ਡਾ. ਫ਼ਕੀਰ ਮੁਹੰਮਦ ਫ਼ਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਫ਼ਕੀਰ ਮੁਹੰਮਦ ਫ਼ਕੀਰ (1900 - 11 ਸਤੰਬਰ, 1974) ਪੰਜਾਬੀ ਕਵੀ ਸੀ। ਉਸ ਨੇ 1924 ਵਿੱਚ ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿ, ਸਦਾ-ਇ-ਫ਼ਕੀਰ ਪ੍ਰਕਾਸ਼ਿਤ ਕੀਤਾ ਸੀ। ਲਾਹੌਰ ਵਿੱਚ ਅੰਜੁਮਨ ਹਿਮਾਇਤ-ਇ-ਇਸਲਾਮ ਦੇ ਸਾਲਾਨਾ ਸਮਾਗਮਾਂ ਵਿੱਚ ਆਪਣੀਆਂ ਪੰਜਾਬੀ ਕਵਿਤਾਵਾਂ ਦਾ ਉੱਚਾਰਨ ਕਰਦੇ ਰਹੇ ਹਨ।

ਜੀਵਨੀ[ਸੋਧੋ]

ਡਾ. ਫ਼ਕੀਰ ਮੁਹੰਮਦ ਫ਼ਕੀਰ ਦਾ ਜਨਮ 1900 ਈਸਵੀ ਨੂੰ ਸ਼ਹਿਰ ਗੁੱਜਰਾਂਵਾਲਾ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ ਵਾਲਿਦ ਹਕੀਮ ਲਾਲ ਦੀਨ ਦੇ ਘਰ ਹੋਇਆ ਸੀ।

ਪਾਕਿਸਤਾਨ ਵਿੱਚ[ਸੋਧੋ]

ਪਾਕਿਸਤਾਨ ਬਣਨ ਤੋਂ ਬਾਅਦ ਉਥੇ ਪੰਜਾਬੀ ਦੀ ਥਾਂ ਉਰਦੂ ਠੋਸ ਦਿੱਤਾ ਗਿਆ। ਮਾਂ-ਬੋਲੀ ਪੰਜਾਬੀ ਨੂੰ ਸਕੂਲੀ ਸਿਲੇਬਸ ਦਾ ਅੰਗ ਬਣਾਉਣ ਲਈ ਡਾ.ਫਕੀਰ ਮੁਹੰਮਦ ਨੇ ਕੰਮ ਆਰੰਭ ਦਿੱਤਾ। ਲਾਹੌਰ ਦੇ ਦਿਆਲ ਸਿੰਘ ਕਾਲਜ ਵਿਖੇ ਪੰਜਾਬੀ ਦੀ ਤਰੱਕੀ ਲਈ ਜੁਲਾਈ 1951 ਵਿੱਚ ਉਘੇ ਪੰਜਾਬੀਆਂ ਦੀ ਪਹਿਲੀ ਰਸਮੀ ਮੀਟਿੰਗ ਬੁਲਾਈ ਗਈ ਜਿਸ ਦੇ ਸੱਦਾ ਪੱਤਰ ਡਾ.ਫਕੀਰ ਹੁਰਾਂ ਨੇ ਵੰਡੇ ਸਨ। ਇਸ ਮੀਟਿੰਗ ਵਿੱਚ ਸਈਅਦ ਆਬਿਦ ਅਲੀ, ਅਬਦੁਲ ਮਜੀਦ ਸਾਲਿਕ, ਡਾ. ਮੁਹੰਮਦ ਬਾਕਿਰ, ਡਾ. ਮੁਹੰਮਦ ਦੀਨ ਤਸੀਰ, ਬਾਬੂ ਫਿਰੋਜ੍ਦੀਨ ਅਤੇ ਸੂਫ਼ੀ ਤਬਸੁਮ ਵਰਗੇ ਉੱਘੇ ਉਰਦੂ ਲਿਖਾਰੀਆਂਨੇ ਭਾਗ ਲਿਆ ਅਤੇ ਉਹ ਪਾਕ ਪੰਜਾਬ ਲੀਗ ਨਾਮ ਦਾ ਸੰਗਠਨ ਬਣਾਉਣ ਲਈ ਅਤੇ ਇੱਕ ਪੰਜਾਬੀ ਰਸਾਲਾ ਸ਼ੁਰੂ ਕਰਨ ਲਈ ਸਹਿਮਤ ਹੋ ਗਏ। 'ਪੰਜਾਬੀ’ ਨਾਂ ਦੇ ਇਸ ਰਸਾਲੇ ਦੀ ਪ੍ਰਕਾਸ਼ਨਾ ਦਾ ਕੰਮ ਡਾ. ਫ਼ਕੀਰ ਮੁਹੰਮਦ ਦੇ ਸਪੁਰਦ ਕੀਤਾ ਗਿਆ।[1]

ਹਵਾਲੇ[ਸੋਧੋ]