ਡਾ. ਐੱਸ.ਪੀ. ਸਿੰਘ ਉਬਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਐੱਸ.ਪੀ. ਸਿੰਘ ਉਬਰਾਏ (ਸੁਰਿੰਦਰਪਾਲ ਸਿੰਘ ਉਬਰਾਏ) ਦੁਬਈ ਦੇ ਵੱਡੇ ਕਾਰੋਬਾਰੀ ਹਨ ਜਿਹਨਾਂ ਨੂੰ ਵਿਸ਼ਵ ਭਰ ਵਿੱਚ ਉੱਘੇ ਸਮਾਜ ਸੇਵੀ ਸਿੱਖ ਚੇਹਰੇ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀ ਸਭ ਤੋਂ ਵੱਡੀ ਦੇਣ ਇਹ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਅਰਬ ਦੇਸ਼ਾਂ ਵਿੱਚ ਫਾਂਸੀ ਦੀ ਸਜ਼ਾ ਸੁਣਾਏ ਜਾ ਚੁੱਕੇ ਪੰਜਾਬੀਆਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਅਤੇ ਉਹਨਾਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ।

ਪਿਛੋਕੜ[ਸੋਧੋ]

ਡਾ. ਐੱਸ. ਪੀ. ਉਬਰਾਏ ਨੇ 1975 ਵਿਚ ਪਾਂਡੋਹੰਮ, ਹਿਮਾਚਲ ਪ੍ਰਦੇਸ਼ ਵਿੱਚ ਇੰਜਨ ਮਕੈਨਿਕ ਦੇ ਤੌਰ 'ਤੇ ਆਪਣਾ ਕੰਮ ਸ਼ੁਰੂ ਕੀਤਾ। 1977 ਵਿਚ ਉਹ ਮਕੈਨਿਕ ਦੇ ਰੂਪ ਵਿਚ ਦੁਬਈ ਆਏ। 4 ਸਾਲ ਬਾਅਦ ਭਾਰਤ ਵਾਪਸ ਪਰਤ ਕੇ ਖ਼ੁਦ ਦੀ ਇੱਕ ਸਪਲਾਈ ਅਤੇ ਕੰਸਟਰਕਸ਼ਨ ਕੰਪਨੀ ‘’’ਪ੍ਰੀਤਮ ਸਿੰਘ ਐਂਡ ਸਨਜ਼’’’ ਸ਼ੁਰੂ ਕੀਤੀ। ਇਸ ਕੰਪਨੀ ਦੇ ਤਹਿਤ ਉਹਨਾਂ ਨੇ ਬਿਆਸ ਤੋਂ ਗੋਇੰਦਵਾਲ ਸਾਹਿਬ ਤੱਕ ਸੜਕਾਂ, ਨਹਿਰਾਂ, ਪੁਲ, ਸੀਵਜ਼, ਹੌਟਮਿਕਸ ਪਲਾਂਟ ਅਤੇ ਰੇਲਵੇ ਲਾਈਨ ਵਰਗੇ ਕਈ ਪ੍ਰਾਜੈਕਟ ਸਫਲਤਾਪੂਰਵਕ ਪੂਰੇ ਕੀਤੇ। ਉਹ 1993 ਵਿੱਚ ਦੁਬਾਰਾ ਦੁਬਈ ਚਲੇ ਗਏ ਅਤੇ 1996 ਵਿੱਚ ਅਪੈਕਸ ਇੰਟਰਨੈਸ਼ਨਲ ਕੰਸਟਰਕਸ਼ਨ, 1998 ਵਿੱਚ ਦੁਬਈ ਗ੍ਰੈਂਡ ਹੋਟਲ ਅਤੇ 2004 ਵਿੱਚ ਓਬਰਾਏ ਪ੍ਰੋਪਰਟੀਜ਼ ਐਂਡ ਇਨਵੈਸਟਮੈਂਟਸ ਕੰਪਨੀ ਸਥਾਪਿਤ ਕੀਤੀ।

ਸਮਾਜ ਸੇਵੀ ਕੰਮ[ਸੋਧੋ]

ਉਬਰਾਏ ਨੇ ਮੌਤ ਦੀ ਸਜ਼ਾ ਅਤੇ ਉਮਰ ਕੈਦ ਤੋਂ 58 ਭਾਰਤੀਆਂ ਦੀ ਰਿਹਾਈ ਲਈ ਲਗਭਗ 1.8 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਓਬਰਾਏ ਨੇ 800 ਤੋਂ ਵੱਧ ਕੈਦੀਆਂ ਦੀ ਏਅਰ ਟਿਕਟ ਦਾ ਭੁਗਤਾਨ ਕੀਤਾ (ਜਿਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਪਰ ਫੰਡਾਂ ਦੀ ਘਾਟ ਕਾਰਨ ਉਹਨਾਂ ਦੇ ਦੇਸ਼ ਵਾਪਸ ਨਹੀਂ ਆ ਸਕੇ) ਅਤੇ ਭਾਰਤੀ ਕੌਂਸਲੇਟ ਦੀ ਮਦਦ ਨਾਲ ਉਹਨਾਂ ਨੂੰ ਵਾਪਸ ਬੁਲਾਇਆ। 2012-13 ਵਿੱਚ 17 ਭਾਰਤੀ ਲੜਕਿਆਂ ਨੂੰ ਰਿਹਾਅ ਕਰਨ ਲਈ 1.2 ਮਿਲੀਅਨ ਡਾਲਰ ਦੀ ਅਦਾਇਗੀ ਕੀਤੀ ਜੋ 13.02.13 ਨੂੰ ਵਾਪਸ ਪੰਜਾਬ ਪਹੁੰਚ ਗਏ। ਪਿਛਲੇ ਸਮੇਂ ਉਹਨਾਂ ਨੇ ਅਰਬ ਦੇਸ਼ਾਂ ਵਿੱਚ ਫਾਂਸੀ ਜ਼ਾਬਤਾ 10 ਪੰਜਾਬੀਆਂ ਦੀ ਰਿਹਾਈ ਲਈ 9 ਕਰੋੜ ਦੀ ਬਲੱਡ ਮਨੀ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਵਿੱਚ ਚਲ ਰਹੇ ਗੱਤਕਾ ਕੋਰਸ ਦੇ ਸਾਰੇ ਵਿਦਿਆਰਥੀਆਂ ਦੀ ਫ਼ੀਸ ਉਹਨਾਂ ਦੇ ਟਰੱਸਟ ਦੁਆਰਾ ਭਰੀ ਜਾਂਦੀ ਹੈ।

ਪ੍ਰਾਪਤੀਆਂ[ਸੋਧੋ]

  1. ਉਹਨਾਂ ਨੇ ਸਰਬੱਤ ਦਾ ਭਲਾ ਨਾਂ ਦੇ ਇੱਕ ਟਰੱਸਟ ਦੀ ਨੀਂਹ ਰੱਖੀ ਜਿਸ ਰਾਹੀਂ ਸਮਾਜ ਸੇਵੀ ਕੰਮਾਂ ਲਈ ਅਦਾਇਗੀ ਕੀਤੀ ਜਾਂਦੀ ਹੈ।
  2. ਉਹਨਾਂ ਨੂੰ ਦੁਨੀਆਂ ਵਿੱਚ ਇੱਕੋ ਇੱਕ ਗਰੈਂਡ ਪੀਐਚ.ਡੀ. ਦੀ ਡਿਗਰੀ ਮਿਲਣ ਦਾ ਮਾਣ ਪ੍ਰਾਪਤ ਹੈ।
  3. ਲੰਡਨ ਦੀ ਇੱਕ ਸੰਸਥਾ ਵੱਲੋਂ ਉਹਨਾਂ ਨੂੰ ‘’’Only Sikh In The World’’’ ਦਾ ਖ਼ਿਤਾਬ ਦਿੱਤਾ ਗਿਆ।

[1]

ਹਵਾਲੇ[ਸੋਧੋ]