ਸਮੱਗਰੀ 'ਤੇ ਜਾਓ

ਢੰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਢੰਗਾ

ਢੰਗ ਦਾ ਸ਼ਬਦੀ ਅਰਥ ਹੈ ਤਰੀਕਾ, ਤਰਕੀਬ ਢੰਗ ਤੋਂ ਸ਼ਬਦ ਬਣਿਆ ਹੈ ਢੰਗਾ। ਢੰਗਾ ਦਾ ਮਤਲਬ ਹੈ ਉਹ ਤਰੀਕਾ ਜਿਸ ਤਰੀਕੇ ਨੂੰ ਵਰਤਣ ਨਾਲ ਡੰਗਰਾਂ

[1] ਨੂੰ ਬੋਲੜਾ ਭੱਜਣ ਨੱਸਣ ਤੋਂ ਰੋਕਿਆ ਜਾ ਸਕੇ। ਇਸ ਲਈ ਪਸ਼ੂ ਦੇ ਬੋਲੜਾ ਭੱਜਣ ਤੋਂ ਰੋਕਣ ਲਈ ਪਸ਼ੂ ਦੇ ਗਲ ਵਿਚ ਅਤੇ ਅਗਲੀ ਲੱਤ ਨਾਲ ਜੋ ਰੱਸਾ ਬੰਨ੍ਹਿਆ ਜਾਂਦਾ ਹੈ, ਉਸ ਰੱਸੇ ਨੂੰ ਢੰਗਾ ਕਹਿੰਦੇ ਹਨ। ਪਸ਼ੂਆਂ ਨੂੰ ਬੇਲੋੜਾ ਭੱਜਣ ਤੋਂ ਰੋਕਣ ਲਈ ਹੋਰ ਵੀ ਕਈ ਢੰਗ ਤਰੀਕੇ ਵਰਤੇ ਜਾਂਦੇ ਸਨ ਜਿਵੇਂ ਪਸ਼ੂਆਂ ਦੇ ਗਲ ਵਿਚ ਡਹਿਆ ਬੰਨ੍ਹ ਦਿੱਤਾ ਜਾਂਦਾ ਸੀ।  ਪਸ਼ੂਆਂ ਦੇ ਪੈਂਖੜ ਲਾ ਦਿੱਤਾ ਜਾਂਦਾ ਸੀ। ਢੰਗਾ, ਡਹਿਆ ਤੇ ਪੈਂਖੜ ਦੀ ਲੋੜ ਇਸ ਲਈ ਪੈਂਦੀ ਸੀ ਕਿਉਂ ਜੋ ਪਹਿਲੇ ਸਮਿਆਂ ਵਿਚ ਪਸ਼ੂਆਂ ਨੂੰ ਚਾਰਨ ਲਈ ਬਾਹਰ ਗੈਰ ਆਬਾਦ ਜ਼ਮੀਨਾਂ ਵਿਚ ਲੈ ਕੇ ਜਾਣਾ ਪੈਂਦਾ ਸੀ। ਖੇਤਾਂ ਦੀ ਵਾਹੀ ਕਰਨ ਲਈ ਬਲਦਾਂ ਨੂੰ ਬਾਹਰ ਲੈ ਕੇ ਜਾਣਾ ਪੈਂਦਾ ਸੀ। ਇਸ ਲਈ ਰਾਹਾਂ ਦੇ ਆਲੇ-ਦੁਆਲੇ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਇਹ ਢੰਗ ਵਰਤੇ ਜਾਂਦੇ ਸਨ। ਹੁਣ ਪਿੰਡਾਂ ਵਿਚ ਕੋਈ ਵੀ ਗੈਰ ਆਬਾਦ ਜ਼ਮੀਨਾਂ ਨਹੀਂ ਹਨ ਜਿਥੇ ਪਸ਼ੂ ਚਾਰੇ ਜਾ ਸਕਣ। ਨਾ ਹੁਣ ਬਲਦਾਂ ਨਾਲ ਕੋਈ ਖੇਤੀ ਕਰਦਾ ਹੈ। ਹੁਣ ਤਾਂ ਸਾਰੇ ਡੰਗਰ ਮੱਝਾਂ, ਗਾਈਆਂ ਆਦਿ ਸਾਰੇ ਦਿਨ ਹੀ ਘਰ ਬੰਨ੍ਹੇ ਰਹਿੰਦੇ ਹਨ। ਇਸ ਲਈ ਪਸ਼ੂਆਂ ਨੂੰ ਹੁਣ ਢੰਗਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ।

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Uni star. p. 190. ISBN 978-93-82246-99-2.