ਡਾ. ਰਾਜਦੁਲਾਰ ਸਿੰਘ
ਜਨਮ ਅਤੇ ਪੜ੍ਹਾਈ
[ਸੋਧੋ]ਡਾਕਟਰ ਰਾਜਦੁਲਾਰ ਸਿੰਘ ਦਾ ਜਨਮ 21 ਜਨਵਰੀ 1970 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲ੍ਹਾਂ ਵਿੱਚ ਹੋਇਆ।ਇਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਸੇਖਾ ਕਲ੍ਹਾਂ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਡੀ. ਐੱਮ. ਕਾਲਿਜ ਮੋਗਾ ਤੋਂ ਪ੍ਰੀ-ਮੈਡੀਕਲ ਪਾਸ ਕਰਨ ਉਰੰਤ ਬੀ.ਈ.ਐੱਮ.ਐੱਸ.ਦੀ ਡਿਗਰੀ ਪਾਸ ਕੀਤੀ। ਹੁਣ ਡਾਕਟਰ ਰਾਜਦੁਲਾਰ ਸਿੰਘ ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਦੇ ਇਤਿਹਾਸਿਕ ਪਿੰਡ ਸਮਾਲਸਰ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਨ।
ਸਮਾਜ ਸੇਵਾ
[ਸੋਧੋ]ਰਾਜਦੁਲਾਰ ਸਿੰਘ ਨੂੰ ਸਮਾਜ ਸੇਵਾ ਦੀ ਲਗਨ ਆਪਣੀ ਮੁੱਢਲੀ ਪੜ੍ਹਾਈ ਦੇ ਸਮੇਂ ਤੋਂ ਹੀ ਲੱਗ ਗਈ ਸੀ। ਰਾਜਦੁਲਾਰ ਸਿੰਘ 300 ਲੋੜਵੰਦ ਮਰੀਜਾਂ ਦੇ ਅੱਖਾਂ 'ਚ ਲੈਨਜ ਪਵਾ ਚੁੱਕੇ ਹਨ।ਡਾਕਟਰ ਸਾਹਿਬ ਆਪਣੀ ਕਲੀਨਿਕ ਤੇ ਆਏ ਮਰੀਜ਼ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ।ਡਾਕਟਰ ਰਾਜਦੁਲਾਰ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਯੋਗਦਾਨ ਹੈ।ਇਹਨਾਂ ਨੇ ਹੁਣ ਤੱਕ 5 ਲੜਕਿਆਂ ਨੂੰ ਬੀ.ਟੈੱਕ ਦੀ ਉਚੇਰੀ ਸਿੱਖਿਆ ਦਿਵਾਈ ਹੈ। ਡਾਕਟਰ ਰਾਜਦੁਲਾਰ ਸਿੰਘ ਦੀ ਅਣਥੱਕ ਮਿਹਨਤ ਨਾਲ ਪਿੰਡ ਸੇਖਾ ਕਲਾਂ ਵਿੱਚ 15 ਦੇ ਕਰੀਬ ਟਰਾਂਸਫ਼ਾਰਮਰ ਰਖਵਾ ਕੇ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕੀਤਾ।ਇਸ ਤੋਂ ਇਲਾਵਾ 1998 ਵਿੱਚ ਆਪਣੇ ਪਿੰਡ ਦੇ ਸਹਿਯੋਗ ਨਾਲ 120,000 ਰੁ. ਦੀ ਲਾਗਤ ਨਾਲ ਬਿਜਲੀ ਦੀ 24 ਘੰਟੇ ਸਪਲਾਈ ਨਾਲ ਜੋੜਿਆ।ਇਹਨਾਂ ਨੇ 7 ਸਾਲ ਪਹਿਲਾਂ ਪਿੰਡ ਦਾ 22 ਸਾਲ ਤੋਂ ਬੰਦ ਪਿਆ ਵਾਟਰ ਵਰਕਸ ਚਾਲੂ ਕਰਵਾ ਕੇ ਪਿੰਡ ਵਾਸੀਆਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚਦਾ ਕੀਤਾ।ਇਹਨਾਂ ਨੇ ਇੱਕ ਹੋਰ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰਕੇ ਆਪਣੇ ਪਿੰਡ ਸੇਖਾ ਕਲ੍ਹਾਂ ਅਤੇ ਪਿੰਡ ਠੱਠੀ ਭਾਈ ਦੇ ਵਿਚਕਾਰ 7 ਏਕੜ ਵਿੱਚ ਬਣਿਆ ਮੁੱਢਲਾ ਸਿਹਤ ਕੇਂਦਰ, ਜੋ ਪਿਛਲੇ 24 ਸਾਲਾਂ ਤੋਂ ਬੰਦ ਪਿਆ ਸੀ, ਨੂੰ ਚਾਲੂ ਕਰਵਾਇਆ। ਪਿੰਡ ਸਮਾਲਸਰ ਤੋਂ ਬਰਗਾੜੀ ਤੱਕ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ 18 ਫ਼ੁੱਟੀ ਕਰਵਾਉਣ ਪਿੱਛੇ ਵੀ ਇਹਨਾਂ ਦੀਆਂ ਲਿਖ਼ਤੀ ਬੇਨਤੀਆਂ ਦਾ ਸਿੱਟਾ ਹੈ।
ਵਾਤਾਵਰਨ ਪ੍ਰੇਮੀ
[ਸੋਧੋ]ਡਾਕਟਰ ਰਾਜਦੁਲਾਰ ਸਿੰਘ ਵਾਤਾਵਰਨ ਵੀ ਨਾਲ ਪਿਆਰ ਕਰਦੇ ਹਨ।ਉਹਨਾ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 1000 ਦੇ ਕਰੀਬ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਵਾਏ ਹਨ।ਜਿਹਨਾਂ ਵਿੱਚ 250 ਦੇ ਕਰੀਬ ਬੂਟੇ ਆਪਣੇ ਪਿੰਡ ਸੇਖਾ ਕਲ੍ਹਾਂ ਵਿੱਚ ਲਗਵਾਏ। ਇਹਨਾਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਆਪ ਹੀ ਉਠਾ ਰਹੇ ਹਨ।ਹੁਣ ਤੱਕ ਡਾਕਟਰ ਰਾਜਦੁਲਾਰ ਸਿੰਘ ਨੂੰ ਅਨੇਕਾਂ ਸਮਾਜਸੇਵੀ ਸੰਸਥਾਵਾਂ,ਕਲੱਬਾਂ, ਧਾਰਮਿਕ ਸੰਸਥਾਵਾਂ,ਸਹਿਤ ਸਭਾਵਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 26 ਜਨਵਰੀ 2019 ਨੂੰ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਤੇ ਜ਼ਿਲ੍ਹਾ ਪੱਧਰ ਉੱਤੇ ਸਮਾਜ ਸੇਵਿਕ ਦੇ ਤੌਰ 'ਤੇ ਸਨਮਾਨਿਤ ਕੀਤਾ ਹੈ। Charnjit Singh Brar (ਗੱਲ-ਬਾਤ) 04:50, 7 ਫ਼ਰਵਰੀ 2019 (UTC)
ਹਵਾਲੇ
[ਸੋਧੋ]Punjabi Tribube, Daily Ajit, Punjabi Jagtan