ਸਮੱਗਰੀ 'ਤੇ ਜਾਓ

ਤਨਖਾਹਨਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1.ਤਨਖਾਹ ਨਾਮਾ ਪੰਜਾਬੀ ਸ਼ੈਲੀ ਵਿੱਚ ਹੈ। ਇਸ ਦੀ ਸ਼ੈਲੀ ਪ੍ਰਸ਼ਨੋਤਰੀ ਹੈ। 2.ਤਨਖ਼ਾਹ ਦਾ ਅਰਥ ਹੁੰਦਾ ਹੈ ਧਾਰਮਿਕ ਸਜ਼ਾ ਅਤੇ ਨਾਮਾ ਦਾ ਅਰਥ ਹੁੰਦਾ ਹੈ ਚਿੱਠੀ। 3.ਇਸ ਵਿੱਚ ਭਾਈ ਨੰਦ ਲਾਲ ਜੀ ਪ੍ਰਸ਼ਨ ਕਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਉੱਤਰ ਦਿੰਦੇ ਹਨ। 4.ਇਸ ਰਚਨਾ ਵਿੱਚ ਸੋਰਠ, ਦੋਹਰਾ, ਚੋਪਈ ਤਿੰਨ ਛੰਦਾਂ ਦੀ ਵਰਤੋਂ ਕੀਤੀ ਗਈ ਹੈ। ਕੁੱਲ 62 ਛੰਦ ਹਨ। 5.ਅਰਦਾਸ ਸਮੇਂ ਜਿਹੜਾ ਦੋਹਰਾ ਅੰਤਿਮ ਵਿੱਚ ਪੜ੍ਹਿਆ ਜਾਂਦਾ ਹੈ ਉਹ ਇਸੇ ਵਿਚੋਂ ਪੜ੍ਹਿਆ ਜਾਂਦਾ ਹੈ।

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ॥62॥

6. ਇਸ ਵਿੱਚ ਇੱਕ ਸਿੱਖ ਨੂੰ ਕਰਨ ਯੋਗ ਅਤੇ ਨਾ ਕਰਨ ਯੋਗ ਕੰਮਾਂ ਬਾਰੇ ਦੱਸਿਆ ਗਿਆ ਹੈ। 7.ਇਸ ਰਚਨਾ ਵਿੱਚ ਬਹੁਤ ਵਾਧੇ ਹੋਏ ਹਨ। 8.ਇਸ ਵਿੱਚ ਖਾਲਸੇ ਦੀ ਰਹਿਤ ਦੱਸੀ ਗਈ ਹੈ। 9.ਇਸ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਦੇ ਕੀ ਲੱਛਣ ਹਨ। 10.ਇਸ ਰਚਨਾ ਵਿੱਚ ਖਾਲਸੇ ਦੀ ਪਰਿਭਾਸ਼ਾ ਦੱਸੀ ਗਈ ਹੈ ਅਤੇ ਖਾਲਸਾ ਰਾਜ ਦਾ ਸਰੂਪ ਵੀ ਦੱਸਿਆ ਗਿਆ ਹੈ। 11.ਤਨਖਾਹ ਨਾਮੇ ਵਿੱਚ ਕੁੱਝ ਗੱਲਾਂ ਦੱਸੀਆਂ ਹਨ- 1.ਨਾਮ ਦਾਨ ਇਸ਼ਨਾਨ ਬਿਨ ਰੋਟੀ ਮੂੰਹ ਨਹੀਂ ਲਾਉਣੀ 2.ਕੰਘਾ ਦੋਨੋਂ ਵਕਤ ਕਰਨਾ। 3.ਪੱਗ ਸਾਫ਼ ਸੁਥਰੀ ਬੰਨ੍ਹਣੀ। 4.ਦਾਤਣ ਕੁਰਲਾ ਰੋਜ ਕਰਨਾ। 12.ਇਸ ਰਚਨਾ ਵਿੱਚ 44 ਤੋਂ 54 ਵਿੱਚ ਖਾਲਸੇ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਨਿੰਦਾ ਨਹੀਂ ਕਰਨੀ, ਹਊਮੈਂ ਨਹੀਂ ਕਰਨਾ, ਕਰਮ ਕਾਂਡ ਨਹੀਂ ਕਰਨੇ ਅਤੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕੰਟਰੋਲ ਰੱਖਣਾ। ਪਰਾਏ ਮਰਦ ਜਾਂ ਪਰਾਈ ਇਸਤਰੀ ਵੱਲ ਨਹੀਂ ਦੇਖਣਾ ਅਤੇ ਜਿਸ ਕੋਲ ਧਨ ਨਹੀਂ ਉਸਦੀ ਸਹਾਇਤਾ ਕਰੋ।