ਸਮੱਗਰੀ 'ਤੇ ਜਾਓ

ਡੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੂਹ, ਖੂਹੀ ਵਿਚੋਂ ਲੱਜ ਨਾਲ ਜਿਸ ਲੋਹੇ ਦੇ ਬਰਤਨ ਰਾਹੀਂ ਪਾਣੀ ਕੱਢਿਆ ਜਾਂਦਾ ਹੈ ਉਸ ਨੂੰ ਡੋਲ ਕਹਿੰਦੇ ਹਨ। ਡੋਲ ਨਾਲ ਪਾਣੀ ਕੱਢ ਕੇ ਮਨੁੱਖੀ ਵਸੋਂ ਵੀ ਪੀਂਦੀ ਸੀ ਤੇ ਪਸ਼ੂਆਂ ਨੂੰ ਵੀ ਪਿਆਇਆ ਜਾਂਦਾ ਸੀ। ਸ਼ੁਰੂ ਸ਼ੁਰੂ ਵਿਚ ਲੋਕ ਦਰਿਆਵਾਂ, ਨਦੀ-ਨਾਲਿਆਂ ਦਾ ਪਾਣੀ ਪੀਂਦੇ ਸਨ। ਫੇਰ ਮੀਂਹਾਂ ਦਾ ਪਾਣੀ ਤਲਾਬਾਂ ਅਤੇ ਟੋਭਿਆਂ ਵਿਚ ਇਕੱਠਾ ਕਰ ਕੇ ਪੀਤਾ ਜਾਣ ਲੱਗਿਆ। ਫਿਰ ਖੂਹ, ਖੂਹੀਆਂ ਲੱਗੇ, ਜਿਨ੍ਹਾਂ ਵਿਚੋਂ ਡੋਲ ਨਾਲ ਪਾਣੀ ਕੱਢ ਕੇ ਵਰਤਿਆ ਜਾਣ ਲੱਗਿਆ। ਡੋਲ ਲੋਹੇ ਦਾ ਬਣਿਆ ਹੁੰਦਾ ਸੀ ਜਿਸ ਦੀ ਬਣਤਰ ਫੁੱਟਬਾਲ ਦੀ ਸ਼ਕਲ ਦੀ ਹੁੰਦੀ ਹੈ। ਪਰ ਸਾਈਜ਼ ਵਿਚ ਵੱਡਾ ਹੁੰਦਾ ਹੈ ਤੇ ਮੂੰਹ ਕਾਫੀ ਖੁੱਲ੍ਹਾ ਹੁੰਦਾ ਹੈ। ਮੂੰਹ ਉੱਪਰ ਪੱਤੀ ਲੱਗੀ ਹੁੰਦੀ ਹੈ ਜਿਸ ਉਪਰ ਕੁੰਡਾ ਲੱਗਿਆ ਹੁੰਦਾ ਹੈ। ਕੁੰਡੇ ਵਿਚ ਲੱਜ ਬੰਨ੍ਹ ਕੇ, ਲੱਜ ਨੂੰ ਭੌਣੀ ਉਪਰੋਂ ਦੀ ਖੂਹ, ਖੂਹੀ ਵਿਚ ਲਮਕਾ ਪਾਣੀ ਕੱਢਿਆ ਜਾਂਦਾ ਸੀ। ਫੇਰ ਨਲਕੇ ਲੱਗੇ ਜਿਨ੍ਹਾਂ ਰਾਹੀਂ ਪਾਣੀ ਕੱਢਿਆ ਜਾਣ ਲੱਗਿਆ।ਹੁਣ ਬਹੁਤੀ ਵਸੋਂ ਵਾਟਰ ਵਰਕਸ ਦਾ ਪਾਣੀ ਪੀਂਦੀ ਹੈ।

ਹੁਣ ਨਾ ਖੂਹ ਰਹੇ ਹਨ, ਨਾ ਖੂਹੀਆਂ ਰਹੀਆਂ ਹਨ ਅਤੇ ਨਾ ਹੀ ਡੋਲ ਰਹੇ ਹਨ। ਡੋਲ ਤਾਂ ਹੁਣ ਅਜਾਇਬ ਘਰਾਂ ਵਿਚ ਹੀ ਮਿਲਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.