ਡੂਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੱਕ 22 ਮਹੀਨੇ ਦੇ ਬੱਚੇ ਦੇ ਘੀਚਮਚੋਲੇ

ਡੂਡਲ (ਅੰਗਰੇਜ਼ੀ: doodle) ਬੇਹੋਸ਼ੀ ਵਿੱਚ ਉਲੀਕੇ ਚਿੱਤਰ ਨੂੰ ਕਹਿੰਦੇ ਹਨ। ਜਦੋਂ ਬੰਦਾ ਕਿਸੇ ਹੋਰ ਕੰਮ ਵਿੱਚ ਵਿੱਚ ਮਗਨ ਹੁੰਦਾ ਹੈ ਪਰ ਕਿਸੇ ਕਾਪੀ, ਕਾਗਜ਼ ਜਾਂ ਕੰਧ ਉੱਤੇ ਕਲਮ, ਪੈਨਸਲ ਜਾਂ ਚਾਕ ਨਾਲ ਕੁਝ ਨਾ ਕੁਝ ਵਾਹ ਦਿੰਦਾ ਹੈ। ਇਹ ਸਰਲ ਚਿੱਤਰ ਹੁੰਦੇ ਹਨ ਜਿਨ੍ਹਾਂ ਦੇ ਕੋਈ ਨੁਮਾਇੰਦਾ ਅਰਥ ਹੋ ਸਕਦੇ ਹਨ ਜਾਂ ਮਾਤਰ ਅਮੂਰਤ ਸ਼ਕਲਾਂ ਹੁੰਦੀਆਂ ਹਨ।

ਡੂਡਲ ਸਾਡੀਆਂ ਸਹਿਜ ਭਾਵਨਾਵਾਂ ਨੂੰ ਸਚਿੱਤਰ ਪ੍ਰਤੀਕਾਤਮਕ ਰੂਪ ਵਿੱਚ ਵਿਅਕਤ ਕਰਨ ਦਿੰਦੇ ਹਨ। ਇਨ੍ਹਾਂ ਪ੍ਰਤੀਕਾਂ ਦੀ ਵਿਆਖਿਆ ਉਨ੍ਹਾਂ ਅਰਥਾਂ ਨੂੰ ਬੇਨਕਾਬ ਕਰਨ ਲਈ ਮਦਦ ਕਰ ਸਕਦੀ ਹੈ ਜੋ ਸਾਡੇ ਲਕੀਰੀ ਮਨ ਨੂੰ ਸਮਝ ਨਹੀਂ ਪੈ ਰਹੇ ਹੁੰਦੇ। ਡੂਡਲ ਅਚੇਤਨ ਨੂੰ ਚੇਤਨ ਮਨ ਦੇ ਵਿਸ਼ਲੇਸ਼ਣ ਜਾਂ ਫ਼ੈਸਲੇ ਦੇ ਬਿਨਾਂ ਸਤ੍ਹਾ ਉੱਤੇ ਆਉਣ ਦੀ ਆਗਿਆ ਦਿੰਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png