ਡ.ਟੀ.ਆਰ.ਵਿਨੋਦ ਸਾਹਿਤ ਸੱਭਿਆਚਾਰ ,ਪ੍ਰਕਾਰਜ ਤੇ ਕਰਤੱਵ
ਡਾ.ਟੀ.ਆਰ ਵਿਨੋਦ (27ਮਈ1935 ਤੋਂ 3ਫਰਵਰੀ2010) ਲੇਖ:- "ਸਾਹਿਤ ਪਰਿਭਾਸ਼ਾ,ਪ੍ਰਕਾਰਜ ਤੇ ਕਰਤੱਵ"
ਸਾਹਿਤ ÷ ਹਰੇਕ ਸਮਾਜ ਦਾ ਵੱਖਰਾ ਸਾਹਿਤ ਹੁੰਦਾ ਹੈ। ਇਸ ਪ੍ਰਕਾਰ ਪੰਜਾਬੀ ਸਾਹਿਤ ਦਾ ਵੀ ਅਪਣਾ ਸਥਾਨ ਹੈ। ਜਿਸ ਵਿੱਚ ਕਹਾਣੀਆਂ, ਕਿੱਸੇ, ਨਾਵਲ, ਨਾਟਕ, ਸੱਭਿਆਚਾਰ ਆਦਿ ਹੁੰਦਾ ਹੈ। ਟੀ.ਆਰ.ਵਿਨੋਦ ਸਾਹਿਤ ਨੂੰ ਸਾਹਿਤਕਾਰ ਨਾਲ ਜੋੜਦੇ ਹੋਏ ਲਿਖਦੇ ਹਨ ਕਿ ਜਦੋਂ ਸਾਹਿਤਕਾਰ ਸਾਹਿਤ ਰਚ ਰਿਹਾ ਹੁੰਦਾ ਹੈ ਜਾਂ ਪਾਠਕ ਸਾਹਿਤ ਪੜ੍ਹ ਰਿਹਾ ਹੁੰਦਾ ਹੈ। ਉਹ ਅਜਿਹੀ ਚੇਤਨਾਂ ਦਾ ਅਨੁਭਵ ਕਰ ਰਿਹਾ ਹੁੰਦਾ ਹੈ,ਜਿਹੜੀ ਸਧਾਰਨ ਸਥਿਤੀ ਸਮੇਂ ਦੀ ਸਥਿਤੀ ਨਾਲੋ ਵੱਖਰੀ ਹੁੰਦੀ ਹੈ। ਸਾਹਿਤ ਵਿੱਚ ਪੇਸ਼ ਅਨੁਭਵ ਦੀ ਨਵੀਨਤਾ, ਤੀਬਰਤਾ ਕਰਕੇ ਪੈਦਾ ਹੁੰਦੀ ਹੈ ਇਹ ਸਾਹਿਤ ਦਾ ਸਮਾਨਯ ਲੱਛਣ ਹੈ। ਪ੍ਰਕਾਰਜ ਤੇ ਕਰਤੱਵ ÷ ਇਹ ਇੱਕ ਨੈਤਿਕ ਸੰਕਲਪ ਹੈ। ਇਹ ਸਾਹਿਤਕਾਰ ਦੀ ਮਨੋਰਥ ਕ੍ਰਿਆ ਨਾਲ ਜੁੜਿਆ ਹੋਇਆ ਹੈ ਪੰਜਾਬੀ ਸਾਹਿਤ ਵਿੱਚ ਸਾਹਿਤ ਦੇ ਕਰਤੱਵ ਸੰਬੰਧੀ ਜਿੰਨੀ ਵੀ ਚਰਚਾ ਹੋਈ ਹੈ,ਉਹ ਸਾਹਿਤ ਦੇ ਵੱਖਰੇ ਮਨੋਰਥ ਸੰਬੰਧੀ ਹੀ ਹੋਈ ਹੈ। ਕਿਸੇ ਵੀ ਸਥਿਤੀ ਪ੍ਰਤੀ ਮਨੁੱਖ ਮਨ ਵਿੱਚ ਕਿਸੇ ਭਾਵ ਦਾ ਉਦੈ ਹੋਣ ਕਰਕੇ ਉਸ ਦੀ ਤ੍ਰਿਪਤੀ ਕਰਨਾਂ ਹੈ। ਇਹ ਸਥੂਲ ਬਿੰਬ ਦੀ ਸਿਰਜਣਾ ਨਾਲ ਸੰਭਵ ਹੈ। ਚੇਤਨਾ ਵਿਚਾਰਾਂ ਤੇ ਭਾਵਾਂ ਦਾ ਸਮੂਹ ਹੈ । ਵਿਚਾਰ ਅਤੇ ਭਾਵ ਕਿਸੇ ਸਥਿਤੀ ਪ੍ਰਤੀ ਮਨੁੱਖੀ ਮਨ ਦਾ ਪ੍ਰਤੀਕਰਮ ਹੁੰਦੇ ਹਨ । ਇਕ ਪਾਸਿਉਂ ਮਨੁੱਖ ਕੁਝ ਸੋਚਦਾ - ਮਹਿਸੂਸਦਾ ਹੈ , ਦੂਸਰੇ ਪਾਸਿਉਂ ਉਹ ਕਿਸੇ ਸਥਿਤੀ ਪ੍ਰਤੀ ਕੁਝ ਹੋਰ ਸੋਚਦਾ - ਮਹਿਸੂਸਦਾ ਹੈ । ਸੋ ਸਾਹਿਤ ਕਿਸੇ ਸਥਿਤੀ ਪ੍ਰਤੀ ਮਨੁੱਖ ਦੇ ਪ੍ਰਤੀਕਰਮਾਂ ਨੂੰ ਪ੍ਰਭਾਵਤ ਕਰਦਾ ਹੈ । ਇਹ ਮਨੁੱਖ ਦੇ ਮਨ ਵਿਚ ਪਹਿਲੋਂ ਹੀ ਮੌਜੂਦ ਪ੍ਰਤੀਕਰਮਾਂ ਨੂੰ ਜਾਂ ਤਾਂ ਹੋਰ ਦ੍ਰਿੜ੍ਹ ਕਰ ਦਿੰਦਾ ਹੈ ਜਾਂ ਫਿਰ ਨਵੇਂ ਪ੍ਰਤੀਕਰਮ ਪੈਦਾ ਕਰ ਦਿੰਦਾ ਹੈ । ਭਾਸ਼ਾ ਦਾ ਸੰਕਲਪਾਤਮਕ ਰੂਪ ਨਿਰਾ ਅਰਥ ਗ੍ਰਹਿਣ ਕਰਵਾਉਂਦਾ ਹੈ , ਜਦ ਕਿ ਸਾਹਿਤ ਦਾ ਪ੍ਰਕਾਰਜ ਨਿਰਾ ਅਰਥ ਗ੍ਰਹਿਣ ਕਰਵਾਉਣ ਤੱਕ ਹੀ ਸੀਮਤ ਨਹੀਂ । ਸਾਹਿਤ ਤਾਂ ਕਿਸੇ ਸਥਿਤੀ ਪ੍ਰਤੀ ਮਨੁੱਖ ਦੇ ਮਨ ਵਿਚ ਭਾਵ ਜਗਾ ਕੇ ਉਨ੍ਹਾਂ ਦੀ ਤ੍ਰਿਪਤੀ ਵੀ ਕਰਦਾ ਹੈ । ਸੰਕਲਪਾਤਮਕ ਭਾਸ਼ਾ ਦੀ ਵਰਤੋਂ ਇਹ ਨਹੀਂ ਕਰ ਸਕਦੀ , ਸਗੋਂ ਸਥਿਤੀ ਦਾ ਸਥੂਲ ਵਰਨਣ ਹੀ ਅਜਿਹਾ ਕਰ ਸਕਦਾ ਹੈ । ਸੋ ਸਾਹਿਤ ਦਾ ਪ੍ਰਕਾਰਜ ਤਦੇ ਪੂਰਾ ਹੁੰਦਾ ਹੈ ਜੇ ਸਥਿਤੀ ਦਾ ਸਥੂਲ ਵਰਨਣ ਕੀਤਾ ਜਾਵੇ ।[1]
ਮਨੁੱਖੀ ਭਾਵਾਂ ਦੀ ਉਤੇਜਨਾ ਦੀ ਤ੍ਰਿਪਤੀ ਦੋ ਸਥਿਤੀਆਂ ਨਾਲ ਹੁੰਦੀ ਹੈ ÷ 1. ਭਾਂਤ ਦੀਆਂ ਸਥਿਤੀਆਂ 2. ਤੁਸ਼ਟੀਕਾਰਕ ਸਥਿਤੀਆਂ
1.ਭਾਂਤ ਦੀਆਂ ਸਥਿਤੀਆਂ ÷ ਇਹ ਆਪਣੇ ਆਪ ਵਿੱਚ ਉਤੇਜਨਾਂ ਤੇ ਤ੍ਰਿਪਤੀ ਦੇ ਯੋਗ ਨਹੀਂ ਹੁੰਦੀਆਂ। ਇਹ ਕਿਸੇ ਹੋਰ ਉਦੇਸ਼ ਦੀ ਪੂਰਤੀ ਲਈ ਅਜਿਹਾ ਕੰਮ ਕਰਦੀਆਂ ਹਨ। ਉਦਾਹਰਣ ÷ ਦਫ਼ਤਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਦਾ ਕੰਮ ਕਰਨ ਤੋਂ ਇਲਾਵਾ ਹੋਰ ਤ੍ਰਿਪਤੀ ਦਾ ਸਾਧਨ ਨਹੀਂ ਹੁੰਦਾ।
2. ਤੁਸ਼ਟੀਕਾਰਕ ਸਥਿਤੀਆਂ ÷ ਇਹ ਆਪਣੇ ਆਪ ਵਿੱਚ ਤੁਸ਼ਟੀਕਾਰਕ ਹੁੰਦੀਆਂ ਹਨ। ਉਦਾਹਰਣ ÷ ਤਾਸ਼ ਖੇਡਣ ਦਾ ਕਰਮ ਆਪਣੇ ਆਪ ਵਿੱਚ ਹੀ ਖਿਡਾਰੀ ਦਾ ਤੁਸ਼ਟੀ ਕਰਦਾ ਹੈ। ਸਾਹਿਤ ਭਾਵਾਂ ਦਾ ਊਦੈ ਕਰਕੇ ਉਨ੍ਹਾ ਦੀ ਤ੍ਰਿਪਤੀ ਕਰਦਾ ਹੈ ਜਿਸ ਨਾਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ।ਸਾਹਿਤ ਦਾ ਪ੍ਰਕਾਰਜ਼ ਦੋ ਤਰ੍ਹਾ ਦਾ ਹੈ÷ 1.ਦਿਸਦਾ 2.ਲੁਕਵਾ ਸਾਹਿਤ ਦੇ ਦੋਵੇ ਪ੍ਰਕਾਰਾਜ਼ ਕਲਪਨਾਂ ਦੀ ਪੱਧਰ ਤੇ ਕਰਦਾ ਹੈ ਜਿਹੜੀ ਰਚਨਾਂ ਪ੍ਰਕਾਰਜ਼ ਕਰਨ ਵਿੱਚ ਸਫਲ ਹੈ। ਉਹ ਸਾਹਿਤ ਹੈ। ਪਰ ਕਿਸੇ ਰਚਨਾਂ ਦਾ ਨਿਰਾ ਸਾਹਿਤ ਹੋਣਾ ਕਾਫੀ ਨਹੀਂ ਹੈ। ਉਸ ਨੇ ਮਹਾਨ ਸਾਹਿਤ ਵੀ ਬਣਨਾਂ ਹੁੰਦਾ ਹੈ। ਸਾਹਿਤ ਦੀ ਸਫਲਤਾ ਦਾ ਆਧਾਰ ਇਹ ਹੈ ਸਾਹਿਤ ਆਪਣਾ ਪ੍ਰਕਾਰਜ ਮਨੁੱਖਤਾ ਦੀ ਉਸਾਰੀ ਦੇ ਦ੍ਰਿਸ਼ਟੀਕੋਣ ਤੋਂ ਕਰੇ ਇਹ ਸਾਹਿਤ ਨਾਲੋਂ ਸਾਹਿਤ ਦਾ ਵੱਖਰਾ ਮਨੋਰਥ ਹੈ ਜੋ ਸਾਹਿਤ ਦੇ ਘੇਰੇ ਵਿਚ ਆਉਂਦਾ ਹੈ ਅਸੀਂ ਵੇਖਿਆ ਹੈ ਕਿ ਸਾਹਿਤ ਦਾ ਲੁਕਵਾਂ ਪ੍ਰਕਾਰਜ ਇਸੇ ਮਨੋਰਥ ਦੀ ਸਿੱਧੀ ਕਰਦਾ ਹੈ ਪਰ ਇਸਨੂੰ ਚੇਤੰਨ ਭਾਂਤ ਵਿਚ ਵਰਤਣ ਦੀ ਲੋੜ ਹੈ ਕਿਉਂ ਕਿ ਮਨੁੱਖ ਦਾ ਬੁਨਿਆਦੀ ਮਸਲਾ ਆਲੇ - ਦੁਆਲੇ ਆਪਣੀਆਂ ਲੋੜਾਂ ਦੇ ਰਾਸ ਕਰਨ ਦਾ ਹੈ । ਆਦਿਕਾਲ ਤੋਂ ਮਨੁੱਖ ਇਹੋ ਕੁਝ ਕਰਦਾ ਆ ਰਿਹਾ ਹੈ ਅਤੇ ਅਨੰਤਕਾਲ ਤੱਕ ਕਰਦਾ ਰਹੇਗਾ , ਕਿਉਂਕਿ ਇਸ ਪ੍ਰਕਿਰਿਆ ਦੇ ਦੌਰਾਨ ਜਿਹੜੀ ਸਫ਼ਲਤਾ ਪ੍ਰਾਪਤ ਹੁੰਦੀ ਹੈ , ਉਸ ਸਫ਼ਲਤਾ ਵਿੱਚੋਂ ਨਵੀਆਂ ਲੋੜਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ , ਜਿਨ੍ਹਾਂ ਦੀ ਪੂਰਤੀ ਲਈ ਮਨੁੱਖ ਮੁੜ ਜੱਦੋ - ਜਹਿਦ ਕਰਨੀ ਆਰੰਭ ਕਰ ਦਿੰਦਾ ਹੈ । ਅਜਿਹਾ ਕਰਦਾ ਹੋਇਆ ਮਨੁੱਖ ਜਿੱਥੇ ਆਪਣੇ ਆਲੇ - ਦੁਆਲੇ ਨੂੰ ਬਦਲਦਾ ਤੁਰਿਆ ਜਾਂਦਾ ਹੈ , ਉੱਥੇ ਉਸਦਾ ਅੰਦਰਲਾ ਵੀ ਬਦਲਦਾ ਰਹਿੰਦਾ ਹੈ । ਮਨੁੱਖ ਦੀ ਤ੍ਰਿਪਤੀ ਦੋਹਾਂ ਦੀ ਪਰਸਪਰ ਰਸਾਈ ਵਿਚ ਹੈ । ਇਕ ਪਾਸੇ ਤੋਂ ਆਪਣੇ ਆਲੇ - ਦੁਆਲੇ ਦੀਆਂ ਲੋੜਾਂ ਦੇ ਅਨੁਕੂਲ ਢਲੇ ਬਿਨਾ ਉਹ ਆਲੇ - ਦੁਆਲੇ ਨੂੰ ਤਬਦੀਲ ਕਰਨ ਦੇ ਯੋਗ ਨਹੀਂ ਹੋ ਸਕਦਾ । ਦੂਸਰੇ ਪਾਸੇ ਤੋਂ ਮਨੁੱਖ ਦੀਆਂ ਵਾਸਤਵਿਕ ਲੋੜਾਂ ਦੇ ਅਨੁਕੂਲ ਢਲ ਕੇ ਹੀ ਆਲਾ ਦੁਆਲਾ ਮਨੁੱਖ ਦੀ ਵਾਸਤਵਿਕ ਤ੍ਰਿਪਤੀ ਦਾ ਸਬੱਬ ਬਣ ਸਕਦਾ ਹੈ।
ਸਾਹਿਤ ਵਿਚ ਅਜਿਹੀਆਂ ਸਥਿਤੀਆਂ ਸਿਰਜੀਦੀਆਂ ਰਹਿੰਦੀਆਂ ਹਨ , ਜਿਨ੍ਹਾਂ ਪ੍ਰਤੀ ਸਾਡੇ ਮਨ ਵਿਚ ਜਜ਼ਬਾ ਤਾਂ ਇੱਕੋ ਕਿਸਮ ਦਾ ਹੁੰਦਾ ਹੈ ਪਰ ਜਿਨ੍ਹਾਂ ਦੇ ਅਰਥ ਵੱਖ - ਵੱਖ ਲੋਕਾਂ ਲਈ ਵੱਖ - ਵੱਖ ਹੁੰਦੇ ਹਨ । ਮਿਸਾਲ ਵਜੋਂ ਜਦੋਂ ਭਾਈ ਵੀਰ ਸਿੰਘ ਤੇ ਉਨ੍ਹਾਂ ਦੇ ਅਨੁਯਾਈ - ਸਿੱਖੀ ਪ੍ਰਤੀ ਸ਼ਰਧਾ ਪੈਦਾ ਕਰਨ ਵਾਸਤੇ ਸਾਹਿਤਕ ਸਥਿਤੀਆਂ ਸਿਰਜਦੇ ਹਨ ਤਾਂ ਉਹਨਾਂ ਲਈ ਸਿੱਖੀ ਦਾ ਅਰਥ ‘ ਡਾਢੇ ਅੱਗੇ ਸਿਰ ਝੁਕਾਉਣਾ ’ ਹੁੰਦਾ ਹੈ । ਭਾਈ ਸਾਹਿਬ ਦੇ ਕਾਲ ਵਿਚ ਇਸਦਾ ਸਥੂਲ ਅਰਥ ਇਹ ਬਣਦਾ ਹੈ ਕਿ ਸਾਮਰਾਜ ਦੀ ਅਧੀਨਗੀ ਸਵੀਕਾਰ ਕਰਕੇ ਦਿਨ - ਕੱਟੀ ਕੀਤੀ ਜਾਵੇ । ਜਦੋਂ ਨਾਨਕ ਸਿੰਘ ਦੇ ਅਨੁਯਾਈ ਇਹੀ ਕੰਮ ਕਰਦੇ ਹਨ ਤਾਂ ਉਨ੍ਹਾਂ ਲਈ ਸਿੱਖੀ ਦਾ ਅਰਥ ਪਸ਼ੂ ਬਣ ਚੁੱਕੇ ਮਨੁੱਖ ਨੂੰ ਮੌਜੂਦਾ ਨਿਜ਼ਾਮ ਦੇ ਅੰਦਰ ਅੰਦਰ ਮੁੜ ਮਨੁੱਖ ਬਣਾਉਣਾ ਹੁੰਦਾ ਹੈ ਅਤੇ ਜਦੋਂ ਅੱਜਕੱਲ੍ਹ ਦੇ ਕ੍ਰਾਂਤੀਕਾਰੀ ਕਵੀ ਇਹ ਗੱਲ ਕਰਦੇ ਹਨ ਤਾਂ ਉਨ੍ਹਾਂ ਲਈ ਸਿੱਖੀ ਦਾ ਅਰਥ ਮੌਜੂਦਾ ਚ ਨਿਜ਼ਾਮ ਨੂੰ ਬਦਲਕੇ ਅਜਿਹਾ ਨਿਜ਼ਾਮ ਸਿਰਜਨਾ ਹੁੰਦਾ ਹੈ ਜਿਸ ਵਿਚ ਪਸ਼ੂ ਬਣ ਚੁੱਕੇ ਮਨੁੱਖ ਲਈ ਮੁੜ ਮਨੁੱਖ ਬਣਨ ਵਾਸਤੇ ਹਾਲਾਤ ਪ੍ਰਾਪਤ ਹੋਣ । ਸਥਿਤੀ ਇਕੋ ਹੈ ਪਰ ਅਰਥ ਵੱਖਰੇ - ਵੱਖਰੇ ਹਨ । ਇਨ੍ਹਾਂ ਵਿੱਚੋਂ ਕਿਸੇ ਵੀ ਅਰਥ ਨਾਲ ਜੋੜਨ ਵਾਲੀ ਰਚਨਾ ਆਪਣੇ ਪ੍ਰਕਾਰਜ ਵਿਚ ਸਫ਼ਲ ਕਹੀ ਜਾ ਸਕਦੀ ਹੈ । ਪਰ ਜਦੋਂ ਅਸੀਂ ਕਰਦੇ ਹਾਂ ਤਾਂ ਸਾਨੂੰ ਉਸ ਅਰਥ ਦੀ ਚੋਣ ਕਰਨੀ ਪਵੇਗੀ ਬਣਾਉਣ ਵਾਲੇ ਆਲੇ - ਦੁਆਲੇ ਤੋਂ ਆਜ਼ਾਦ ਕਰਾਉਣ ਵਾਲਾ ਹੋਵੇ ।
ਸਾਡੇ ਦੇਸ਼ ਦੀ ਚੇਤਨਾ ਦਾ ਪ੍ਰਧਾਨ ਰੂਪ ਭੂਪਵਾਦੀ ਹੈ । ਇਸਦੇ ਦੋ ਪੱਖ ਹਨ — ਇਕ ਮਾਨਵ - ਧਰੋਹੀ ਤੇ ਦੂਸਰਾ ਮਾਨਵ - ਪੱਖੀ । ਸਾਡੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਭੂਪਵਾਦੀ ਮਾਨਵੀ ਕੀਮਤਾਂ ਜਿਹਾ ਕਿ ਤਿਆਗ , ਸਬਰ - ਸੰਤੋਖ , ਹਮਦਰਦੀ ਆਦਿ ਦਾ ਪਰਚਾਰ ਕਰਨਾ ਆਪਣੀ ਕਲਾ ਦਾ ਕਰਤੱਵ ਬਣਾਇਆ ਹੈ । ਅੱਜਕੱਲ੍ਹ ਕੁਝ ਆਲੋਚਕਾਂ ਨੇ ਵੀ ਇਸ ਉੱਤੇ ਲੋੜ ਨਾਲੋਂ ਵੱਧ ਜ਼ੋਰ ਦੇਣਾ ਹੋਇਆ ਹੈ । ਪਰ ਅਜਿਹੇ ਸਾਹਿਤਕਾਰਾਂ ਅਤੇ ਆਲੋਚਕਾਂ ਨੇ ਸ਼ਾਇਦ ਇਹ ਸੋਚਿਆ ਹੀ ਨਹੀਂ ਕਿ ਉਕਤ ਕੀਮਤਾਂ ਮਾਨਵਵਾਦੀ ਹੁੰਦੇ ਹੋਏ ਵੀ ਅੱਜ ਦੇ ਯੁੱਗ ਵਿਚ ਤਜ ਨਹੀਂ ਹਮ ਸਕਦੀਆਂ । ਅੱਜ ਦਾ ਮਨੁੱਖ ਤਿਆਗ , ਸਬਰ - ਸੰਤੋਖ ਅਤੇ ਹਮਦਰਦੀ ਦੀਆਂ ਕੀਮਤਾਂ ਤੋਂ ਪ੍ਰੇਰਿਤ ਹੋ ਕੇ ਮਨੁੱਖੀ ਆਲਾ - ਦੁਆਲਾ ਸਿਰਜਣ ਦੇ ਰਾਹ ਪੈਂਦਾ ਪ੍ਰਤੀਤ ਨਹੀਂ ਹੁੰਦਾ । ਸਗੋਂ ਉਹ ਆਪਣੇ ਹੱਕਾਂ ਦੀ ਰਾਖੀ ਲਈ ਅਜਿਹਾ ਕਰਨ ਵਾਸਤੇ ਤਿਆਰ ਹੋ ਸਕਦਾ ਹੈ । ਮਿਸਾਲ ਵਜੋਂ ਅੱਜ ਦਾ ਲੋੜਵੰਦ ਮਨੁੱਖ ਕਿਸੇ ਨਾਲ ਇਸ ਲਈ ਵੈਰ ਸਹੇੜਨ ਵਾਸਤੇ ਤਿਆਰ ਨਹੀਂ ਕਿ ਕੋਈ ਜ਼ਾਲਮ ਜਾਂ ਮਾਇਆ ਦਾ ਦਾਸ ਹੈ ਅਥਵਾ ਮਾਨਵ ਪੱਖੀ ਕੀਮਤਾਂ ਦਾ ਵਿਰੋਧੀ ਹੈ । ਸਗੋਂ ਇਸ ਲਈ ਲੜਦਾ ਮਰਦਾ ਹੈ ਕਿ ਉਹ ਉਸਦੇ ਆਪਣੇ ਹੱਕਾਂ ਉੱਤੇ ਛਾਪਾ ਮਾਰਦਾ ਹੈ । ਸੋ ਅੱਜ ਦੇ ਮਨੁੱਖ ਦੀ ਮੁੱਖ ਪ੍ਰੇਰਣਾ ਅਜਿਹੀ ਚੇਤਨਾ ਬਣ ਸਕਦੀ ਹੈ ਜਿਹੜੀ ਉਸਨੂੰ ਆਪਣੀਆਂ ਲੋੜਾਂ ਦਾ ਗਿਆਨ ਕਰਾਉਂਦੀ ਹੈ , ਤਿਆਗ , ਸਬਰ , ਸੰਤੋਖ ਜਾਂ ਹਮਦਰਦੀ ਦੇ ਸੰਸਕਾਰ ਪੈਦਾ ਕਰਨ ਦੀ ਬਜਾਏ ਆਪਣੇ ਹੱਕ ਲਈ ਲੜ ਮਰਨ ਨੂੰ ਸਦਾਚਾਰਕ ਠਹਿਰਾਉਂਦੀ ਹੈ , ਕਿਸੇ ਦਾ ਭਲਾ ਕਰਨ ਵਿੱਚੋਂ ਸ਼ਾਂਤੀ ਲੱਭਣ ਦੀ ਬਜਾਏ ਇਹ ਦ੍ਰਿੜ੍ਹ ਕਰਾਉਂਦੀ ਹੈ ਕਿ ਉਸਦਾ ਭਲਾ ਆਪਣੇ ਵਰਗੇ ਲੋੜਵੰਦਾਂ ਨਾਲ ਰਲਕੇ ਹੱਕਾਂ ' ਤੇ ਛਾਪਾ ਮਾਰਨ ਵਾਲੀ ਧਿਰ ਵਿਰੁੱਧ ਜੱਦੋ - ਜਹਿਦ ਕਰਨ ਵਿਚ ਹੈ । ਅਜਿਹੀ ਜੱਦੋ - ਜਹਿਦ ਕਰਨ ਵਾਲਾ ਮਨੁੱਖ ਕਿਸੇ ਉੱਤੇ ਅਹਿਸਾਨ ਕਰਦਾ ਮਹਿਸੂਸ ਨਹੀਂ ਕਰਦਾ , ਨਾ ਹੀ ਉਹ ਕਿਸੇ ਦਾ ਅਹਿਸਾਨ ਆਪਣੇ ਉੱਤੇ ਪ੍ਰਵਾਨ ਕਰਦਾ ਹੈ । ਉਸ ਦਾ ਤਾਂ ਮੂਲ ਅਨੁਭਵ ਇਹ ਹੁੰਦਾ ਹੈ ਕਿ ਜੱਦੋ - ਜਹਿਦ ਕਰਨ ਵਿਚ ਉਸ ਦਾ ਆਪਣਾ ਹਿੱਤ ਹੈ ਅਤੇ ਉਹ ਆਪਣਾ ਹਿੱਤ ਤਾਂ ਹੀ ਪੂਰਾ ਕਰ ਸਕਦਾ ਹੈ ਜੇ ਉਹ ਆਪ ਯਤਨ ਕਰੇ । ਅਜਿਹੇ ਭਾਵ ਅੱਜ ਦੇ ਯੁੱਗ ਦੀ ਦੇਣ ਹਨ ਕਿਉਂਕਿ ਇਹ ਅੱਜ ਦੇ ਯੁੱਗ ਦੀ ਲੋੜ ਹਨ । ਮਨੁੱਖੀ ਸ਼ਖ਼ਸੀਅਤ ਨੂੰ ਇਨ੍ਹਾਂ ਭਾਵਾਂ ਦੇ ਲੜ ਲਾਉਣ ਵਾਲਾ ਸਾਹਿਤ ਹੀ ਮਨੁੱਖੀ ਉਸਾਰੀ ਪਵੇਗੀ ਦੇ ਦ੍ਰਿਸ਼ਟੀਕੋਣ ਤੋਂ ਆਪਣਾ ਨਿਭਾਉਂਦਾ ਕਿਹਾ ਜਾ ਸਕੇਗਾ
ਹਵਾਲੇ÷ 1 . ਪੱਛਮੀ ਕਾਵਿ-ਸਿਧਾਂਤ।
- ↑ ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-0471-0.