ਸਮੱਗਰੀ 'ਤੇ ਜਾਓ

ਡੈਮਾਗੌਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੈਮਾਗੌਗ ਜਾਂ ਭੜਕਾਊ ਆਗੂ[1][2] /ˈdɛməɡɒɡ/ /ˈdɛməɡɒɡ/(ਯੂਨਾਨੀ δημαγωγός, ਪ੍ਰਸਿੱਧ ਨੇਤਾ, ਭੀੜ ਦਾ ਆਗੂ, ਇਹ ਅੱਗੋਂ δῆμος, ਲੋਕ, ਜਨਤਾ, ਆਮ ਜਨਤਾ + ἀγωγός ਮੋਹਰੀ, ਨੇਤਾ) ਦੋ ਸ਼ਬਦਾਂ 'ਡੈਮਾ' (ਲੋਕ) ਅਤੇ 'ਗੌਗ' (ਆਗੂ) ਤੋਂ ਜੁੜ ਕੇ ਬਣਿਆ ਹੈ। ਪਹਿਲਾਂ ਇਸ ਸ਼ਬਦ ਦਾ ਅਰਥ ਨਾਂਹ ਪੱਖੀ ਨਹੀਂ ਸੀ ਪਰ ਬਾਅਦ ਨੂੰ ਇਹ ਸ਼ਬਦ-ਜਾਲ/ਜੁਮਲੇਬਾਜ਼ੀ ਅਤੇ ਤੱਥਾਂ ਦੀ ਗ਼ਲਤ ਬਿਆਨੀ ਰਾਹੀਂ ਲੋਕਾਂ ਨੂੰ ਭੁਚਲਾਉਣ ਵਾਲੇ ਆਗੂ ਲਈ ਵਰਤਿਆ ਜਾਣ ਲੱਗ ਪਿਆ। ਅਜਿਹੇ ਆਗੂ ਲੋਕਾਂ ਵਿੱਚ ਵਿਆਪਕ ਅਗਿਆਨਤਾ ਨੂੰ ਵਰਤ ਕੇ ਅਤੇ ਤਰਕਸ਼ੀਲ ਵਿਚਾਰ-ਵਟਾਂਦਰੇ ਨੂੰ ਠੱਪ ਕਰਕੇ ਆਪਣੇ ਸਿਆਸੀ ਮਕਸਦ ਸਿੱਧ ਕਰਦੇ ਹਨ।[3][4] ਡੈਮਾਗੌਗ ਰਾਜਨੀਤਿਕ ਚਾਲ-ਚਲਣ ਦੇ ਸਥਾਪਤ ਨਿਯਮਾਂ ਨੂੰ ਉਲਟਾ ਦਿੰਦੇ ਹਨ, ਜਾਂ ਅਜਿਹਾ ਕਰਨ ਦਾ ਵਾਅਦਾ ਕਰਦੇ ਜਾਂ ਧਮਕੀ ਦਿੰਦੇ ਹਨ।[5]

ਇਤਿਹਾਸਕਾਰ ਰੇਨਹਾਰਡ ਲੂਥਿਨ ਨੇ ਡੈਮਾਗੌਗ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ: "ਇੱਕ ਡੈਮਾਗੌਗ ਕੀ ਹੁੰਦਾ ਹੈ? ਉਹ ਭਾਸ਼ਨਬਾਜ਼, ਹਵਾਈ ਗੱਲਾਂ ਅਤੇ ਤੋਹਮਤਬਾਜ਼ੀ ਵਿੱਚ ਨਿਪੁੰਨ ਆਗੂ ਹੁੰਦਾ ਹੈ; ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਟਾਲਾ ਵੱਟ ਜਾਣ ਵਾਲਾ; ਹਰ ਇੱਕ ਨੂੰ ਹਰ ਚੀਜ਼ ਦੇਣ ਦੇ ਵਾਅਦੇ ਕਰਨ ਵਾਲਾ; ਜਨਤਾ ਦੀ ਬੁੱਧੀ ਦੀ ਬਜਾਏ ਭਾਵਨਾਵਾਂ ਨੂੰ ਅਪੀਲ ਕਰਨ ਵਾਲਾ; ਅਤੇ ਨਸਲੀ, ਧਾਰਮਿਕ ਅਤੇ ਜਮਾਤੀ ਤੁਅਸਬਾਂ ਨੂੰਉਤਸ਼ਾਹਤ ਕਰਨ ਵਾਲਾ — ਅਜਿਹਾ ਆਦਮੀ ਜਿਸਦੀ ਅਸੂਲੀ ਰਾਹ ਅਖਤਿਆਰ ਕੀਤੇ ਬਗੈਰ ਸੱਤਾ ਦੀ ਲਾਲਸਾ ਉਸ ਨੂੰ ਜਨਤਾ ਦਾ ਮਾਲਕ ਬਣਨ ਦੇ ਰਾਹ ਤੋਰ ਲੈਂਦੀ ਹੈ। ਉਹ ਸਦੀਆਂ ਤੋਂ 'ਲੋਕਾਂ ਦਾ ਬੰਦਾ' ਹੋਣ ਦੇ ਆਪਣੇ ਪੇਸ਼ੇ ਦਾ ਅਭਿਆਸ ਅਭਿਆਸ ਕਰਦਾ ਆ ਰਿਹਾ ਹੈ। ਉਹ ਪੱਛਮੀ ਸਭਿਅਤਾ ਜਿੰਨੀ ਪੁਰਾਣੀ ਇੱਕ ਰਾਜਨੀਤਿਕ ਪਰੰਪਰਾ ਦਾ ਉਤਪਾਦ ਹੈ।[6]

ਹਵਾਲੇ

[ਸੋਧੋ]
  1. "rabble-rouser, n." Oxford English Dictionary. Retrieved February 9, 2019. A person who speaks with the intention of inflaming the emotions of the populace or a crowd of people, typically for political reasons; an agitator.
  2. "rabble-rouser". Merriam-Webster. Retrieved February 9, 2019. one that stirs up the masses of the people (as to hatred or violence): demagogue
  3. "demagogue, n." Oxford English Dictionary. June 2012. Retrieved June 13, 2012. A leader of a popular faction, or of the mob; a political agitator who appeals to the passions and prejudices of the mob in order to obtain power or further his own interests; an unprincipled or factious popular orator.
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named LarsonDefn
  5. Signer, Michael (2009). "Defining the Demagogue". Demagogue: The Fight to Save Democracy from Its Worst Enemies. Macmillan. pp. 32–38. ISBN 978-0-230-60624-1.
  6. Luthin, Reinhard H. (1954). American Demagogues. Beacon Press. p. 3. ASIN B0007DN37C. OCLC 1098334.