ਤਕਨੀਕ ਦਾ ਤਬਾਦਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਕਨੀਕ ਦਾ ਤਬਾਦਲਾ (ਅੰਗਰੇਜ਼ੀ: Transfer of technology) ਇੱਕ ਅਜਿਹਾ ਅਮਲ ਹੈ ਜਿਸ ਵਿੱਚ ਹੁਨਰ, ਗਿਆਨ, ਪੈਦਾਵਾਰ ਦੇ ਸਾਧਨ, ਨਮੂਨਿਆਂ ਅਤੇ ਢੰਗਾਂ ਅਤੇ ਹੋਰ ਤਕਨੀਕੀ ਖੋਜਾਂ ਦਾ ਵੱਖ-ਵੱਖ ਸਰਕਾਰਾਂ, ਯੂਨੀਵਰਸਿਟੀਆਂ ਅਤੇ ਦੂਜੇ ਅਦਾਰਿਆਂ ਵਿੱਚਕਾਰ ਲੈਣ-ਦੇਣ ਹੁੰਦਾ ਹੈ। ਇਸ ਦਾ ਗਿਆਨ ਅਤੇ ਜਾਣਕਾਰੀ ਦੇ ਤਬਾਦਲੇ ਨਾਲ ਨੇੜੇ ਦਾ ਸਬੰਧ ਹੈ। ਇਸ ਵਿੱਚ ਇੱਕ ਸੰਸਥਾ ਜਾਂ ਇੱਕ ਦੇਸ਼ ਦੀ ਸਰਕਾਰ ਤਕਨੀਕ ਦੇਣ ਵਾਲੀ ਹੁੰਦੀ ਹੈ ਅਤੇ ਦੂਜੀ ਤਕਨੀਕ ਖਰੀਦਣ ਵਾਲੀ ਹੁੰਦੀ ਹੈ। ਤਕਨੀਕ ਖਰੀਦਣ ਵਾਲੀ ਸੰਸਥਾ ਇਸ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਅੱਜ-ਕੱਲ੍ਹ ਇਸਨੂੰ ਤਕਨੀਕ ਦਾ ਵਣਜ ਨਾਂ ਨਾਲ ਵੀ ਜਾਣਿਆ ਜਾਂਦਾ ਹੈ।।[1]

ਹਵਾਲੇ[ਸੋਧੋ]