ਡਾਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਲਬੋਰਨ ਵਿੱਚ,ਆਸਟ੍ਰੇਲੀਆ ਦਾ ਇੱਕ ਡਾਕੀਆ ਮੋਟਰ ਸਾਈਕਲ ਤੇ ਡਾਕ ਵੰਡਦਾ ਹੋਇਆ 
ਹਾਵਰਡ ਸਕੇਅਰ ਦੀ ਕੈਮਬ੍ਰਿਜ ਸਟਰੀਟ ਵਿੱਚ ਇੱਕ ਡਾਕ ਗੱਡੀ

ਡਾਕੀਆ, ਹਰਕਾਰਾ, ਚਿੱਠੀਆਂ ਵੰਡਣ ਵਾਲਾ, ਡਾਕ ਲਿਆਉਣ ਅਤੇ ਲੈ ਕੇ ਜਾਣ ਵਾਲਾ ਕਰਮਚਾਰੀ, ਪੋਸਟਮੈਨ(Postman) ਜਾਂ ਕੁਝ ਦੇਸ਼ਾਂ ਵਿੱਚ ਪੋਸਟੀ ਦੇ ਨਾਂ ਨਾਲ ਜਾਣਿਆ ਜਾਂਦਾ ਡਾਕ ਮਹਿਕਮੇ, ਡਾਕ ਸੇਵਾ ਜਾਂ ਡਾਕਖ਼ਾਨੇ ਦੇ ਇੱਕ ਮੁਲਾਜ਼ਮ ਨੂੰ ਕਿਹਾ ਜਾਂਦਾ ਹੈ ਜਿਹੜਾ ਡਾਕ, ਚਿੱਠੀਆਂ, ਪਾਰਸਲ ਆਦਿ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਪਹੁੰਚਾਉਂਦਾ ਹੈ। ਭਾਰਤ ਵਿੱਚ ਡਾਕ ਵਿਭਾਗ ਦੇ ਮੁਲਾਜ਼ਮ ਡਾਕ ਵੰਡਣ ਦਾ ਕੰਮ ਕਰਦੇ ਹਨ ਹਾਲਾਂਕਿ ਪਿਛਲੇ ਕੁਝ ਅਰਸੇ ਤੋਂ ਪਾਰਸਲ ਅਤੇ ਚਿੱਠੀਆਂ ਕੋਰੀਅਰ ਸੇਵਾ ਰਾਹੀਂ ਵੀ ਭੇਜਣੀਆਂ ਸ਼ੁਰੂ ਹੋ ਗਈਆਂ ਹਨ।[1] ਵਰਤਮਾਨ ਸਮੇਂ ਵਿੱਚ ਡਾਕੀਏ ਦੇ ਕੰਮ ਵਿੱਚ ਤਕਨੀਕ ਦਾ ਇਸਤੇਮਾਲ ਸ਼ੁਰੂ ਹੋ ਗਿਆ ਹੈ[2] ਡਾਕ ਸੇਵਾ ਨਾਲ ਦੁਨੀਆ ਵਿੱਚ ਸੰਚਾਰ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਅਣਜਾਣ ਥਾਵਾਂ ਬਾਰੇ ਬਹੁਤ ਭਰਮ ਭੁਲੇਖੇ ਸਨ।[3]

ਹਵਾਲੇ[ਸੋਧੋ]

  1. "ਡਾਕੀਆ". ਪੰਜਾਬੀ ਟ੍ਰਿਬਿਊਨ. 2013-06-15. Retrieved 2018-08-26. {{cite news}}: Cite has empty unknown parameter: |dead-url= (help)
  2. "ਹੁਣ ਮੋਬਾਈਲ 'ਤੇ ਡਾਕੀਆ ਕਰਵਾਏਗਾ ਈ-ਦਸਤਖ਼ਤ". ਅਜੀਤ: ਸਨਅਤ ਤੇ ਵਪਾਰ (in ਅੰਗਰੇਜ਼ੀ). Retrieved 2018-08-26.
  3. "ਮੇਰਾ ਪਿੰਡ ਮੇਰੇ ਪਿੰਡ ਦਾ ਮੂੰਹ ਮੱਥਾ". www.veerpunjab.com. Retrieved 2018-08-26.