ਤਰਕ ਸ਼ਾਸਤਰ
ਦਿੱਖ
ਤਰਕ ਸ਼ਾਸਤਰ (ਯੂਨਾਨੀ: λογική ਤੋਂ) ਅੰਗਰੇਜ਼ੀ ਲਾਜਿਕ (Logic) ਦਾ ਪੰਜਾਬੀ ਅਨੁਵਾਦ ਹੈ।[1] ਭਾਰਤੀ ਦਰਸ਼ਨ ਵਿੱਚ ਅਕਸ਼ਪਾਦ ਗੋਤਮ ਜਾਂ ਗੌਤਮ (300 ਈ.) ਦਾ ਨਿਆਇ ਸੂਤਰ ਪਹਿਲਾ ਗਰੰਥ ਹੈ, ਜਿਸ ਵਿੱਚ ਤਰਕ ਸ਼ਾਸਤਰ ਦੀਆਂ ਸਮਸਿਆਵਾਂ ਬਾਰੇ ਤਰਕਸ਼ੀਲ Archived 2013-07-22 at the Wayback Machine. ਢੰਗ ਨਾਲ ਵਿਚਾਰ ਕੀਤਾ ਗਿਆ ਹੈ।[2] ਇਹ ਸ਼ਬਦ ਦੋ ਕਿਸਮ ਦੇ ਕਾਰਜਾਂ ਵੱਲ ਸੰਕੇਤ ਕਰਦਾ ਹੈ: ਇੱਕ ਤਰਕ ਵਿਧੀਆਂ ਦਾ ਅਧਿਐਨ ਅਤੇ ਦੂਜਾ ਸਹੀ ਵਿਧੀਆਂ ਦੀ ਵਰਤੋਂ। ਮਗਰਲੇ ਅਰਥਾਂ ਵਿੱਚ ਇਹਦੀ ਵਰਤੋਂ ਦਰਸ਼ਨ ਅਤੇ ਵਿਗਿਆਨ ਸਹਿਤ ਆਮ ਬੌਧਿਕ ਸਰਗਰਮੀਆਂ ਵਿੱਚ ਕੀਤੀ ਜਾਂਦੀ ਹੈ। ਲੇਕਿਨ, ਪਹਿਲੇ ਅਰਥਾਂ ਵਿੱਚ ਇਹਦਾ ਅਧਿਐਨ ਦਰਸ਼ਨ, ਗਣਿਤ, ਅਰਥ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਵਿੱਚ ਕੀਤਾ ਜਾਂਦਾ ਹੈ।