ਤੁਕਾ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੁੱਕਾਰਾਮ
ਸੰਤ ਤੁੱਕਾਰਾਮ
ਜਨਮ1577 ਜਾਂ 1608
ਦੇਹੁ, ਪੂਨਾ ਨੇੜੇ, ਭਾਰਤ
ਮੌਤ1650
ਇੰਦ੍ਰਯਾਨੀ, ਮਹਾਰਾਸ਼ਟਰ

ਸੰਤ ਤੁਕਾਰਾਮ (1577 ਜਾਂ 1608 – 1650) ਸਤਾਰਹਵੀਂ ਸਦੀ ਦੇ ਇੱਕ ਮਹਾਨ ਸੰਤ ਕਵੀ ਸਨ ਜੋ ਭਾਰਤ ਵਿੱਚ ਲੰਬੇ ਸਮੇਂ ਤੱਕ ਚਲੇ ਭਗਤੀ ਅੰਦੋਲਨ ਦੇ ਇੱਕ ਪ੍ਰਮੁੱਖ ਥੰਮ ਸਨ।

ਜ਼ਿੰਦਗੀ[ਸੋਧੋ]

ਸੰਤ ਤੁਕਾਰਾਮ ਦੇ ਜਨਮ ਅਤੇ ਮੌਤ ਦੇ ਸਾਲ 20ਵੀਂ ਸਦੀ ਦੇ ਵਿਦਵਾਨਾਂ ਦੇ ਆਪਸ ਵਿੱਚ ਝਗੜੇ ਅਤੇ ਖੋਜ ਦਾ ਵਿਸ਼ਾ ਹਨ।[1][2] ਤੁਕਾਰਾਮ ਮੋਲਹੋਬਾ ਦਾ ਜਨਮ 1577 ਜਾਂ 1608 ਵਿੱਚ ਹੋਇਆ ਸੀ ਅਤੇ ਉਸਨੇ ਆਪਣਾ ਬਹੁਤਾ ਜੀਵਨ ਪੂਨਾ ਨੇੜੇ ਦੇਹੂ, ਕਸਬੇ ਵਿੱਚ ਬਿਤਾਇਆ। ਕੁਮਾਰ,[3] ਮੁਨਸ਼ੀ,[4] ਕਿਨਚੈਦ ਅਤੇ ਪਰਸਸਨੀਸਾ,[5] ਉਸਨੂੰ ਕੁਨਬੀ ਮਰਾਠਾ ਜਾਂ ਕਾਸ਼ਤਕਾਰ ਜਾਂ ਵਾਣੀ ਜਾਤ ਦਾ ਮੰਨਦੇ ਹਨ। ਇੱਕ ਭਾਰਤੀ ਪਰੰਪਰਾ ਅਨੁਸਾਰ, ਤੁਕਾਰਾਮ ਦਾ ਕੁੱਲਨਾਮ ਉਹਦੀ ਪਛਾਣ ਲਈ ਨਹੀਂ ਵਰਤਿਆ ਜਾਂਦਾ। ਉਸ ਦਾ ਅਸਲ ਨਾਮ ਤੁਕਾਰਾਮ ਬੋਲਹੋਬਾ ਆਮਬੀਲੇ ਹੈ। ਭਾਰਤ ਦੀ ਇੱਕ ਹੋਰ ਪਰੰਪਰਾ ਅਨੁਸਾਰ ਸੰਤ ਦੇ ਤੌਰ 'ਤੇ ਵਿਚਰਦੇ ਵਿਅਕਤੀ ਲਈ ਉਪਨਾਮ, "ਸੰਤ" (ਮਰਾਠੀ: संत) ਜੋੜ ਦਿੱਤਾ ਜਾਂਦਾ ਹੈ। ਤੁਕਾਰਾਮ ਮਹਾਰਾਜ ਨੂੰ ਆਮ ਤੌਰ 'ਤੇ ਮਹਾਰਾਸ਼ਟਰ ਵਿੱਚ ਸੰਤ ਤੁਕਾਰਾਮ (ਮਰਾਠੀ: संत तुकाराम) ਵਜੋਂ ਜਾਣਿਆ ਜਾਂਦਾ ਹੈ। ਦੱਖਣੀ ਭਾਰਤੀ ਲੋਕ ਉਸ ਨੂੰ ਭਗਤ ਤੁਕਾਰਾਮ ਦੇ ਤੌਰ 'ਤੇ ਜਾਣਦੇ ਹਨ। ਉਸ ਨੂੰ ਤੁਕੋਬਾ ਅਤੇ ਤੁਕੋਬਾਰਾਯਾ ਵੀ ਕਿਹਾ ਜਾਂਦਾ ਹੈ।[6]

ਹਵਾਲੇ[ਸੋਧੋ]

  1. RD Ranade (1994), Tukaram, State University of New York Press, ISBN 978-0791420928, pages 1-7
  2. Richard M. Eaton (2005), A Social History of the Deccan, 1300–1761: Eight Indian Lives, Cambridge University Press, ISBN 978-0521716277, pages 129-130
  3. Raj Kumar (1 January 2003). Essays on medieval India. Discovery Publishing House. pp. 204–. ISBN 978-81-7141-683-7. Retrieved 9 February 2012.
  4. Kanaiyalal Maneklal Munshi (1956). Indian inheritance. Bharatiya Vidya Bhavan. Retrieved 9 February 2012.
  5. Charles Augustus Kincaid; Dattātraya Baḷavanta Pārasanīsa (1925). A history of the Maratha people. H. Milford, Oxford university press. Retrieved 9 February 2012.
  6. Maxine Bernsten (1988), The Experience of Hinduism: Essays on Religion in Maharashtra, State University of New York Press, ISBN 978-0887066627, pages 248-249