ਡਾ. ਰੁਬੀਨਾ ਸ਼ਬਨਮ
ਦਿੱਖ
ਡਾ. ਰੁਬੀਨਾ ਸ਼ਬਨਮ ਪੰਜਾਬੀ ਤੇ ਉਰਦੂ ਦੀ ਪ੍ਰਸਿੱਧ ਲੇਖਕ ਹੈ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਫ਼ਾਰ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਐਂਡ ਅਰੈਬਿਕ ਲੈਂਗੂਏਜ਼ਿਜ ਮਲੇਰਕੋਟਲਾ (ਰੀਜ਼ਨਲ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਮੁੱਖੀ ਹੈ। ਉਹ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਹੈ ਅਤੇ ਵੈਦ ਪ੍ਰਮਾਤਮਾ ਨੰਦ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਹੈ।[1]
ਜ਼ਿੰਦਗੀ
[ਸੋਧੋ]ਰੁਬੀਨਾ ਸ਼ਬਨਮ ਦਾ ਜਨਮ ਮਲੇਰਕੋਟਲਾ ਵਿਖੇ 8 ਮਈ 1971 ਨੂੰ ਜਨਾਬ ਮੁਹੰਮਦ ਬਸ਼ੀਰ ਦੇ ਘਰ ਹੋਇਆ ਸੀ ਅਤੇ ਉਸਦੀ ਸ਼ਾਦੀ ਐਡਵੋਕੇਟ ਮੁਹੰਮਦ ਸਲੀਮ ਖਿਲਜ਼ੀ ਨਾਲ ਹੋਈ। ਉਸ ਨੇ ਉਰਦੂ ਅਤੇ ਫਾਰਸ਼ੀ ਦੀਆਂ ਮਾਸਟਰ ਡਿਗਰੀਆਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ ਅਤੇ 2002 ਵਿੱਚ ਪਰਵੀਨ ਸ਼ਾਕਿਰ ਕਾ ਸ਼ੇਅਰੀ ਕਾਰਨਾਮਾ ਵਿਸ਼ੇ ਤੇ ਪੀਐਚਡੀ ਕੀਤੀ।
ਰਚਨਾਵਾਂ
[ਸੋਧੋ]- ਪਰਵੀਨ ਸ਼ਾਕਿਰ ਜ਼ਿੰਦਗੀ ਔਰ ਕਾਰਨਾਮੇ
- ਮਾਲੇਰਕੋਟਲਾ: ਜਾਣ ਪਛਾਣ (ਲੇਖ ਸੰਗ੍ਰਹਿ)[2]
ਇਨਾਮ
[ਸੋਧੋ]- ਸ਼੍ਰੋਮਣੀ ਉਰਦੂ ਸਾਹਿਤਕਾਰ ਪੰਜਾਬ ਸਰਕਾਰ ਵਲੋਂ
- ਵੈਦ ਪ੍ਰਮਾਤਮਾ ਨੰਦ ਯਾਦਗਾਰੀ ਪੁਰਸਕਾਰ
ਹਵਾਲੇ
[ਸੋਧੋ]- ↑ "ਪੰਜਾਬੀ, ਉਰਦੂ, ਫਾਰਸ਼ੀ ਅਤੇ ਅਰਬੀ ਭਾਸਾਵਾਂ ਦੀ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਰੁਬੀਨਾ ਸ਼ਬਨਮ ਨੂੰ ਪੰਜਾਬ ਸਰਕਾਰ ਨੇ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਨਿਯੁੱਕਤ ਕਰ ਦਿੱਤਾ ਹੈ।".
- ↑ "ਸ਼ਹਿਰ ਬਾਰੇ ਬੇਸ਼ਕੀਮਤੀ ਜਾਣਕਾਰੀ". Punjabi Tribune Online (in ਹਿੰਦੀ). 2019-08-25. Archived from the original on 2019-08-25. Retrieved 2019-10-18.