ਸਮੱਗਰੀ 'ਤੇ ਜਾਓ

ਡਾ.ਸ਼ਰਨਜੀਤ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾ.ਸ਼ਰਨਜੀਤ ਕੌਰ (1938 - 2020) ਪੰਜਾਬੀ ਕਹਾਣੀਕਾਰ ਸੀ।[1]

ਡਾ ਸ਼ਰਨਜੀਤ ਕੌਰ ਪੰਜਾਬੀ ਅਧਿਆਪਕਾ ਸੀ। ਉਸਨੇ ਚੰਡੀਗੜ੍ਹ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹਾਇਆ। ਵਧੀਆ ਅਧਿਆਪਕਾ ਹੋਣ ਨਾਤੇ ਉਸ ਨੂੰ ਨੈਸ਼ਨਲ ਅਵਾਰਡ ਵੀ ਮਿਲ਼ਿਆ ਹੈ।

ਡਾ ਸ਼ਰਨਜੀਤ ਕੌਰ ਦਾ ਪੰਜਾਬੀ ਸਾਹਿਤ ਨਾਲ਼ ਗੂੜ੍ਹਾ ਸੰਬੰਧ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਕਾਰਜਕਾਰਨੀ ਦੀ ਲੰਮਾ ਸਮਾਂ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ, ਚੰਡੀਗੜ੍ਹ ਦੀ ਜਨਰਲ ਸਕੱਤਰ ਰਹੀ। ਡਾ ਸ਼ਰਨਜੀਤ ਕੌਰ ਨੇ ਦੋ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਆਪਣਾ ਅਕਸ
  • ਸੁੱਕੇ ਅੱਥਰੂ
  • ਆਪਣੀ ਛਾਂ
  • ਦ੍ਰਿਸ਼ਟ-ਅਦ੍ਰਿਸ਼ਟ
  • ਤੇ ਹਿਨਾ ਚਲੀ ਗਈ
  • ਬੰਦ ਬੂਹੇ ਪਿੱਛੇ
  • ਤੇ ਜੀਨੀ ਜਿੱਤ ਗਈ

ਹਵਾਲੇ

[ਸੋਧੋ]