ਤਖ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਖ਼ਤੀ ਜਾਂ ਫੱਟੀ ਵਿਦਿਆਰਥੀਆਂ ਵੱਲੋਂ ਵਰਨਮਾਲਾ ਜਾਂ ਪੜ੍ਹਾਈ ਦੇ ਸ਼ੁਰੂਆਤੀ ਸਾਲਾਂ ਵਿੱਚ ਲਿਖਣ ਲਈ ਇਸਤੇਮਾਲ ਕੀਤੀ ਲੱਕੜ ਦੇ ਆਇਤਾਕਾਰ ਟੁਕੜੇ ਨੂੰ ਕਿਹਾ ਜਾਂਦਾ ਹੈ ਜਿਸ ਉੱਤੇ ਗਾਚੀ ਜਾਂ ਚੀਕਣੀ ਮਿੱਟੀ ਦਾ ਪੋਚਾ ਦੇ ਕੇ ਕਾਲੀ ਸ਼ਿਆਹੀ ਦੇ ਅੱਖਰਾਂ ਨੂੰ ਕਲਮ ਨਾਲ ਲਿਖਿਆ ਜਾਂਦਾ ਹੈ। ਵੀਹਵੀਂ ਸਦੀ ਦੇ ਆਖੀਰ ਤਕ ਤਖ਼ਤੀ ਦਾ ਇਸਤੇਮਾਲ ਸਕੂਲਾਂ ਵਿੱਚ ਹੁੰਦਾ ਰਿਹਾ ਪਰ ਉਸ ਤੋਂ ਬਾਅਦ ਇਸ ਦੀ ਥਾਵੇਂ ਕਾਪੀ ਦਾ ਪ੍ਰਚਲਨ ਵਧ ਗਿਆ।

ਆਕਾਰ[ਸੋਧੋ]

ਇਤਿਹਾਸ[ਸੋਧੋ]

ਸਹਾਇਕ ਸਮੱਗਰੀ[ਸੋਧੋ]

ਬਾਲ ਗੀਤ ਅਤੇ ਫੱਟੀ[ਸੋਧੋ]

ਫੱਟੀ ਦਾ ਇਸਤੇਮਾਲ ਰੋਜਾਨਾ ਹੋਣ ਕਰਕੇ ਅਤੇ ਉਸ ਉੱਤੇ ਲਿਖਣ, ਪੋਚਣ ਆਦਿ ਦੇ ਕੰਮ ਨਾਲ ਜੁੜੇ ਹੋਣ ਕਰਕੇ ਬਾਲ ਗੀਤਾਂ ਵਿੱਚ ਫੱਟੀ ਦਾ ਜਿਕਰ ਆਉਂਦਾ ਹੈ। ਵੀਹਵੀਂ ਸਦੀ ਦੇ ਆਖਰੀ ਦਹਾਕੇ ਤੋਂ ਪਹਿਲਾਂ ਤਕ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਖ਼ੁਸ਼ੀ-ਖ਼ੁਸ਼ੀ ਫੱਟੀਆਂ, ਕਲਮਾਂ ਅਤੇ ਸਿਆਹੀ ਦੀਆਂ ਦਵਾਤਾਂ ਦੀ ਵਰਤੋਂ ਕਰਦੇ ਹੁੰਦੇ ਸਨ। ਓਦੋਂ ਬੱਚਿਆਂ ਨੇ ਸਕੂਲ ਵਿੱਚ ਇਕੱਠੇ ਹੋ ਕੇ ਗਾਚਣੀ ਨਾਲ ਫੱਟੀ ਪੋਚਣੀ, ਧੁੱਪ ਵਿੱਚ ਹਿਲਾ – ਹਿਲਾ ਕੇ ਸੁਕਾਉਣੀ ਅਤੇ ਗਾਉਣਾ: ਸੂਰਜਾ – ਸੂਰਜਾ ਫੱਟੀ ਸੁਕਾ, ਸਾਡੀ ਕੋਠੀ ਦਾਣੇ ਪਾ’। ਬੱਚਿਆਂ ਦਾ ਇਹ ਰੋਜ਼ਾਨਾ ਦਾ ਵਰਤਾਰਾ ਹੁੰਦਾ ਸੀ।[1]

ਲਿਖਾਵਟ ਤੇ ਪਰਭਾਵ[ਸੋਧੋ]

ਹਵਾਲੇ[ਸੋਧੋ]

  1. ਮਾਸਟਰ ਸੰਜੀਵ ਧਰਮਾਣੀ. "ਸੂਰਜਾ ਸੂਰਜਾ ਫੱਟੀ ਸੁਕਾ…". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)