ਸਮੱਗਰੀ 'ਤੇ ਜਾਓ

ਤਿੰਨ ਜਣੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਿੰਨ ਜਣੇ (Трое "ਤਿੰਨ") ਮੈਕਸਿਮ ਗੋਰਕੀ ਦਾ 1901 ਵਿੱਚ ਲਿਖਿਆ ਨਾਵਲ ਹੈ।

ਨਾਵਲ ਦੇ ਨਾਮ ਤੋਂ ਪਤਾ ਚੱਲਦਾ ਹੈ ਕਿ ਤਿੰਨ ਨੌਜਵਾਨ ਇੱਕ ਬੇਨਾਮ ਰੂਸੀ ਸ਼ਹਿਰ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ। ਸਿਰਫ਼ ਪਾਵੇਲ ਸਾਵੇਲਿਚ ਗ੍ਰਾਚੋਵ ਹੀ ਕਾਮਯਾਬ ਹੁੰਦਾ ਹੈ। ਉਸਦੇ ਦੋ ਦੋਸਤ ਇਲਿਆ ਯਾਕੋਵਲੇਵਿਚ ਲੁਨੇਵ ਅਤੇ ਯਾਕੋਵ ਫਿਲਿਮੋਨੋਵ ਨਾਕਾਮਯਾਬ ਰਹੇ। ਅਲੱਗ-ਅਲੱਗ ਪਰਿਵਾਰਾਂ ਦੇ ਇਹ ਤਿੰਨ ਬੱਚੇ ਇੱਕੋ ਬਸਤੀ ਵਿੱਚ ਮਿਲ਼ਦੇ ਹਨ, ਪਰ ਜਿੰਦਗੀ ਦੀਆਂ ਘਟਨਾਵਾਂ ਇਹਨਾਂ ਨੂੰ ਵੱਖ ਵੱਖ ਰਾਹਾਂ ਤੇ ਲੈ ਜਾਂਦੀਆਂ ਹਨ। ਪਰ ਨਾਵਲ ਦਾ ਪਾਠ ਅਸਲ ਵਿੱਚ ਇੱਕ ਜੀਵਨੀ ਦੇ ਰੂਪ ਵਿੱਚ ਜਾਂ, ਵਧੇਰੇ ਸਾਫ਼ ਕਿਹਾ ਜਾਵੇ ਪੈਡਲਰ ਇਲਿਆ ਦੇ ਮਨੋਵਿਗਿਆਨ ਵਜੋਂ ਪੜ੍ਹਿਆ ਜਾ ਸਕਦਾ ਹੈ। ਇਸ ਨਾਇਕ ਨੇ ਇੱਕ ਸੂਦਖੋਰ ਦਾ ਕਤਲ ਕਰ ਦਿੱਤਾ।

ਕਹਾਣੀ

[ਸੋਧੋ]

ਇਲਿਆ ਲੁਨੇਵ ਦੇ ਪੂਰਵਜ ਕਰਜ਼ੇਨੇਟਸ ਦੇ ਜੰਗਲਾਂ ਦੇ ਕਿਸਾਨ ਸਨ। ਇਲਿਆ ਦੇ ਪਿਤਾ ਨੂੰ ਸਾਇਬੇਰੀਆ ਵਿੱਚ ਜਲਾਵਤਨ ਕਰ ਦਿੱਤਾ ਗਿਆ, ਤਾਂ ਉਸ ਦੇ ਇੱਕ ਚਾਚੇ, ਤੇਰੇਂਤੀ ਨੇ ​​ਦਸ ਸਾਲ ਦੇ ਲੜਕੇ ਦੀ ਦੇਖਭਾਲ ਕੀਤੀ। ਇਲਿਆ ਦੀ ਮਾਂ ਪਿੰਡ ਵਿੱਚ ਅੱਗ ਲੱਗਣ ਦੌਰਾਨ ਆਪਣਾ ਸਤੁੰਲਨ ਗੁਆ ​​ਬੈਠੀ ਸੀ। ਉਸਦੇ ਪਿਤਾ ਦੀ ਜਲਾਵਤਨੀ ਦਾ ਕਾਰਨ ਇਹੀ ਅੱਗ ਲੱਗਣ ਵਾਲ਼ੀ ਘਟਨਾ ਸੀ। ਗੁਜ਼ਾਰਾ ਚਲਾਉਣ ਲਈ ਚਾਚਾ ਭਤੀਜਾ ਨਜ਼ਦੀਕੀ ਸ਼ਹਿਰ ਚਲੇ ਜਾਂਦੇ ਹਨ। ਉੱਥੇ ਉਹ ਦੋਵੇਂ ਇੱਕ ਸਰਾਏਦਾਰ ਪੇਤਰੂਖਾ ਫਿਲਿਮੋਨੋਵ ਦੇ ਵਾੜੇ ਵਿੱਚ ਪਨਾਹ ਲੈਂਦੇ ਹਨ। ਕਸਬੇ ਵਿੱਚ ਪੇਤਰੂਖਾ ਫਿਲਿਮੋਨੋਵ ਧੋਖੇਬਾਜ਼ ਮੰਨਿਆ ਜਾਂਦਾ ਹੈ। ਕੁੱਲ ਮਿਲਾ ਕੇ ਇਲਿਆ ਦੇ ਪਿੰਡ ਵਿੱਚ ਜਿੰਨੇ ਲੋਕ ਹਨ, ਲਗਭਗ ਉਨੇ ਹੀ ਲੋਕ ਉਸ ਵਾੜੇ ਵਿੱਚ ਦਬੜ ਘੁਸੜ ਕੇ ਰਹਿੰਦੇ ਹਨ। ਤਹਿਖਾਨੇ ਵਿੱਚ ਸਖ਼ਤ ਮਿਹਨਤੀ ਮੋਚੀ ਪੇਰਫਿਸ਼ਕਾ, ਆਪਣੀ ਬਿਮਾਰ ਅਧਰੰਗ ਦੀ ਮਾਰੀ ਪਤਨੀ ਅਤੇ ਸੱਤ ਸਾਲਾ ਕਮਜ਼ੋਰ ਧੀ ਮਾਸ਼ਾ ਸਹਿਤ ਰਹਿੰਦਾ ਹੈ। ਇਲਿਆ ਜਲਦੀ ਹੀ ਕੋਮਲ, ਗੋਰੇ ਯਾਕੋਵ ਪੇਤਰੂਖਾ, ਸਰਾਏ ਦੇ ਮਾਲਕ ਦੇ ਬੇਟੇ ਨਾਲ ਦੋਸਤੀ ਕਰਦਾ ਹੈ। ਦੋਵੇਂ ਮੁੰਡੇ ਮੋਚੀ ਦੀ ਪਤਨੀ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਅੰਤ ਤੋਂ ਬਾਅਦ ਤੋਂ ਮਾਸ਼ਾ ਦੀ ਦੇਖਭਾਲ ਕਰਦੇ ਹਨ। ਘਰ ਵਿੱਚ ਇੱਕ ਲੁਹਾਰ ਵੀ ਕੰਮ ਕਰਦਾ ਹੈ। ਵਾੜੇ ਵਿੱਚ ਇੱਕ ਬਜੁਰਗ "ਯੇਰਮਈ" ਰਹਿੰਦਾ ਹੈ, ਜੋ ਕਬਾੜ ਚੁਗਣ ਦਾ ਕੰਮ ਕਰਦਾ ਹੈ।

ਸੇਵੇਲ ਗ੍ਰਾਚੋਵ ਆਪਣੀ ਬੇਵਫ਼ਾ ਪਤਨੀ ਦਾ ਕਤਲ ਕਰ ਦਿੰਦਾ ਹੈ ਅਤੇ ਉਸਨੂੰ ਜੇਲ੍ਹ ਹੋ ਜਾਂਦੀ ਹੈ। ਲੁਹਾਰ ਦੇ ਪੁੱਤਰ ਪਾਵੇਲ ਗ੍ਰਾਚੋਵ ਨੂੰ ਮੋਚੀ ਪਰਫਿਸ਼ਕਾ ਰੱਖ ਲੈਂਦਾ ਹੈ। ਯੇਰਮਈ ਬੀਮਾਰ ਹੋ ਜਾਂਦਾ ਹੈ ਅਤੇ ਮਰ ਜਾਂਦਾ ਹੈ। ਪੇਤਰੂਖਾ ਅਤੇ ਤੇਰੇਂਤੀ ਮ੍ਰਿਤਕ ਦੀ ਕਾਫ਼ੀ ਨਕਦੀ ਹਥਿਆ ਲੈਂਦੇ ਹਨ। ਪੇਤਰੂਖਾ ਇਲਿਆ ਨੂੰ 55 ਸਾਲਾ ਵਪਾਰੀ ਤੇ ਸ਼ਹਿਰ ਦੇ ਕੌਂਸਲਰ ਕਿਰਿਲ ਇਵਾਨਿਚ ਸਟ੍ਰੋਗਨੀ ਦੀ ਮੱਛੀ ਦੀ ਦੁਕਾਨ ਵਿੱਚ ਰਖਵਾ ਦਿੰਦਾ ਹੈ।

ਇਲਿਆ, ਜੋ ਹੁਣ ਪੰਦਰਾਂ ਸਾਲਾਂ ਦਾ ਹੈ, ਸ਼ਹਿਰ ਵਿੱਚ ਇੱਕ ਕਬਾੜ ਚੁਗਣ ਵਾਲ਼ੇ ਵਜੋਂ ਮੁਸ਼ਕਲਾਂ ਦੇ ਪਹਾੜ ਨਾਲ ਟੱਕਰ ਲੈਂਦਾ ਹੈ