ਹਨੇਰ ਪਦਾਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੈਵੀਟੇਸ਼ਨਲ ਲੈੱਨਜ਼ਿੰਗ ਉੱਤੇ ਆਧਾਰਿਤ, ਇੱਕ ਗਲੈਕਸੀ ਝੁੰਡ (CL0024+17) ਦੀ ਇਸ ਤਸਵੀਰ ਵਿੱਚ ਅਨੁਮਾਨਿਤ ਕੀਤਾ ਗਿਆ ਡਾਰਕ ਮੈਟਰ ਦਾ ਇੱਕ ਛੱਲਾ ਜੋ ਨੀਲੇ ਰੰਗ ਵਿੱਚ ਪ੍ਰਸਤੁਤ ਕੀਤਾ ਗਿਆ ਹੈ

ਡਾਰਕ ਮੈਟਰ ਜਾਂ ਹਨੇਰ ਪਦਾਰਥ, ਪਦਾਰਥ ਦੀ ਇੱਕ ਮਿੱਥ ਕਿਸਮ ਹੈ ਜਿਸ ਨੂੰ ਟੈਲੀਸਕੋਪ ਨਾਲ ਨਹੀਂ ਦੇਖਿਆ ਜਾ ਸਕਦਾ ਪਰ ਬ੍ਰਹਿਮੰਡ ਵਿੱਚ ਪਦਾਰਥ ਦੀ ਜਿਆਦਾਤਰ ਮਾਤਰਾ ਲਈ ਜ਼ਿੰਮੇਵਾਰ ਹੋ ਸਕਦੀ ਹੈ। ਡਾਰਕ ਮੈਟਰ ਦੀ ਹੋਂਦ ਅਤੇ ਵਿਸ਼ੇਸ਼ਤਾਵਾਂ ਦਾ ਅਨੁਮਾਨ ਇਸ ਦੇ ਗਰੈਵੀਟੇਸ਼ਨਲ ਪ੍ਰਭਾਵਾਂ ਤੋਂ ਲਗਾਇਆ ਗਿਆ ਹੈ ਜੋ ਦਿਸਣਯੋਗ ਪਦਾਰਥ ਉੱਤੇ, ਰੇਡੀਏਸ਼ਨ ਉੱਤੇ, ਅਤੇ ਬ੍ਰਹਿਮੰਡ ਦੀ ਵਿਸ਼ਾਲ ਪੈਮਾਨੇ ਦੀ ਬਣਤਰ ਉੱਤੇ ਪੈਂਦੇ ਹਨ। ਡਾਰਕ ਮੈਟਰ ਸਿੱਧਾ ਡਿਟੈਕਟ ਨਹੀਂ ਕੀਤਾ ਗਿਆ, ਜੋ ਇਸਨੂੰ ਅਜੋਕੀ ਖਗੋਲ ਵਿਗਿਆਨ ਦੇ ਮਹਾਨਤਮ ਰਹੱਸਾਂ ਵਿੱਚੋਂ ਇੱਕ ਬਣਾਉਂਦਾ ਹੈ।

ਡਾਰਕ ਮੈਟਰ, ਪ੍ਰਕਾਸ਼ ਜਾਂ ਕੋਈ ਹੋਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੂੰ ਕਿਸੇ ਮਹੱਤਵਪੂਰਨ ਲੈਵਲ ਤੱਕ ਨਾ ਬਾਹਰ ਕੱਢਦਾ (ਇਮਿੱਟ) ਹੈ ਅਤੇ ਨਾ ਹੀ ਸੋਖਦਾ (ਅਬਜ਼ੌਰਬ ਕਰਦਾ) ਹੈ। ਪਲੈਂਕ ਮਿਸ਼ਨ ਟੀਮ ਮੁਤਾਬਿਕ, ਅਤੇ ਬ੍ਰਹਿਮੰਡ ਵਿਗਿਆਨ ਦੇ ਸਟੈਂਡਰਡ ਮਾਡਲ ਉੱਤੇ ਆਧਾਰਿਤ, ਗਿਆਤ ਬ੍ਰਹਿਮੰਡ ਦੀ ਕੁੱਲ ਮਾਸ-ਐਨਰਜੀ ਵਿੱਚ 4.9% ਸਧਾਰਨ ਪਦਾਰਥ ਹੈ, 26.8% ਡਾਰਕ ਮੈਟਰ (ਹਨੇਰ ਪਦਾਰਥ) ਹੈ ਅਤੇ 68.3% ਡਾਰਕ ਐਨਰਜੀ (ਹਨੇਰ ਊਰਜਾ) ਹੈ। ਇਸ ਕਾਰਨ, ਹਨੇਰ ਪਦਾਰਥ ਬ੍ਰਹਿਮੰਡ ਦੇ ਕੁੱਲ ਪਦਾਰਥ ਵਿੱਚ 84.5% ਯੋਗਦਾਨ ਪਾਉਂਦਾ ਹੈ, ਜਦੋਂਕਿ “ਹਨੇਰ ਊਰਜਾ+ਹਨੇਰ ਪਦਾਰਥ” ਬ੍ਰਹਿਮੰਡ ਦੀ ਕੁੱਲ ਮਾਸ-ਐਨਰਜੀ ਸਮੱਗਰੀ ਵਿੱਚ 95.1% ਯੋਗਦਾਨ ਰੱਖਦੇ ਹਨ।

ਹਨੇਰ