ਸਮੱਗਰੀ 'ਤੇ ਜਾਓ

ਹਨੇਰ ਊਰਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਾਰਕ ਐਨਰਜੀ ਤੋਂ ਮੋੜਿਆ ਗਿਆ)

ਭੌਤਿਕੀ ਬ੍ਰਹਿਮੰਡ ਵਿਗਿਆਨ ਅਤੇ ਖਗੋਲ ਵਿਗਿਆਨ ਵਿੱਚ, ਹਨੇਰ ਊਰਜਾ (ਡਾਰਕ ਐਨਰਜੀ) ਐਨਰਜੀ ਦੀ ਇੱਕ ਅਗਿਆਤ ਕਿਸਮ ਹੈ ਜੋ ਸਾਰੀ ਸਪੇਸ ਦੇ ਆਰਪਾਰ ਨਿਕਲਦੀ ਹੋਈ ਬ੍ਰਹਿਮੰਡ ਦੇ ਫੈਲਾਓ ਨੂੰ ਤੇਜ਼ (ਐਕਸਲਰੇਟ) ਕਰਦੀ ਮਿੱਥੀ ਗਈ ਹੈ। 1990 ਤੋਂ ਬਾਦ ਕੀਤੀ ਨਿਰੀਖਣਾਂ ਨੂੰ ਸਮਝਾਉਣ ਲਈ ਡਾਰਕ ਐਨਰਜੀ ਸਭ ਤੋਂ ਜਿਆਦਾ ਸਵੀਕਾਰ ਕੀਤੀ ਜਾਣ ਵਾਲੀ ਮਿੱਥ ਹੈ ਜੋ ਇਸ਼ਾਰਾ ਕਰਦੀ ਹੈ ਕਿ ਬ੍ਰਹਿਮੰਡ ਇੱਕ ਪ੍ਰਵੇਗਿਤ ਹੋ ਰਹੀ (ਐਕਸਲਰੇਟਿੰਗ) ਦਰ (ਰੇਟ) ਨਾਲ ਫੈਲ ਰਿਹਾ ਹੈ। ਬ੍ਰਹਿਮੰਡ ਵਿਗਿਆਨ ਦੇ ਸਟੈਂਡਰਡ ਮਾਡਲ ਨੂੰ ਸਹੀ ਮੰਨਦੇ ਹੋਏ, ਸਭ ਤੋਂ ਚੰਗੇ ਤਾਜ਼ਾ ਨਾਪ ਇਸ਼ਾਰਾ ਕਰਦੇ ਹਨ ਕਿ ਡਾਰਕ ਐਨਰਜੀ ਅੱਜਕੱਲ ਦੇ ਨਿਰੀਖਣਯੋਗ ਬ੍ਰਹਿਮੰਡ ਦੀ ਕੁੱਲ ਊਰਜਾ ਵਿੱਚ 68.3% ਹਿੱਸਾ ਯੋਗਦਾਨ ਪਾਉਂਦੀ ਹੈ। ਡਾਰਕ ਮੈਟਰ (ਹਨੇਰ ਪਦਾਰਥ) ਦੀ ਮਾਸ-ਐਨਰਜੀ ਅਤੇ ਸਧਾਰਨ ਪਦਾਰਥ ਕ੍ਰਮਵਾਰ 26.8% ਅਤੇ 4.9% ਯੋਗਦਾਨ ਪਾਉਂਦੇ ਹਨ, ਅਤੇ ਨਿਊਟ੍ਰੀਨੋ ਅਤੇ ਫੋਟੋਨਾਂ ਵਰਗੇ ਕੰਪੋਨੈਂਟ (ਹਿੱਸੇ) ਬਹੁਤ ਘੱਟ ਮਾਤਰਾ ਵਿੱਚ ਯੋਗਦਾਨ ਪਾਉਂਦੇ ਹਨ। ਇੱਕ ਵਾਰ ਫੇਰ ਤੋਂ ਇੱਕ ਮਾਸ-ਐਨਰਜੀ-ਇਕੁਈਵੇਲੈਂਸ ਬੇਸਿਸ (ਪੁੰਜ-ਊਰਜਾ ਸਮਾਨਤਾ ਅਧਾਰ) ਉੱਤੇ ਡਾਰਕ ਐਨਰਜੀ ਦੀ ਡੈਂਸਟੀ (6.91 × 10−27 kg/m3) ਬਹੁਤ ਘੱਟ ਹੈ, ਜੋ ਗਲੈਕਸੀਆਂ ਅੰਦਰ ਸਧਾਰਨ ਪਦਾਰਥ ਜਾਂ ਹਨੇਰ ਪਦਾਰਥ ਦੀ ਡੈਂਸਟੀ ਤੋਂ ਬਹੁਤ ਜਿਆਦਾ ਘੱਟ ਹੈ। ਫੇਰ ਵੀ, ਇਹ ਬ੍ਰਹਿਮੰਡ ਦੀ ਮਾਸ-ਐਨਰਜੀ ਨੂੰ ਨਿਯੰਤ੍ਰਿਤ ਕਰਦੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਸਪੇਸ ਦੇ ਆਰਪਾਰ ਇੱਕਸਾਰ ਹੈ।