ਡਾ. ਰਵਿੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਰਵਿੰਦਰ (ਜਨਮ 1950) ਪੰਜਾਬੀ ਕਵੀ ਹੈ। ਕਿੱਤੇ ਵਜੋਂ ਰਵਿੰਦਰ ਬੱਚਿਆਂ ਦਾ ਡਾਕਟਰ ਹੈ। ਮਲਵਿੰਦਰ ਦੇ ਅਨੁਸਾਰ, "ਰਵਿੰਦਰ ਉਨ੍ਹਾਂ ਸ਼ਾਇਰਾਂ ਵਿਚੋਂ ਹੈ ਜਿਹੜੇ ਇਸ ਸਵਾਲ ਦੇ ਰੂ-ਬ-ਰੂ ਹੁੰਦੇ ਹਨ ਕਿ ਮੈਂ ਕਵਿਤਾ ਕਿਉਂ ਲਿਖਦਾ ਹਾਂ। ਇਹ ਵੱਡਾ ਸਵਾਲ ਦਾਰਸ਼ਨਿਕਤਾ ਨਾਲ ਭਰਿਆ ਵਾਕ ਹੈ। ਬਹੁਤੇ ਕਵੀ ਇਸ ਸਵਾਲ ਬਾਰੇ ਚੁੱਪ ਹਨ। ਇਸ ਸਵਾਲ ਦਾ ਸਾਹਮਣਾ ਕਰਦਿਆਂ ਕਵੀ ਨੂੰ ਆਪਣੀ ਸਿਰਜਣਾ ਦੇ ਸਬੱਬ ਦੀ ਤਲਖ਼ ਹਕੀਕਤ ਬਿਆਨ ਕਰਨੀ ਪੈਂਦੀ ਹੈ। ਡਾ. ਰਵਿੰਦਰ ਨੂੰ ਕਵਿਤਾ ਕੋਲੋਂ ਕਿਸੇ ਵੱਡੀ ਤਬਦੀਲੀ ਦੀ ਆਸ ਨਹੀਂ ਹੈ। ਕਵਿਤਾ ਉਸ ਲਈ ਆਪਣੇ ਨਾਲ ਸੰਵਾਦ ਰਚਾਉਣ ਦਾ ਜ਼ਰੀਆ ਹੈ।"[1]

ਕਾਵਿ-ਸੰਗ੍ਰਹਿ[ਸੋਧੋ]

  • ਆਪਣੀ ਉਡੀਕ ਵਿੱਚ
  • ਨਦੀ, ਪੌਣ, ਖ਼ੁਸ਼ਬੋ (1994)
  • ਅੰਦਰ ਖੁੱਲ੍ਹਦੀ ਖਿੜਕੀ

ਨਮੂਨਾ[ਸੋਧੋ]

ਇਸ ਲਈ ਨਹੀਂ ਲਿਖਦਾ ਮੈਂ ਕਵਿਤਾ

ਇਹਦੇ ਨਾਲ ਆਏਗਾ ਕੋਈ ਵੱਡਾ ਬਦਲਾਅ

ਕਿਸੇ ਦਾ ਦੁੱਖ ਘਟੇਗਾ, ਜੀਣ ਦਾ ਰਾਹ ਦਿੱਸੇਗਾ

ਕਿਸੇ ਲਈ ਰੌਸ਼ਨੀ ਦੀ ਕਿਰਨ ਵੀ ਨਹੀਂ ਮੇਰੀ ਕਵਿਤਾ

ਕਵਿਤਾ ਲਿਖਦਾ ਹਾਂ ਇਸ ਲਈ

ਮੈਨੂੰ ਆਪਣੇ ਕੋਲ ਜਾਣ ਦਾ, ਨੇੜੇ ਬਹਿਣ ਦਾ

ਆਪਣੀ ਗੱਲ ਆਪ ਸੁਣਨ ਦਾ,

ਆਪਣੀ ਗੱਲ ਆਪਣੇ ਨਾਲ ਕਰਨ ਦਾ ਹੌਸਲਾ ਮਿਲੇ

ਅੰਦਰ ਨੂੰ ਖੁੱਲ੍ਹਣ ਵਾਲੀ ਖਿੜਕੀ ਬਣਨਾ ਚਾਹੁੰਦਾ ਹਾਂ ਮੈਂ

ਹਵਾਲੇ[ਸੋਧੋ]

  1. Service, Tribune News. "ਡਾ. ਰਵਿੰਦਰ ਦੀ ਕਵਿਤਾ ਦਾ ਅਗਲਾ ਪੜਾਅ". Tribuneindia News Service. Retrieved 2023-01-08.