ਡਾਡਾ
Jump to navigation
Jump to search
ਡਾਡਾ ਜਾਂ ਡਾਡਾਵਾਦ ਇੱਕ ਸੱਭਿਆਚਾਰਕ ਅੰਦੋਲਨ ਹੈ ਜੋ ਪਹਿਲ਼ੇ ਵਿਸ਼ਵਯੁੱਧ ਦੇ ਦੌਰਾਨ ਜਿਊਰਿਖ, ਸਵਿਟਜਰਲੈਂਡ ਵਿੱਚ ਸ਼ੁਰੂ ਹੋਇਆ ਸੀ ਅਤੇ 1916 ਤੋਂ 1922 ਦੇ ਵਿੱਚ ਆਪਣੀ ਸਿਖਰ ਉੱਤੇ ਪਹੁੰਚ ਗਿਆ ਸੀ, ਪਰ ਨਿਊਯਾਰਕ ਡਾਡਾ ਦੀ ਸਿਖਰ ਇੱਕ ਸਾਲ 1915 ਵਿੱਚ ਸੀ।[1] ਇਹ ਅੰਦੋਲਨ ਮੁੱਖ ਤੌਰ 'ਤੇ ਦ੍ਰਿਸ਼ ਕਲਾ, ਸਾਹਿਤ - ਕਵਿਤਾ, ਕਲਾ ਪ੍ਰਕਾਸ਼ਨ, ਕਲਾ ਸਿੱਧਾਂਤ - ਰੰਗ ਮੰਚ ਅਤੇ ਗਰਾਫਿਕ ਡਿਜਾਇਨ ਨੂੰ ਸਮਿੱਲਤ ਕਰਦਾ ਹੈ ਅਤੇ ਇਸ ਅੰਦੋਲਨ ਨੇ ਕਲਾ-ਵਿਰੋਧੀ ਸੱਭਿਆਚਾਰਕ ਪ੍ਰੋਗਰਾਮਾਂ ਦੁਆਰਾ ਆਪਣੀ ਜੰਗ-ਵਿਰੋਧੀ ਰਾਜਨੀਤੀ ਨੂੰ ਕਲਾ ਦੇ ਵਰਤਮਾਨ ਮਾਪਦੰਡਾਂ ਨੂੰ ਅਪ੍ਰਵਾਨ ਕਰਨ ਦੇ ਮਾਧਿਅਮ ਵਜੋਂ ਇਕੱਠੇ ਕੀਤਾ। ਇਸ ਦਾ ਉਦੇਸ਼ ਆਧੁਨਿਕ ਜਗਤ ਦੀਆਂ ਉਹਨਾਂ ਗੱਲਾਂ ਦਾ ਉਪਹਾਸ ਕਰਨਾ ਸੀ ਜਿਸ ਨੂੰ ਇਸ ਦੇ ਪ੍ਰਤੀਭਾਗੀ ਅਰਥਹੀਣਤਾ ਸਮਝਦੇ ਸਨ। ਜੰਗ-ਵਿਰੋਧੀ ਹੋਣ ਦੇ ਇਲਾਵਾ ਡਾਡਾ ਅੰਦੋਲਨ ਪੂੰਜੀਵਾਦ ਵਿਰੋਧੀ ਵੀ ਸੀ।
ਹਵਾਲੇ[ਸੋਧੋ]
- ↑ Mario de Micheli (2006). Las vanguardias artísticas del siglo XX. Alianza Forma. p.135-137