ਡਾਪਲਰ ਪ੍ਰਭਾਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰੋਤ ਦੀ ਗਤੀ ਕਾਰਨ ਤਰੰਗ ਲੰਬਾਈ ਵਿੱਚ ਬਦਲਾਓ

ਡਾਪਲਰ ਪ੍ਰਭਾਵ: ਜਦੋਂ ਕੋਈ ਪ੍ਰਕਾਸ਼ ਜਾਂ ਧੁਨੀ ਦੀ ਤਰੰਗਾਂ ਦਾ ਸਰੋਤ ਅਤੇ ਨਿਰੀਖਿਅਕ ਇੱਕ-ਦੂਜੇ ਦੇ ਸਾਪੇਖੀ ਗਤੀ ਕਰਦੇ ਹਨ ਤਾਂ ਮਾਪੀ ਗਈ ਤਰੰਗ ਲੰਬਾਈ ਵਿੱਚ ਬਦਲਾਓ ਦੇਖਿਆ ਜਾਂਦਾ ਹੈ। ਇਸ ਪ੍ਰਭਾਵ ਨੂੰ ਡਾਪਲਰ ਪ੍ਰਭਾਵ ਕਿਹਾ ਜਾਂਦਾ ਹੈ। ਜਿਵੇਂ-ਜਿਵੇਂ ਉਹ ਇੱਕ-ਦੂਜੇ ਦੇ ਸਾਪੇਖੀ ਦੂਰ ਹਟਦੇ ਜਾਂਦੇ ਹਨ, ਤਰੰਗ ਲੰਬਾਈ ਵਧਦੀ ਜਾਂਦੀ ਹੈ ਅਤੇ ਆਵ੍ਰਿਤੀ ਘੱਟਦੀ ਜਾਂਦੀ ਹੈ। ਇਸ ਦੇ ਉਲਟ ਜੇ ਉਹਨਾਂ ਵਿਚਲੀ ਦੂਰੀ ਘਟਦੀ ਜਾਂਦੀ ਹੈ ਤਾਂ ਤਰੰਗ ਲੰਬਾਈ ਵੀ ਘਟਦੀ ਜਾਂਦੀ ਹੈ ਅਤੇ ਆਵ੍ਰਿਤੀ ਵੱਧਦੀ ਜਾਂਦੀ ਹੈ। ਜਦੋਂ ਕੋਈ ਪ੍ਰਕਾਸ਼ ਦਾ ਸਰੋਤ ਨਿਰੀਖਿਅਕ ਤੋਂ ਦੂਰ ਜਾ ਰਿਹਾ ਹੁੰਦਾ ਹੈ ਤਾਂ ਤਰੰਗ ਲੰਬਾਈ ਵਧਦੀ, ਭਾਵ ਲਾਲ ਰੰਗ ਵੱਲ ਨੂੰ ਖਿਸਕਦੀ ਜਾਂਦੀ ਹੈ। ਇਸ ਪ੍ਰਭਾਵ ਦਾ ਨਾਮ ਆਸਟ੍ਰੇਲੀਆ ਦੇ ਭੌਤਿਕ ਵਿਗਿਆਨ ਦੇ ਵਿਗਿਆਨੀ ਕ੍ਰਿਸਟੀਅਨ ਡਾਪਲਰ ਉੱਤੇ ਪਿਆ। ਜਿਸ ਨੇ ਇਸ ਪ੍ਰਭਾਵ ਨੂੰ 1842 ਵਿੱਚ ਪ੍ਰਦਰਸ਼ਤ ਕੀਤਾ। ਜਦੋਂ ਸਟੇਸ਼ਨ ਤੇ ਰੇਲ ਗੱਡੀ ਬਿਨਾ ਰੁਕੇ ਲੰਘਦੀ ਹੈ ਤਾਂ ਉਸ ਦੀ ਅਵਾਜ਼ ਤਿਖੀ ਹੁੰਦੀ ਜਾਂਦੀ ਹੈ ਜਿਉ ਜਿਉ ਸਟੇਸ਼ਨ ਵੱਲ ਗੱਡੀ ਆਉਂਦੀ ਹੈ ਅਤੇ ਅਵਾਜ਼ ਭਾਰੀ ਹੁੰਦੀ ਜਾਂਦੀ ਹੈ ਜਿਉ ਜਿਉ ਗੱਡੀ ਸਟੇਸ਼ਨ ਪਾਰ ਕਰਨ ਤੋਂ ਬਾਅਦ ਦੂਰ ਹੁੰਦੀ ਜਾਂਦੀ ਹੈ।[1]

ਹਵਾਲੇ[ਸੋਧੋ]