ਡੀ. ਵੀ. ਗੁੰਡੱਪਾ
ਡੀ. ਵੀ. ਗੁੰਡੱਪਾ | |
---|---|
ਜਨਮ | ਦੇਵਨਾਹੱਲੀ ਵੈਂਕਟਰਮਣੱਈਆ ਗੁੰਡੱਪਾ 17 ਮਾਰਚ 1887 |
ਮੌਤ | 7 ਅਕਤੂਬਰ 1975 | (ਉਮਰ 88)
ਹੋਰ ਨਾਮ | ਡੀਵੀਜੀ |
ਪੇਸ਼ਾ | ਲੇਖਕ, ਦਾਰਸ਼ਨਿਕ |
ਲਈ ਪ੍ਰਸਿੱਧ | ਮਨਕੁਥਿਮਾਨਾ ਕੱਗਾ, ਮਾਰੂਲਾ ਮੁਨੀਆਨਾ ਕੱਗਾ |
ਪਰਿਵਾਰ | ਭਾਗੀਰਥਾਮਾ (ਪਤਨੀ), ਬੀ. ਜੀ ਐਲ ਸਵਾਮੀ (ਪੁੱਤਰ)[1] |
ਦੇਵਨਾਹੱਲੀ ਵੈਂਕਟਰਮਣੱਈਆ ਗੁੰਡੱਪਾ (17 ਮਾਰਚ 1887 - 7 ਅਕਤੂਬਰ 1975), ਡੀਵੀਜੀ ਦੇ ਨਾਮ ਨਾਲ ਮਸ਼ਹੂਰ, ਇੱਕ ਕੰਨੜ ਲੇਖਕ ਅਤੇ ਦਾਰਸ਼ਨਿਕ ਸੀ। ਉਸਦੀ ਸਭ ਤੋਂ ਮਹੱਤਵਪੂਰਣ ਰਚਨਾ ਮਨਕੁਥਿਮਾਨਾ ਕਾਗ਼ਾ ("ਡੁੱਲ ਥਿੰਮਾ ਦਾ ਰਿਗਮਰੋਲ", 1943) ਹੈ, ਜੋ ਕਿ ਮੱਧਯੁਗ ਦੇ ਸਦੀਵੰਤੇ ਕਵੀ ਸਰਵਜਨ ਦੀਆਂ ਸੂਝਵਾਨ ਕਵਿਤਾਵਾਂ ਨਾਲ ਮਿਲਦੀ ਜੁਲਦੀ ਹੈ।[2]
ਵਿਰਾਸਤ
[ਸੋਧੋ]1943 ਵਿਚ ਪ੍ਰਕਾਸ਼ਤ, ਮਨਕੁਥਿਮਾਨਾ ਕੱਗਾ ਕੰਨੜ ਵਿਚ ਪ੍ਰਮੁੱਖ ਸਾਹਿਤਕ ਰਚਨਾਵਾਂ ਵਿਚੋਂ ਇਕ ਹੈ। ਇਸ ਰਚਨਾ ਦੇ ਸਿਰਲੇਖ ਦਾ ਅਨੁਵਾਦ "ਭੋਲੇ ਥਿੰਮਾ ਦੀਆਂ ਭੋਲੀਆਂ ਗੱਲਾਂ" ਵਜੋਂ ਕੀਤਾ ਜਾ ਸਕਦਾ ਹੈ। [3] [4] ਖੁਸ਼ਹਾਲੀ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ, ਹਰ ਚੀਜ ਨੂੰ ਬ੍ਰਹਮ ਖੇਡ ਵਜੋਂ ਸਮਝਣਾ, ਆਪਣੀਆਂ ਖੁਦ ਦੀਆਂ ਅਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਮਾਨਤਾ ਦੇਣਾ, ਮਨੁੱਖੀ ਇੱਛਾਵਾਂ ਅਤੇ ਸੁਪਨਿਆਂ ਦਾ ਸਨਮਾਨ ਕਰਨਾ, ਨੇਕ ਉਦੇਸ਼ਾਂ ਲਈ ਕੰਮ ਕਰਨਾ ਅਤੇ ਸਭ ਤੋਂ ਵੱਧ, ਪਰਿਪੱਕ ਸੋਚ ਵਿੱਚ ਸਾਡੀ ਹਉਮੈ ਨੂੰ ਭੰਗ ਕਰਨਾ ਉਨ੍ਹਾਂ ਮਹਾਨ ਵਿਚਾਰਾਂ ਵਿੱਚੋਂ ਕੁਝ ਹਨ ਜੋ ਕੱਗਾ ਪੇਸ਼ ਕਰਦਾ ਹੈ। ਅਣਗਿਣਤ ਰੂਪਕ, ਅਲੰਕਾਰ ਅਤੇ ਚੁਣੇ ਹੋਏ ਵਿਚਾਰਾਂ ਦਾ ਸਮੂਹ ਕੱਗਾ ਦੇ ਪਾਠ ਨੂੰ ਮਨਮੋਹਕ ਬਣਾਉਂਦਾ ਹੈ। ਇਹ ਦੋ ਵਾਰ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਗਿਆ, ਇਸ ਦੇ ਹਿੰਦੀ ਅਤੇ ਸੰਸਕ੍ਰਿਤ ਵਿਚ ਵੀ ਅਨੁਵਾਦ ਮਿਲਦੇ ਹਨ। ਜੀਵਨ ਦੇ ਇਸਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਂਦਾ, ਇਹ ਪ੍ਰੇਰਣਾਦਾਇਕ ਸਾਹਿਤ ਸਾਰਿਆਂ ਨੂੰ ਸਕਾਰਾਤਮਕ ਸੰਦੇਸ਼ ਦਿੰਦਾ ਹੈ: ਜੀਓ, ਸਿੱਖੋ, ਵਧੋ ਅਤੇ ਆਪਣੇ ਆਲੇ ਦੁਆਲੇ ਲਈ ਇੱਕ ਵਰਦਾਨ ਬਣੋ।[5] ਰੰਗਨਾਥ ਸ਼ਰਮਾ ਕਹਿੰਦਾ ਹੈ ਕਿ ਡੀਵੀਜੀ ਕੰਨੜ ਲੇਖਕਾਂ ਵਿੱਚ ਇੱਕ ਦੇਵਕੱਦ ਜਣਾ ਸੀ। ਭਾਵੇਂ ਡੀਵੀਜੀ ਨੇ ਸਿਰਫ ਦਸਵੀਂ ਹੀ ਪੂਰੀ ਕੀਤੀ, ਉਸਨੇ ਕਰਨਾਟਕ ਵਿੱਚ ਇੱਕ ਪ੍ਰਮੁੱਖ ਸਾਹਿਤਕ ਨਾਮ ਬਣਨ ਲਈ ਢੇਰ ਸਾਰਾ ਗਿਆਨ ਪ੍ਰਾਪਤ ਕੀਤਾ। ਡੀਵੀਜੀ ਦੀ ਸਮਾਜ ਪ੍ਰਤੀ ਚਿੰਤਾ ਬੇਮਿਸਾਲ ਸੀ ਅਤੇ ਉਹ 'ਕੰਨੜਨਾਡੂ' ਦੀ ਸੇਵਾ ਕਰਨ ਵਾਲੇ ਮਹਾਨ ਵਿਅਕਤੀਆਂ ਵਿਚੋਂ ਇਕ ਸੀ।[6]
ਡੀਵੀਜੀ ਨੇ ਮਨਕੁਥਿਮਾਨਾ ਕੱਗਾ ਦਾ ਇਕ ਸੀਕੁਅਲ ਵੀ ਲਿਖਿਆ ਸੀ, ਜਿਸ ਨੂੰ ਮਾਰੂਲਾ ਮੁਨੀਆਨਾ ਕੱਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਰੂਲਾ ਮੁਨੀਆਨਾ ਕੱਗਾ ਅਸਲ ਵਿੱਚ ਮਨਕੁਥਿਮਣ ਕੱਗਾ ਦਾ ਵਿਸਥਾਰ ਹੈ। ਇਹ ਡੀਵੀਜੀ ਦੀਆਂ ਖਿੰਡੀਆਂ ਪੁੰਡੀਆਂ ਕਵਿਤਾਵਾਂ ਹਨ ਜਿਹੜੀਆਂ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਕੀਤੀਆਂ ਗਈਆਂ। ਇਸ ਪੁਸਤਕ ਵਿਚ ਕੁੱਲ 825 ਕਵਿਤਾਵਾਂ ਹਨ, ਕੱਗਾ ਦੀਆਂ ਕਵਿਤਾਵਾਂ ਦੀ ਗਿਣਤੀ ਨਾਲੋਂ 120 ਕਵਿਤਾਵਾਂ ਘੱਟ ਹਨ।