ਤਹਿਖਾਨਾ (ਰੂਸੀ ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੁਰ ਥੱਲੇ (ਰੂਸੀ ਨਾਟਕ)
На дне
Афиша пьесы «На дне».gif
ਲੇਖਕਮੈਕਸਿਮ ਗੋਰਕੀ
ਪ੍ਰੀਮੀਅਰ ਦੀ ਤਾਰੀਖ1902
ਮੂਲ ਭਾਸ਼ਾਰੂਸੀ
ਵਿਧਾਸਮਾਜਕ ਡਰਾਮਾ

ਧੁਰ ਥੱਲੇ (ਮੂਲ ਰੂਸੀ: На дне) ਮੈਕਸਿਮ ਗੋਰਕੀ ਦਾ 1901 ਦੀਆਂ ਸਰਦੀਆਂ ਅਤੇ 1902 ਦੀ ਬਸੰਤ ਵਿੱਚ ਲਿਖਿਆ ਨਾਟਕ ਹੈ। ਇਹ ਉਸ ਸਮੇਂ ਦੇ ਰੂਸੀ ਨਿਮਨਵਰਗ ਦੀ ਦੁਨੀਆ ਬਾਰੇ ਹੈ, ਜਿਸ ਵਿੱਚ ਨਿੱਕੇ-ਮੋਟੇ ਕੰਮ ਕਰਨ ਵਾਲੇ ਗਰੀਬ ਲੋਕ ਵੋਲਗਾ ਦੇ ਕੋਲ ਇੱਕ ਬੇਘਰਿਆਂ ਦੀ ਬਸਤੀ ਵਿੱਚ ਰਹਿੰਦੇ ਹਨ। ਗੋਰਕੀ ਉਹਨਾਂ ਦੀਆਂ ਲਾਚਾਰੀਆਂ ਅਤੇ ਘਟੀਆਪਣ ਦੇ ਦਰਮਿਆਨ ਇੱਕ ਬੁੱਢੇ ਪਾਤਰ ਦੇ ਜਰੀਏ ਜ਼ਿੰਦਗੀ ਦੀ ਉਦਾੱਤਤਾ ਦਾ ਇੱਕ ਪਾਠ ਸਿਰਜਦਾ ਹੈ।

1902 ਦਾ ਸ਼ੋ, ਐਕਟ 1.
ਸਾਟਿਨ - ਸਤਾਨਿਸਲਾਵਸਕੀ,
ਲੂਕਾ - ਆਈ ਐਮ ਮੋਸਕਵਿਨ,
ਬੇਰਨ - ਕਾਚਾਲੋਵ,
ਨਾਸਤਿਆ - ਨਿੱਪਰ,
ਵਾਸਕਾ ਐਸ਼ੇਜ਼ - ਐਲ ਐਮ ਲਿਓਨਿਦ

ਇਸ 18 ਦਸੰਬਰ 1902 ਨੂੰ ਮਾਸਕੋ ਆਰਟਸ ਥੀਏਟਰ ਦੁਆਰਾ ਖੇਡਿਆ ਗਿਆ, ਜਿਸਦਾ ਨਿਰਦੇਸ਼ਨ ਕੋਂਸਸਤਾਂਤਿਨ ਸਤਾਨਿਸਲਾਵਸਕੀ ਨੇ ਕੀਤਾ ਸੀ। ਇਹ ਉਸ ਦੀ ਪਹਿਲੀ ਵੱਡੀ ਸਫਲਤਾ ਸੀ, ਅਤੇ ਇਹ ਰੂਸੀ ਸਮਾਜਿਕ ਯਥਾਰਥਵਾਦ ਦੀ ਪਛਾਣ ਬਣ ਗਿਆ।[1]

ਹਵਾਲੇ[ਸੋਧੋ]