ਡਾ. ਸਰਬਜਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਸਰਬਜਿੰਦਰ ਸਿੰਘ ਇੱਕ ਪੰਜਾਬੀ ਵਿਦਵਾਨ ਅਤੇ ਲੇਖਕ ਹੈ ਜਿਸ ਨੇ ਮੁੱਖ ਤੌਰ `ਤੇ ਸਿੱਖੀ ਸੰਬੰਧੀ ਪੁਸਤਕਾਂ ਲਿਖਣ ਅਤੇ ਸੰਪਾਦਨ ਦਾ ਕਾਰਜ ਕੀਤਾ ਹੈ। "ਦੀਜੈ ਬੁਧਿ ਬਿਬੇਕਾ" ਪੰਜਾਬ ਦੀ ਵੰਡ ਬਾਰੇ ਉਸਦੀ ਪੁਸਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ‘ਬਟਵਾਰਾ’ ਨਾਮ ਹੇਠ ਅੰਗਰੇਜ਼ੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕੀਤੀ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਉਰਦੂ ਵਿਚ ਪ੍ਰਕਾਸ਼ਿਤ ਕਰਵਾਇਆ ਹੈ।[1] ਸਰਬਜਿੰਦਰ ਸਿੰਘ ਸਾਬਕਾ ਪ੍ਰੋ.ਗੁਰੂ ਗਰੰਥ ਸਾਹਿਬ ਅਧਿਐਨ ਵਿਭਾਗ ਅਤੇ ਚੇਅਰ ਪਰਸਨ ਭਾਈ ਗੁਰਦਾਸ ਚੇਅਰ ਹੈ। ਇਸ ਸਮੇਂ (7 ਜੂਨ 2022) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡੀਨ ਫੈਕਲਟੀ, ਹਿਊਮੈਨਟੀਜ਼ ਅਤੇ ਰਿਲੀਜੀਅਸ ਸਟੱਡੀਜ਼ ਵਜੋਂ ਸੇਵਾਵਾਂ ਨਿਭਾ ਰਿਹਾ ਹੈ।

ਪੁਸਤਕਾਂ[ਸੋਧੋ]

  • ਪੰਜਾਬੀ ਭਾਸ਼ਾ ਵਿੱਚ ਰਚਿਤ ਪੁਸਤਕਾਂ:
  • ਧੁਰ ਕੀ ਬਾਣੀ: ਸੰਪਾਦਨ ਜੁਗਤ,
  • ਮਰਨ ਕਬੂਲ,
  • ਬੂੰਦ ਬੂੰਦ ਸਾਗਰ,
  • ਨਾਨਕ ਤੂ ਲੈਹਣਾ ਤੂਹੈ,
  • ਇਲਾਹੀ ਨਾਦ ਦਾ ਸਫ਼ਰ,
  • ਲਿਖੇ ਬਾਝਹੁ ਸੁਰਤ ਨਾਹੀ,
  • ਦੀਜੈ ਬੁਧ ਬਿਬੇਕਾ,
  • ਰੂਹਾਂ ਦਾ ਰੁਦਨ,
  • ਬਿਗਾਨੀਆਂ ਜੂਹਾਂ,
  • ਰੁਤ ਫਿਰੀ ਵਣ ਕੰਬਿਆ,
  • ਸ੍ਰੀ ਗੁਰੂ ਗ੍ਰੰਥ ਸਾਹਿਬ: ਜਾਣ ਪਛਾਣ,
  • ਖ਼ਾਲਸਾ ਹੋਵੇ ਖ਼ੁਦ ਖ਼ੁਦਾ
  • ਅੰਗਰੇਜ਼ੀ ਭਾਸ਼ਾ ਪੁਸਤਕਾਂ (4)
  • Divine Revelation,
  • Partition,
  • Pargat Bhaye Guru Teg Bahadur,
  • From Symphony to Quill

ਹਵਾਲੇ[ਸੋਧੋ]