ਸਮੱਗਰੀ 'ਤੇ ਜਾਓ

ਡੋਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੋਈ ਲੱਕੜ ਦੀ ਡੂੰਘ ਪਾ ਕੇ ਬਣਾਈ ਕੜਛੀ ਨੂੰ ਡੋਈ ਕਹਿੰਦੇ ਹਨ। ਪਹਿਲਾਂ ਸਮਿਆਂ ਵਿਚ ਡੋਈ ਰਸੋਈ ਦੀ ਇਕ ਜ਼ਰੂਰੀ ਵਸਤ ਹੁੰਦਾ ਸੀ। ਡੋਈ ਨੂੰ ਦਾਲ ਸਬਜ਼ੀ ਤੇ ਸਾਗ ਬਣਾਉਣ ਤੋਂ ਵਰਤਾਉਣ ਸਮੇਂ ਵਰਤਿਆ ਜਾਂਦਾ ਸੀ। ਖੀਰ ਬੜਾਹ ਬਣਾਉਣ ਤੇ ਵਰਤਾਉਣ ਸਮੇਂ ਵਰਤਿਆ ਜਾਂਦਾ ਸੀ। ਬਹੁਤ ਸਾਰੇ ਭੋਜਨ ਤਿਆਰ ਕਰਨ ਤੇ ਵਰਤਾਉਣ ਲਈ ਡੋਈ ਹੀ ਕੰਮ ਆਉਂਦੀ ਸੀ। ਜਦੋਂ ਮਨੁੱਖੀ ਵਸੋਂ ਮੁੱਢਲੇ ਦੌਰ ਵਿਚ ਸੀ, ਜੰਗਲਾਂ, ਝੁੱਗੀਆਂ ਅਤੇ ਕੱਚੇ ਘਰਾਂ ਵਿਚ ਰਹਿੰਦੀ ਸੀ। ਉਸ ਸਮੇਂ ਘਰ ਵਰਤੋਂ ਵਾਲੀਆਂ, ਰਸੋਈ ਵਿਚ ਵਰਤਣ ਵਾਲੀਆਂ ਬਹੁਤੀਆਂ ਵਸਤਾ ਲੱਕੜ ਦੀਆਂ ਹੀ ਬਣੀਆਂ ਹੁੰਦੀਆਂ ਸਨ। ਪਿੰਡ ਦੇ ਤਰਖਾਣ ਹੀ ਡੋਈ ਬਣਾਉਂਦੇ ਸਨ। ਅੱਜ ਤੋਂ 60 ਕੁ ਸਾਲ ਪਹਿਲਾਂ ਡੋਈ ਸਾਡੀ ਰਸੋਈ ਵਿਚ ਲਗਪਗ ਅਲੋਪ ਹੋ ਗਈ ਸੀ। ਹੁਣ ਰਸੋਈ ਵਿਚ ਬਹੁਤ ਸਾਰੇ ਬਰਤਨ ਨਾਨ-ਸਟਿਕ ਵਰਤੇ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar Books Pvt.Ltd. p. 115. ISBN 978-93-82246-99-2.