ਤਿਉਤੀਵਾਕਾਨ
ਤਿਉਤੀਵਾਕਾਨ | |
---|---|
ਇਲਾਕਾ | ਮੈਕਸੀਕੋ ਸੂਬਾ |
ਗੁਣਕ | 19°41′33″N 98°50′37.68″W / 19.69250°N 98.8438000°W |
ਦਫ਼ਤਰੀ ਨਾਂ: ਤਿਉਤੀਵਾਕਾਨ ਦਾ ਪੂਰਵ-ਹਿਸਪਾਨੀ ਸ਼ਹਿਰ | |
ਕਿਸਮ | ਸੱਭਿਆਚਾਰਕ |
ਮਾਪਦੰਡ | i, ii, iii, iv, v |
ਅਹੁਦਾ-ਨਿਵਾਜੀ | 1987 (11ਵੀਂ ਵਿਸ਼ਵ ਵਿਰਾਸਤ ਕਮੇਟੀ) |
ਹਵਾਲਾ ਨੰਬਰ | 414 |
State Party | ਮੈਕਸੀਕੋ |
ਖੇਤਰ | ਲਾਤੀਨੀ ਅਮਰੀਕਾ ਅਤੇ ਕੈਰੀਬੀਆਈ |
ਤਿਉਤੀਵਾਕਾਨ (ਸਪੇਨੀ: Teotihuacán[[:Media:TeotihuacanPronunciation.ogg|teotiwa'kan]] (ਮਦਦ·ਫ਼ਾਈਲ),[1] ਇੱਕ ਪੂਰਵ-ਕਲੰਬਿਆਈ ਮੇਸੋਅਮਰੀਕੀ ਸ਼ਹਿਰ ਸੀ ਜੋ ਮੈਕਸੀਕੋ ਦੀ ਵਾਦੀ ਵਿੱਚ ਸਥਿਤ ਸੀ। ਅੱਜ ਦੀ ਤਰੀਕ ਵਿੱਚ ਇਸ ਦੇ ਖੰਡਰ ਮੈਕਸੀਕੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਹ ਪੂਰਵ-ਕਲੰਬਿਆਈ ਸਮੇਂ ਦੇ ਬਣੇ ਹੋਏ ਪਿਰਾਮਿਡਜ਼ ਕਰ ਕੇ ਮਸ਼ਹੂਰ ਹੈ।
ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ਹਿਰ 100 ਈ.ਪੂ. ਦੇ ਆਸ ਪਾਸ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਪ੍ਰਮੁੱਖ ਇਮਾਰਤਾਂ 250 ਈਸਵੀ ਤੱਕ ਬਣਦੀਆਂ ਰਹੀਆਂ।[2] 500 ਈਸਵੀ ਦੇ ਕਰੀਬ ਇਸ ਦੀ ਚੜ੍ਹਤ ਦੇ ਸਮੇਂ 1,25,000 ਦੀ ਆਬਾਦੀ ਨਾਲ ਇਹ ਪੂਰਵ-ਕਲੰਬਿਆਈ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ[2][3] ਅਤੇ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਸੀ।[4]
ਇਹ ਸ਼ਹਿਰ ਅਤੇ ਪੁਰਾਤਨ ਸਥਾਨ ਹੁਣ ਸਾਨ ਖ਼ੁਆਨ ਤਿਉਤੀਵਾਕਾਨ ਨਗਰਪਾਲਿਕਾ ਦਾ ਹਿੱਸਾ ਹੈ ਜੋ ਮੈਕਸੀਕੋ ਸੂਬੇ ਵਿੱਚ ਮੈਕਸੀਕੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਮੈਕਸੀਕੋ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਜਗ੍ਹਾ ਦਾ ਪੂਰਾ ਖੇਤਰ 83 ਵਰਗ ਕਿਲੋਮੀਟਰ ਹੈ ਅਤੇ ਇਸਨੂੰ 1987 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ। ਇਹ ਮੈਕਸੀਕੋ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਪੁਰਾਤਨ ਸਥਾਨ ਹੈ।
ਗੈਲਰੀ
[ਸੋਧੋ]-
ਸੂਰਜ ਦੇ ਪਿਰਾਮਿਡ ਦਾ ਮੂਹਰਲਾ ਦ੍ਰਿਸ਼
-
ਸੂਰਜ ਦੇ ਪਿਰਾਮਿਡ ਦਾ ਇੱਕ ਹੋਰ ਦ੍ਰਿਸ਼
-
ਸੂਰਜ ਦੇ ਪਿਰਾਮਿਡ ਦਾ ਇੱਕ ਦ੍ਰਿਸ਼
-
ਮਾਰਬਲ ਮਖੌਟਾ, 3ਜੀ - 7ਵੀਂ ਸਦੀ
-
ਲਕੀਰਾਂ ਵਾਲਾ ਮਖੌਟਾ, 3ਜੀ - 6ਵੀਂ ਸਦੀ
-
ਆਤੇਤੇਲਕੋ ਮਹਿਲ ਵਿੱਚ ਕੰਧ ਚਿੱਤਰਕਾਰੀ ( c. 450-650).
ਹਵਾਲੇ
[ਸੋਧੋ]- ↑ "Teotihuacán". Oxford Dictionaries. Oxford University Press. Archived from the original on 16 ਜੁਲਾਈ 2013. Retrieved 30 May 2013.
{{cite encyclopedia}}
: Unknown parameter|dead-url=
ignored (|url-status=
suggested) (help) - ↑ 2.0 2.1 "Teotihuacan". Heilbrunn Timeline of Art History. Department of Arts of Africa, Oceania, and the Americas, The Metropolitan Museum of Art.
- ↑ Millon, p. 18.
- ↑ Millon, p. 17, who says it was the sixth largest city in the world in AD 600.
ਬਾਹਰੀ ਸਰੋਤ
[ਸੋਧੋ]- ਤਿਉਤੀਵਾਕਾਨ ਖੋਜ ਗਾਈਡ Archived 2008-11-01 at the Wayback Machine., ਟੈਂਪਲ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਸਮੱਗਰੀ
- ਤਿਉਤੀਵਾਕਾਨ Archived 2018-11-18 at the Wayback Machine. ਤਿਉਤੀਵਾਕਾਨ ਜਾਣਕਾਰੀ ਅਤੇ ਇਤਿਹਾਸ
- ਤਿਉਤੀਵਾਕਾਨ ਬਾਰੇ ਲੇਖ Archived 2014-07-22 at the Wayback Machine. ਬ੍ਰਿਟੈਨਿਕਾ ਵਿਸ਼ਵਕੋਸ਼
- ਤਿਉਤੀਵਾਕਾਨ ਫੋਟੋ ਗੈਲਰੀ, - ਜੇਮਜ਼ ਕਿਊ ਜੈਕਬਜ਼
- ਚੰਨ ਦੇ ਪਿਰਾਮਿਡ, ਸੂਰਜ ਦੇ ਪਿਰਾਮਿਡ ਅਤੇ ਮੌਤ ਦੇ ਰਾਹ ਦਾ 360° ਪੈਨੋਰਮਾ ਦ੍ਰਿਸ਼ Archived 2016-08-08 at the Wayback Machine.