ਤਕਾਕੀ ਕਜੀਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਕਾਕੀ ਕਜੀਤਾ
ਜਨਮ (1959-03-09) 9 ਮਾਰਚ 1959 (ਉਮਰ 60)
ਅਦਾਰੇ ਬ੍ਰਹਿਮੰਡੀ ਵਿਕਿਰਣ ਅਨੁਸੰਧਾਨ ਸੰਸਥਾਨ, ਟੋਕੀਓ ਯੂਨੀਵਰਸਿਟੀ
ਅਹਿਮ ਇਨਾਮ

ਅਸਾਹੀ ਪੁਰਸਕਾਰ (1988)
ਬਰੂਨੋ ਰੋਸੀ ਪੁਰਸਕਾਰ (1989)

ਨਿਸ਼ੀਨਾ ਮੈਮੋਰੀਅਲ ਪੁਰਸਕਾਰ (1999)
ਪੋਨੋਫਸਕੀ ਪੁਰਸਕਾਰ (2002)
ਜਪਾਨ ਅਕੈਡਮੀ ਪੁਰਸਕਾਰ (2012)
ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (2015)
ਪੜਾਈ Saitama Prefectural Kawagoe High School
ਅਲਮਾ ਮਾਤਰ ਸੈਤਾਮਾ ਯੂਨੀਵਰਸਿਟੀ (B.S.)
ਟੋਕੀਓ ਯੂਨੀਵਰਸਿਟੀ (M.S., Ph.D.)

ਤਕਾਕੀ ਕਜੀਤਾ (梶田隆章, Kajita Takaaki, ਜਨਮ 9 ਮਾਰਚ 1959) ਜਾਪਾਨ ਦਾ ਇੱਕ ਭੌਤਿਕ ਵਿਗਿਆਨੀ ਹੈ, ਜੋ ਨਿਊਟਰੀਨੋਆਂ ਦੀ ਪ੍ਰਕਿਰਤੀ ਦੇ ਬਾਰੇ ਵਿੱਚ ਪਤਾ ਲਗਾਉਣ ਲਈ ਜਾਣਿਆ ਜਾਂਦਾ ਹੈ। 2015 ਵਿੱਚ ਉਸ ਨੂੰ ਅਤੇ ਕੈਨੇਡਾ ਦੇ ਅਰਥਰ ਮੈਕਡੋਨਾਲਡ ਨੂੰ ਸੰਯੁਕਤ ਤੌਰ 'ਤੇ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਦਿੱਤਾ ਗਿਆ।  

ਸ਼ੁਰੂਆਤੀ ਜ਼ਿੰਦਗੀ[ਸੋਧੋ]

ਕਜੀਤਾ ਦਾ ਜਨਮ ਹਿਗਾਸ਼ੀਮਾਤਸੂਯਾਮਾ, ਸੈਤਾਮਾ ਵਿੱਚ 1959 ਵਿੱਚ ਹੋਇਆ ਸੀ।[1]

ਕੈਰੀਅਰ[ਸੋਧੋ]

ਕਜੀਤਾ ਨੇ ਸੈਤਾਮਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ (1981 ਵਿੱਚ ਮੁਕੰਮਲ) ਅਤੇ ਟੋਕੀਓ ਯੂਨੀਵਰਸਿਟੀ ਤੋਂ 1986 ਵਿੱਚ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। 1988 ਦੇ ਬਾਅਦ ਉਹ ਬ੍ਰਹਿਮੰਡੀ ਵਿਕਿਰਣ ਅਨੁਸੰਧਾਨ ਸੰਸਥਾਨ, ਟੋਕੀਓ ਯੂਨੀਵਰਸਿਟੀ ਵਿੱਚ ਹੈ, ਜਿਥੇ ਉਹ 1992 ਵਿੱਚ ਇੱਕ ਸਹਾਇਕ ਪ੍ਰੋਫੈਸਰ ਬਣਿਆ  ਅਤੇ 1999 ਵਿੱਚ ਪ੍ਰੋਫੈਸਰ। ਉਹ 1999 ਵਿੱਚ ਉਹ ਬ੍ਰਹਿਮੰਡੀ ਕਿਰਨ ਅਨੁਸੰਧਾਨ ਸੰਸਥਾਨ (ICRR) ਵਿਖੇ ਬ੍ਰਹਿਮੰਡੀ ਨਿਊਟਰੀਨੋਆਂ ਲਈ ਕੇਂਦਰ ਦਾ ਨਿਰਦੇਸ਼ਕ ਬਣਿਆ। 2015 ਵਿੱਚ, ਉਹ ਟੋਕੀਓ ਵਿੱਚ ਬ੍ਰਹਿਮੰਡ ਦੇ ਭੌਤਿਕੀ ਅਤੇ ਹਿਸਾਬ ਲਈ ਕਾਵਲੀ ਸੰਸਥਾਨ ਵਿਖੇ ਹੈ ਅਤੇ ICRR ਦਾ ਨਿਰਦੇਸ਼ਕ ਹੈ। [2]

ਹਵਾਲੇ[ਸੋਧੋ]