ਡਾ. ਹਰੀਸ਼ ਮਲਹੋਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਹਰੀਸ਼ ਮਲਹੋਤਰਾ (ਜਨਮ 7 ਜੁਲਾਈ 1951) ਪੰਜਾਬੀ ਸਾਹਿਤਕਾਰ ਹੈ। 1987 ਵਿੱਚ ‘ਜਾਅਲੀ ਦੁਨੀਆਂ’ ਨਾਂ ਦੀ ਉਸਦੀ ਪਹਿਲੀ ਪੁਸਤਕ ਪ੍ਰਕਾਸ਼ਤ ਹੋਈ ਸੀ। ਪੁਸਤਕਾਂ ਪੰਜਾਬੀ, ਅੰਗਰੇਜੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2008 ਵਿੱਚ ਉਸਦੀ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ ਸਤਵੀਂ ਪੰਜਾਬੀ ਪੁਸਤਕ ‘ਰਿਸ਼ਤਿਆਂ ਦਾ ਕਤਲ’ ਪ੍ਰਕਾਸ਼ਿਤ ਹੋਈ ਸੀ।

ਹਰੀਸ਼ ਮਲਹੋਤਰਾ ਦਾ ਜਨਮ 7 ਜੁਲਾਈ 1951 ਨੂੰ ਲੱਲੀਆਂ ਕਲਾਂ, ਜ਼ਿਲ੍ਹਾ ਜਲੰਧਰ ਵਿੱਚ ਹੋਇਆ ਸੀ।

ਰਚਨਾਵਾਂ[ਸੋਧੋ]

  • ਜਾਅਲੀ ਦੁਨੀਆਂ (1987)
  • ਮਸਲੇ ਪਰਵਾਸ ਦੇ (1994)