ਤਾਨਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਨਕਾ (ਜਾਪਾਨੀ: 短歌, ਭਾਵ-ਨਿੱਕੀ ਕਵਿਤਾ) ਸ਼ਾਸਤਰੀ ਜਾਪਾਨੀ ਕਵਿਤਾ ਦੀ ਇੱਕ ਸ਼ੈਲੀ ਹੈ ਅਤੇ ਜਾਪਾਨੀ ਸਾਹਿਤ ਦੀਆਂ ਪ੍ਰਮੁੱਖ ਸ਼ੈਲੀਆਂ ਵਿੱਚੋਂ ਇੱਕ ਹੈ।[1] ਇਹ ਜਪਾਨੀ ਭਾਸ਼ਾ ਦੀ ਇੱਕ 1300 ਸਾਲ ਪੁਰਾਣੀ ਵਿਧਾ ਹੈ।

ਨਿਰੁਕਤੀ[ਸੋਧੋ]

ਪਹਿਲੇ ਪਹਿਲ ਮਾਨਯੋਸ਼ੂ ਦੇ ਸਮੇਂ (ਅਠਵੀਂ ਸਦੀ) ਦੌਰਾਨ ਤਾਨਕਾ ਸ਼ਬਦ ਦਾ ਪ੍ਰਯੋਗ ਚੋਕਾ (長歌"lਲੰਮੀਆਂ ਕਵਿਤਾਵਾਂ") ਤੋਂ ਨਿੱਕੀਆਂ ਕਵਿਤਾਵਾਂ ਨੂੰ ਅੱਡਰਾ ਦਰਸਾਉਣ ਲਈ ਕੀਤਾ ਗਿਆ ਸੀ। ਨੌਵੀਂ ਅਤੇ ਦਸਵੀਂ ਸਦੀ ਵਿੱਚ ਨਿੱਕੀ ਕਵਿਤਾ ਦੀ ਜਪਾਨੀ ਕਾਵਿ ਵਿਧਾ ਵਧੇਰੇ ਪ੍ਰਚੱਲਤ ਹੋ ਗਈ, ਜਿਸ ਨੂੰ ਆਮ ਕਵਿਤਾ ਲਈ ਪ੍ਰਚਲਿਤ ਸ਼ਬਦ 'ਵਾਕਾ' ਹੀ ਕਿਹਾ ਜਾਂਦਾ ਸੀ। ਬਾਅਦ ਵਿੱਚ ਇਹ ਤਾਨਕਾ ਦਾ ਹੀ ਸਮਅਰਥੀ ਬਣ ਗਿਆ।

ਰੂਪ[ਸੋਧੋ]

ਤਾਨਕਾ ਵਿੱਚ ਪੰਜ ਇਕਾਈਆਂ ਹੁੰਦੀਆਂ ਹਨ ਜਿਹਨਾਂ ਨੂੰ ਰੋਮਨ-ਰੂਪ ਜਾਂ ਅਨੁਵਾਦ ਸਮੇਂ ਅੱਡ ਅੱਡ ਪੰਕਤੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਦਾ 31 ਓਂਜੀ ਹੁੰਦੇ ਹਨ ਜਿਹਨਾਂ ਦਾ ਪੈਟਰਨ ਹੇਠਲੀ ਤਰ੍ਹਾਂ ਹੁੰਦਾ ਹੈ:

5-7-5-7-7।[2]

5-7-5 ਨੂੰ ਕਾਮੀ-ਨੋ-ਕੂ (ਉੱਪਰਲਾ ਵਾਕੰਸ਼) ਕਿਹਾ ਜਾਂਦਾ ਹੈ, ਅਤੇ 7-7 ਨੂੰ ਸ਼ੀਮੋ-ਨੋ-ਕੂ (ਹੇਠਲਾ ਵਾਕੰਸ਼) ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Ueda, Makoto. Modern Japanese Tanka. NY: Columbia University Press, 1996. p1. ISBN 978-0-231-10433-3
  2. Carter 1991, Translator's Note, p.xiii