ਡਾ. ਕਰਨਜੀਤ ਸਿੰਘ
ਡਾ. ਕਰਨਜੀਤ ਸਿੰਘ ( 12 ਅਪ੍ਰੈਲ 1930 - 11 ਮਾਰਚ 2024) ਪੰਜਾਬੀ ਕਵੀ, ਅਨੁਵਾਦਕ ਅਤੇ ਲੇਖਕ ਸਨ।
ਕਰਨਜੀਤ ਸਿੰਘ ਦਾ ਜਨਮ 12 ਅਪ੍ਰੈਲ 1930 ਨੂੰ ਪੱਟੀ, ਅੰਮ੍ਰਿਤਸਰ ਜ਼ਿਲ੍ਹਾ (ਹੁਣ ਤਰਨਤਾਰਨ ਜ਼ਿਲ੍ਹੇ) ਵਿੱਚ ਹੋਇਆ ਸੀ। ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ , ਅੰਮ੍ਰਿਤਸਰ ਦੇ ਜਨਰਲ ਸਕੱਤਰ ਰਿਹਾ। ਬਾਅਦ ਵਿੱਚ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦਾ ਡਾਇਰੈਕਟਰ ਅਤੇ ਕਈ ਸਾਲ 'ਸਮਕਾਲੀ ਸਾਹਿਤ ਦਾ ਸੰਪਾਦਕ ਵੀ ਰਿਹਾ।
ਡਾਕਟਰ ਕਰਨਜੀਤ ਸਿੰਘ ਦਾ ਜਨਮ 12 ਅਪ੍ਰੈਲ 1930 ਨੂੰ ਪੱਟੀ , ਜ਼ਿਲਾ ਤਰਨ ਤਾਰਨ ਵਿੱਚ ਹੋਇਆ ਸੀ।
ਡਾਕਟਰ ਕਰਨਜੀਤ ਸਿੰਘ ਦਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਪਰਨਾਇਆ ਰਿਹਾ। ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ , ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਮਗਰੋਂ ਜਾ ਕੇ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਸਨ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਰਹੇ ਅਤੇ ਕਈ ਸਾਲ ‘ਸਮਕਾਲੀ ਸਾਹਿਤ ‘ਤੇ ਸੰਪਾਦਕ ਵੀ । ਆਪਣੇ ਆਖਰੀ ਵੇਲੇ ਤੱਕ ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੈਂਬਰ ਵੀ ਰਹੇ ਅਤੇ ਸਭਾ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸਾ ਪਾਂਦੇ ਰਹੇ।
ਪੰਜਾਬੀ ਅਦਬ ਦੀ ਝੋਲੀ ਵਿੱਚ ਉਹਨਾਂ ਨੇ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ’ ਪਾਏ । ਇਸ ਤੋਂ ਇਲਾਵਾ ਉਹਨਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ । ਆਖਰੀ ਸਾਲਾਂ ਵਿੱਚ ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਜਿਨਾਂ ਦੇ ਨਾਂਅ ਮੈਂ ਭੋਲਾਵਾ ਪਗ ਦਾ,’ ‘ਹਾਸ਼ੀਏ ਦੀ ਇਬਾਰਤ ‘ਅਤੇ ‘ ਏਨੀ ਮੇਰੀ’ ਬਾਤ ਹਨ। ਇਸ ਸਮੇਂ ਉਹਨਾਂ ਦੀ ਸਾਹਿਤਕ ਸਵੈਜੀਵਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਕਾਸ਼ਨ ਅਧੀਨ ਹੈ।
ਲੰਘੀ ਸਦੀ ਦੇ 70ਵਿਆਂ ਅਤੇ 80ਵਿਆਂ ਦੇ ਦਹਾਕਿਆਂ ਵਿੱਚ ਉਹ ਪ੍ਰਗਤਿਸ਼ੀਲ ਪ੍ਰਕਾਸ਼ਨ, ਮਾਸਕੋ ਵਿੱਚ ਬਤੌਰ ਅਨੁਵਾਦਕ ਸਰਗਰਮ ਰਹੇ ਤੇ ਉਹਨਾਂ ਨੇ ਰੂਸੀ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਿਆਸੀ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾਇਆ।
ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਦੋ ਬੇਟੇ ਛੱਡ ਗਏ ਹਨ ।[1]
ਲਿਖਤਾਂ
[ਸੋਧੋ]ਡਾ. ਸਿੰਘ ਨੇ ਕਵਿਤਾ, ਲੋਕਧਾਰਾ, ਵਾਰਤਕ ਅਤੇ ਸਾਹਿਤਕ ਆਲੋਚਨਾ ਦੀਆਂ 17 ਕਿਤਾਬਾਂ ਲਿਖੀਆਂ ਹਨ। ਉਸ ਨੇ ਪੰਜਾਬੀ ਵਿੱਚ 50 ਤੋਂ ਵੱਧ ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ ਅਤੇ ਇਨ੍ਹਾਂ ਵਿੱਚ ਅਲੈਗਜ਼ਾਂਦਰ ਪੁਸ਼ਕਿਨ, ਫ਼ਿਓਦਰ ਦੋਸਤੋਵਸਕੀ ਹੈ ਅਤੇ ਲਿਓ ਟਾਲਸਟਾਏ ਦੀਆਂ ਲਿਖਤਾਂ ਸ਼ਾਮਿਲ ਹਨ।[2]
ਕਾਵਿ-ਸੰਗ੍ਰਹਿ
[ਸੋਧੋ]- ਰਿਸ਼ਤੇ
- ਫੁਲ ਵੀ ਅੰਗਾਰੇ ਵੀ
ਹੋਰ
[ਸੋਧੋ]- ਕਵਿਤਾ ਦੇ ਨਾਲ ਨਾਲ (1997)
- ਕਲਮ ਦੀ ਅੱਖ (ਰੇਖਾ ਚਿੱਤਰ)
- ਭਾਰਤ ਦੇ ਗੌਰਵ ਗ੍ਰੰਥ
- ਪੰਜਾਬੀ ਜੀਵਨ
- ਪੰਜਾਬੀ ਲੋਕਧਾਰਾ
- ਪਾਣੀ ਕੇਰਾਂ ਬਦਬੁਦਾ (ਸਵੈਜੀਵਨੀ)
- ਡਾ. ਕਰਨਜੀਤ ਸਿੰਘ: ਚਿੰਤਨ ਤੇ ਸਿਰਜਣਾ / ਨਰੇਸ਼ ਕੁਮਾਰ
ਹਵਾਲੇ
[ਸੋਧੋ]- ↑ punjabusernewssite (2024-01-03). "ਡਾ. ਕਰਨਜੀਤ ਸਿੰਘ ਗਿੱਲ ਨੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਵਜੋਂ ਅਹੁਦਾ ਸੰਭਾਲਿਆ". Punjabi Khabarsaar (in ਅੰਗਰੇਜ਼ੀ (ਅਮਰੀਕੀ)). Retrieved 2024-03-12.
- ↑ Punjabi Academy Literary Award announced