ਤਖ਼ਤ ਸਿੰਘ
ਦਿੱਖ
ਪ੍ਰਿੰ: ਤਖ਼ਤ ਸਿੰਘ (15 ਸਤੰਬਰ 1914 - 26 ਫਰਵਰੀ 1999[1])ਪੰਜਾਬੀ ਕਵੀ ਸਨ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।[2] ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।
ਜੀਵਨ ਬਿਓਰਾ
[ਸੋਧੋ]ਤਖ਼ਤ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਈਸੜੂ ਵਿਖੇ 15 ਸਤੰਬਰ 1914 ਨੂੰ ਹੋਇਆ ਸੀ।[1] ਭਾਰਤ ਦੀ ਵੰਡ ਸਮੇਂ ਤਖ਼ਤ ਸਿੰਘ ਵਿਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ, ਚੱਕ ਨੰਬਰ 51 ਵਿੱਚ ਮੁੱਖ ਅਧਿਆਪਕ ਸਨ। ਜਦ ਦੇਸ਼ ਅਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਭਾਰਤ ਆ ਕੇ ਉਹ ਜ਼ਿਲ੍ਹਾ ਬੋਰਡ ਹਾਈ ਸਕੂਲ, ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ।[3]
ਰਚਨਾਵਾਂ
[ਸੋਧੋ]- ਕਾਵਿ-ਹਿਲੂਣੇ (1949)
- ਵੰਗਾਰ (1956)
- ਲਹੂ ਦੀ ਵਰਖਾ (1962)
- ਹੰਭਲੇ
- ਅਣਖ ਦੇ ਫੁੱਲ
- ਮੇਰੀ ਗਜ਼ਲ-ਯਾਤਰਾ (1974)
- ਲਿਸ਼ਕੋਰਾਂ (1986)
- ਸ਼ਹੀਦ ਕਰਨੈਲ ਸਿੰਘ
ਨਮੂਨਾ
[ਸੋਧੋ]ਕੁਝ ਸ਼ੇਅਰ
[ਸੋਧੋ]ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ
ਟੁੱਟਣ ਵਿੱਚ ਆਵੇ ਨਾ ਰੁਖ ਨਾਲੋਂ ਪਰਛਾਵਾਂ।
ਰਚ ਰਚ ਕੇ ਸਾਹਾਂ ਵਿੱਚ ਤਨੀ ਮੋਹ-ਮਾਇਆ ਦੀ
ਉਲਝਾਣ ਨੂੰ ਤੂੰ ਮੂਹਰੇ ਤੇ ਗੁੱਸਾ ਮੇਰੇ ਤੇ ?
ਵਾਰ ਵਾਰ ਹੱਸਦੀ ਏ ਸਰਦ ਸਰਦ ਆਹਾਂ ਤੇ
ਇਹ ਬਹਾਰ ਮੈਨੂੰ ਤੇ ਕੁਝ ਸ਼ੁਦੈਣ ਲੱਗੀ ਏ।
ਹਵਾਲੇ
[ਸੋਧੋ]- ↑ 1.0 1.1 ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼, ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 48.
- ↑ Indian Literature - Volumes 1-2, Sahitya Akademi, 1958 - Page 134
- ↑ ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ, ਪੰਜਾਬੀ ਟ੍ਰਿਬਿਊਨ- 13 ਅਗਸਤ 2013