ਡਾ. ਡੀ. ਪੀ. ਸਿੰਘ
ਡਾ. ਦੇਵਿੰਦਰ ਪਾਲ ਸਿੰਘ ਜਾਂ ਵਧੇਰੇ ਆਮ ਡਾ. ਡੀ ਪੀ ਸਿੰਘ (ਜਨਮ 1956) ਇੱਕ ਪੰਜਾਬੀ ਲੇਖਕ ਹੈ। ਕੈਂਬ੍ਰਿਜ ਲਰਨਿੰਗ ਸੰਸਥਾ, ਮਿਸੀਸਾਗਾ (ਕੈਨੇਡਾ) ਦਾ ਡਾਇਰੈਕਟਰ ਅਤੇ ਕਈ ਸੈਕੰਡਰੀ ਤੇ ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਡਾ. ਡੀ. ਪੀ. ਸਿੰਘ ਦੀਆਂ 24 ਕਿਤਾਬਾਂ ਅਤੇ ਹਜ਼ਾਰਾਂ ਲੇਖ ਤੇ ਕਹਾਣੀਆਂ ਛਪ ਚੁਕੀਆਂ ਹਨ।
ਡਾ. ਦੇਵਿੰਦਰ ਪਾਲ ਸਿੰਘ ਦਾ ਜੱਦੀ ਪਿੰਡ, ਬੀਰਮਪੁਰ ਹੁਸ਼ਿਆਰਪੁਰ-ਟਾਂਡਾ ਸੜਕ ਉੱਤੇ ਸਥਿਤ ਸਰਾਂ ਨਗਰ ਦੇ ਚੜ੍ਹਦੇ ਪਾਸੇ ਹੈ। ਬਾਅਦ ਵਿਚ ਉਹ ਨਯਾ ਨੰਗਲ ਵਿੱਚ ਵੀ ਰਿਹਾ ਅਤੇ ਹੁਣ ਪਿਛਲੇ ਲਗਭਗ ਇਕ ਦਹਾਕੇ ਤੋਂ ਆਪ ਕੈਨੇਡਾ ਦੇ ਸੂਬੇ ਉਨਟਾਰੀਓ ਵਿਖੇ ਰਹਿੰਦਾ ਹੈ। ਸਾਹਿਤਕ ਹਲਕਿਆਂ ਵਿੱਚ ਡਾ. ਦੇਵਿੰਦਰ ਪਾਲ ਸਿੰਘ, ਆਪਣੇ ਸੰਖੇਪ ਨਾਮ ਡਾ. ਡੀ. ਪੀ. ਸਿੰਘ ਨਾਲ ਹੀ ਵਧੇਰੇ ਜਾਣਿਆ ਜਾਂਦਾ ਹੈ।
ਡਾ. ਸਿੰਘ ਹੁਣ ਤਕ 24 ਕਿਤਾਬਾਂ ਦੀ ਰਚਨਾ ਕਰ ਚੁੱਕਾ ਹੈ। ਇਨ੍ਹਾਂ ਵਿਚੋਂ 20 ਕਿਤਾਬਾਂ ਗੁਰਮੁਖੀ ਪੰਜਾਬੀ ਵਿਚ ਹਨ ਅਤੇ ਇਕ ਸ਼ਾਹਮੁਖੀ ਪੰਜਾਬੀ ਵਿਚ। ਤਿੰਨ ਕਿਤਾਬਾਂ ਅੰਗਰੇਜ਼ੀ ਵਿੱਚ ਹਨ। ਉਸਨੇ ਆਮ ਪਾਠਕਾਂ ਲਈ ਸਰਲ ਭਾਸ਼ਾ ਵਿੱਚ ਤੇਰ੍ਹਾਂ ਕਿਤਾਬਾਂ ਲਿਖੀਆਂ ਹਨ।
ਰਚਨਾਵਾਂ
[ਸੋਧੋ]- ਸੀ. ਵੀ. ਰਮਨ – ਜੀਵਨ ਤੇ ਸਮਾਂ
- ਵਿਗਿਆਨ ਪ੍ਰਾਪਤੀਆਂ ਤੇ ਮਸਲੇ
- ਧਰਮ ਅਤੇ ਵਿਗਿਆਨ
- ਭਵਿੱਖ ਦੀ ਪੈੜ
- ਵਾਤਾਵਰਣੀ ਪ੍ਰਦੂਸ਼ਣ
- ਵਾਤਾਵਰਣੀ ਮਸਲੇ ਅਤੇ ਸਮਾਧਾਨ (ਸੰਪਾਦਨ)
- ਈਜ਼ਾਦਕਾਰ-ਜਿਨ੍ਹਾਂ ਦੁਨੀਆ ਹਿਲਾ ਦਿੱਤੀ(ਅਨੁਵਾਦ)
- ਲੇਜ਼ਰ ਕਿਰਨਾਂ
- ਅਣੂਵੀ ਸਪੈਕਟ੍ਰੋਸਕੋਪੀ
- ਸਾਇੰਸ ਐਂਡ ਸਿੱਖਇਜ਼ਮ-ਕੌਨਫਲਿਕਟ ਔਰ ਕੋਹੈਰੈਂਸ
ਬਾਕੀ ਤਿੰਨ ਕਿਤਾਬਾਂ,
- ਸਮੇਂ ਦੇ ਵਹਿਣ
- ਏ ਪਾਥ ਟੂ ਟਰੁਥਫੁੱਲ ਲਿਵਿੰਗ ਛਪਾਈ ਅਧੀਨ
- ਅਲਟਰਾਸੋਨਿਕਸ-ਦਾ ਇੰਨਔਡੀਬਲ ਸਾਊਂਡਜ ਛਪਾਈ ਅਧੀਨ
ਬੱਚਿਆਂ ਲਈ ਕਿਤਾਬਾਂ
[ਸੋਧੋ]”ਟੈਲੀਪ੍ਰਿੰਟਰ”, ”ਅਜਬ ਹੈ ਰਾਤ ਦਾ ਅੰਬਰ”, ”ਸਤਰੰਗ”, ”ਰੋਬਟ, ਮਨੁੱਖ ਤੇ ਕੁਦਰਤ”, ”ਧਰਤੀਏ ਰੁਕ ਜਾ” ਅਤੇ ”ਸਪਤਰਿਸ਼ੀ” ਛੱਪ ਚੁੱਕੀਆਂ ਹਨ। ਬਾਕੀ ਦੋ ਕਿਤਾਬਾਂ; ”ਪੰਜਾਬ ਦੇ ਦਰਿਆ” ਅਤੇ ”ਸਤਰੰਗੀ ਪੀਂਘ ਤੇ ਹੋਰ ਨਾਟਕ” ਛਪਾਈ ਅਧੀਨ ਹਨ। ਇਸ ਤੋਂ ਇਲਾਵਾ ਮੈਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਲਈ ਫਿਜ਼ਿਕਸ/ਵਿਗਿਆਨ ਸੰਬੰਧਤ ਤਿੰਨ ਟੈਕਸਟ ਬੁੱਕਸ ਦਾ ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।ઠਮੇਰੀਆਂ ਉਪਰੋਕਤ ਕਿਤਾਬਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਭਾਸ਼ਾ ਵਿਭਾਗ ਪੰਜਾਬ, ਪਟਿਆਲਾ; ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ; ਨੈਸ਼ਨਲ ਬੁੱਕ ਟਰਸਟ ਆਫ ਇੰਡੀਆ, ਦਿੱਲੀ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਦਿੱਲੀ, ਅਤੇ ਸਿੰਘ ਬ੍ਰਦਰਜ਼ ਪਬਲਿਸ਼ਰਜ਼, ਅੰਮ੍ਰਿਤਸਰ ਦੁਆਰਾ ਛਾਪੀਆਂ ਗਈਆ/ਛਪਾਈ ਅਧੀਨ ਹਨ।ઠ