ਡਾ. ਮਮਤਾ ਜੋਸ਼ੀ (ਸੂਫ਼ੀ ਗਾਇਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਮਮਤਾ ਜੋਸ਼ੀ[1][2] ਇੱਕ ਸੂਫ਼ੀ ਗਾਇਕਾ ਹੈ।[3] ਡਾ. ਮਮਤਾ ਜੋਸ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਗੋਲਡਨ ਗਰਲ (ਸੋਨ ਕੁੜੀ ) ਦੇ ਨਾ ਨਾਲ ਜਾਣੀ ਜਾਂਦੀ ਸੀ। ਉਹ ਸੰਗੀਤ ਵਿਚ ਪੀ ਐਚ.ਡੀ.ਹਨ ਅਤੇ ਉਹਨਾਂ ਐਮ.ਏ. (ਸੰਗੀਤ) ਵਿਚ ਸੋਨੇ ਦਾ ਤਮਗਾ ਅਤੇ ਐਮ.ਏ. (ਕੱਥਕ ਨ੍ਰਿਤ) ਵਿੱਚ ਚਾਂਦੀ ਦਾ ਤਗਮਾ ਜਿਤੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪੜ੍ਹਦਿਆਂ ਕੌਮੀ ਪੱਧਰ ਦੇ ਸੰਗੀਤ ਮੁਕਾਬਲਿਆਂ ਦੌਰਾਨ ਉਸ ਨੇ ਛੇ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ। ਇਸ ਸੋਨ ਪਰੀ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਭਾਰਤ ਸਰਕਾਰ) ਦਾ ਵੱਕਾਰੀ ਵਜ਼ੀਫ਼ਾ ਵੀ ਹਾਸਲ ਕੀਤਾ ਹੈ। ਮਮਤਾ ਭਾਰਤੀ ਕਲਾਸੀਕਲ ਵੋਕਲ ਮਿਊਜ਼ਕ ਵਿੱਚ ਪੀਐਚ.ਡੀ. ਹਨ। ਉਹ ਲਾਲ ਚੰਦ ਯਮਲਾ ਜੱਟ ਪੁਰਸਕਾਰ ਪ੍ਰਾਪਤ ਹਨ।

ਡਾ ਮਮਤਾ ਜੋਸ਼ੀ ਦੇ ਗਾਏ ਗੀਤ[ਸੋਧੋ]

ਚੰਗੇ ਆ ਕਿ ਮੰਦੇ ਆ ਨਿਭਾਈ ਰੱਖੀ ਸੋਹਣਿਆ, ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇਕੋ ਜਿਹਾ, ਮੌਲਾ ਦੇ ਰੰਗ ਨਿਆਰੇ ਨੇ, ਸਭ ਐਬ ਪਛਾਨਣ ਲੋਕਾਂ ਦੇ

ਹਵਾਲੇ[ਸੋਧੋ]