੀ ਚਿੱਠੀ ਦਾ ਇੰਤਜ਼ਾਰ ਕਰਦਾ ਹੈ ਅਤੇ ਪੰਜ ਸਾਲ ਤੱਕ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਸਥਾਨਕ ਡਾਕਘਰ ਜਾਂਦਾ ਹੈ। ਇੱਕ ਦਿਨ, ਜਦੋਂ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੀ ਜਲਦੀ ਮੌਤ ਹੋ ਸਕਦੀ ਹੈ, ਤਾਂ ਉਸਨੇ ਡਾਕਖਾਨੇ ਦੇ ਕਲਰਕ ਲਕਸ਼ਮੀਦਾਸ ਨੂੰ ਸੋਨੇ ਦੇ ਪੰਜ ਸਿੱਕੇ ਦਿੱਤੇ, ਅਤੇ ਉਸਨੂੰ ਮਰੀਅਮ ਦੀ ਚਿੱਠੀ ਜੇਕਰ ਉਸਦੀ ਮੌਤ ਤੋਂ ਬਾਅਦ ਆਵੇ ਤਾਂ ਉਸਦੀ ਕਬਰ ਵਿੱਚ ਪਹੁੰਚਾਉਣ ਲਈ ਕਿਹਾ। ਪੋਸਟਮਾਸਟਰ ਅਤੇ ਉਸ ਦਾ ਸਟਾਫ਼ ਅਲੀ ਦੀ ਰੋਜ਼ਾਨਾ ਦੀ ਰੁਟੀਨ ਦਾ ਮਜ਼ਾਕ ਉਡਾਉਂਦੇ ਹਨ। ਇੱਕ ਦਿਨ ਅਲੀ ਦਾ ਡਾਕਖਾਨੇ ਵਿੱਚ ਆਉਣਾ ਬੰਦ ਹੋ ਜਾਂਦਾ ਹੈ, ਅਤੇ ਪੋਸਟਮਾਸਟਰ ਉਸਦੀ ਧੀ ਦੀ ਚਿੱਠੀ ਦੀ ਉਡੀਕ ਕਰਨ ਲੱਗ ਪੈਂਦਾ ਹੈ। ਇੱਕ ਦਿਨ ਉਸਨੂੰ ਅਲੀ ਦੇ ਪਤੇ `ਤੇ ਮਰੀਅਮ ਦਾ ਇੱਕ ਪੱਤਰ ਮਿਲ਼ਦਾ ਹੈ। ਉਹ ਲਕਸ਼ਮੀਦਾਸ ਦੇ ਨਾਲ਼ ਅਲੀ ਦੀ ਕਬਰ 'ਤੇ ਜਾਂਦਾ ਹੈ ਅਤੇ ਉਸ 'ਤੇ ਮਰੀਅਮ ਦਾ ਪੱਤਰ ਰੱਖ ਦਿੰਦਾ ਹੈ। [2]

ਹੁੰਗਾਰਾ

[ਸੋਧੋ]

ਗੁਜਰਾਤੀ ਸਾਹਿਤ ਵਿੱਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ, [3] "ਡਾਕਖਾਨਾ" ਇਸਦੇ ਵਰਣਨ, ਬਿਰਤਾਂਤ ਅਤੇ ਸੰਵਾਦਾਂ ਲਈ ਜ਼ਿਕਰਯੋਗ ਹੈ। [4] ਇਹ ਧੂਮਕੇਤੂ ਦੀ ਸਭ ਤੋਂ ਮਸ਼ਹੂਰ ਅਤੇ ਅਕਸਰ ਸੰਗ੍ਰਹਿਆਂ ਵਿੱਚ ਸ਼ਾਮਲ ਕੀਤੀ ਗਈ ਕਹਾਣੀ ਹੈ। [5] [6] [7] ਕਹਾਣੀ ਦਾ ਅੰਗਰੇਜ਼ੀ ਵਿੱਚ ਸਭ ਤੋਂ ਪਹਿਲਾਂ ਖ਼ੁਦ ਧੂਮਕੇਤੂ ਨੇ "ਦ ਲੈਟਰ" ਸਿਰਲੇਖ ਹੇਠ ਅਨੁਵਾਦ ਕੀਤਾ ਸੀ। [8] ਮੀਰਾ ਨਾਇਕ ਨੇ ਇਸਦਾ ਇੱਕ ਹੋਰ ਅੰਗਰੇਜ਼ੀ ਅਨੁਵਾਦ "ਮਰੀਅਮ`ਜ਼ ਲੈਟਰ" ਸਿਰਲੇਖ ਹੇਠ ਕੀਤਾ ਸੀ। [9]

ਹਵਾਲੇ

[ਸੋਧੋ]
  1. Das, Sisir Kumar (2005). History of Indian Literature: 1911-1956, Struggle for Freedom : Triumph and Tragedy. New Delhi: Sahitya Akademi. p. 264. ISBN 978-81-7201-798-9.
  2. George, K. M., ed. (1997). Masterpieces of Indian Literature. Vol. 3. New Delhi: National Book Trust. p. 1701. ISBN 978-81-237-1978-8.
  3. George, K. M., ed. (1993). Modern Indian Literature: an Anthology: Fiction. Vol. 2. New Delhi: Sahitya Akademi. p. 266. ISBN 81-7201-506-2.
  4. Topiwala, Chandrakant; Dave, Ramesh R., eds. (June 2008). Gujarātī Tūṅkī Vārtākośa ગુજરાતી ટૂંકી વાર્તાકોશ [Encyclopedia of Gujarati Short Story] (2nd ed.). Ahmedabad: Gujarati Sahitya Parishad. p. 56. OCLC 24870863.
  5. "The Post Office". Rediff. 26 October 2020. Retrieved 28 March 2021.
  6. Joshi, Suresh Hariprasad (2001). J. Birjepatil (ed.). Ten Short Stories by Suresh Joshi. New Delhi: Sahitya Akademi. p. 13. ISBN 978-81-260-1159-9.
  7. Mehta, Ashish (14 February 2021). "How Dhumketu transformed Gujarati literature with his short stories". The Indian Express. Retrieved 28 March 2021.
  8. Ramakrishnan, E. V., ed. (2005). Indian Short Stories,1900–2000. New Delhi: Sahitya Akademi. pp. 33–42. ISBN 978-81-260-1091-2.
  9. Dharmarajan, Geeta; Ramachandra, Keerti, eds. (2006). Night of the Third Crescent and Other Stories: Unforgettable Short Fiction from Some of India's Master Storytellers. Katha. p. 73. ISBN 978-81-89020-51-4.