ਤਰੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਕੜੀ ਦੇ ਜਾਲ਼ੇ ਤੇ ਤਰੇਲ ਦੀਆਂ ਬੂੰਦਾਂ

ਤਰੇਲ (ਜਾਂ ਓਸ/ਸ਼ਬਨਮ) ਪਾਣੀ ਦੇ ਉਹਨਾਂ ਕਤਰਿਆਂ ਨੂੰ ਕਹਿੰਦੇ ਹਨ ਜੋ ਸਵੇਰੇ-ਸ਼ਾਮ ਭਾਫ਼ ਦੇ ਠੰਡਾ ਹੋਣ ਕਰ ਕੇ ਬਣ ਜਾਂਦੇ ਹਨ। ਜਦੋਂ ਸੂਰਜ ਡੁੱਬਦਾ ਹੁੰਦਾ ਹੈ, ਜ਼ਮੀਨ ਦੀਆਂ ਸਾਰੀਆਂ ਚੀਜ਼ਾਂ ਉਸ ਹਰਾਰਤ ਨੂੰ ਤੇਜ਼ੀ ਨਾਲ ਖ਼ਾਰਜ ਕਰਨ ਲੱਗਦੀਆਂ ਹਨ ਜੋ ਉਹਨਾਂ ਨੇ ਦਿਨ ਵਿੱਚ ਗ੍ਰਹਿਣ ਕੀਤੀ ਹੁੰਦੀ ਹੈ। ਪੱਥਰ, ਘਾਹ ਅਤੇ ਫੁੱਲ-ਪੱਤੀਆਂ ਵਗ਼ੈਰਾ ਇਸ ਹਰਾਰਤ ਨੂੰ ਇਸ ਹੱਦ ਤੱਕ ਖ਼ਾਰਜ ਕਰਦੇ ਹਨ ਕਿ ਨੇੜੇ ਤੇੜੇ ਦੇ ਵਾਸਪੀ ਕਣ ਕਤਰਿਆਂ ਦੀ ਸ਼ਕਲ ਵਿੱਚ ਉਹਨਾਂ ਉੱਤੇ ਜੰਮ ਜਾਂਦੇ ਹਨ।