ਸਮੱਗਰੀ 'ਤੇ ਜਾਓ

ਤੂ ਯੂਯੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੂ ਯੂਯੂ
屠呦呦
ਜਨਮ (1930-12-30) 30 ਦਸੰਬਰ 1930 (ਉਮਰ 93)
ਨਿੰਗਬੋ, ਝੀਜਿਆਂਗ, ਚੀਨ
ਰਾਸ਼ਟਰੀਅਤਾਚੀਨੀ
ਅਲਮਾ ਮਾਤਰਬੀਜਿੰਗ ਸਿਹਤ ਵਿਗਿਆਨ ਯੂਨੀਵਰਸਿਟੀ (now Peking University Health Science Center)
ਲਈ ਪ੍ਰਸਿੱਧਪਰੰਪਰਾਗਤ ਚੀਨੀ ਮੈਡੀਸਨ
Chinese herbology
ਅਰਤੇਮਿਸੀਨਿਨ
Dihydroartemisinin
ਪੁਰਸਕਾਰਕਲੀਨੀਕਲ ਮੈਡੀਕਲ ਰਿਸਰਚ ਦੇ ਲਈ ਐਲਬਰਟ ਲਾਸਕਰ ਪੁਰਸਕਾਰ (2011)
Warren Alpert Foundation Prize (2015)
ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (2015)
ਵਿਗਿਆਨਕ ਕਰੀਅਰ
ਖੇਤਰਕਲੀਨੀਕਲ ਮੈਡੀਸਨ
Medicinal chemistry
ਅਦਾਰੇਪਰੰਪਰਾਗਤ ਚੀਨੀ ਚਿਕਿਤਸਾ ਦੀ ਚੀਨ ਅਕੈਡਮੀ
ਤੂ ਯੂਯੂ
ਚੀਨੀ屠呦呦

ਤੂ ਯੂਯੂ (ਚੀਨੀ: 屠呦呦; ਜਨਮ 30 ਦਸੰਬਰ 1930) ਇੱਕ ਚੀਨੀ ਚਿਕਿਤਸਾ ਵਿਗਿਆਨੀ, ਫਾਰਮਾਸਿਊਟੀਕਲ ਕੈਮਿਸਟ, ਅਤੇ ਅਧਿਆਪਕ ਹੈ ਜਿਸ ਨੂੰ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਾਲੀਆਂ ਦਵਾਈਆਂ, ਅਰਤੇਮਿਸੀਨਿਨ (ਕਿੰਗਹਾਓਸੂ ਵੀ ਕਹਿੰਦੇ ਹਨ) ਅਤੇ ਡੀਹਾਈਡਰੋਅਰਤੇਮਿਸੀਨਿਨ, ਜੋ ਕਿ ਮਲੇਰੀਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ, ਦੀ ਖੋਜ ਦੇ ਲਈ ਖ਼ਾਸ ਤੌਰ ਉੱਤੇ ਜਾਣਿਆ ਜਾਂਦਾ ਹੈ। ਮਲੇਰੀਆ ਦਾ ਇਲਾਜ ਕਰਨ ਲਈ ਅਰਤੇਮਿਸੀਨਿਨ ਦੀ ਉਸ ਦੀ ਖੋਜ ਨੂੰ 20ਵੀਂ ਸਦੀ ਵਿੱਚ ਤਪਤਖੰਡੀ ਦਵਾਈ ਦੀ ਅਤੇ ਦੱਖਣੀ ਏਸ਼ੀਆ, ਅਫਰੀਕਾ, ਅਤੇ ਦੱਖਣੀ ਅਮਰੀਕਾ ਵਰਗੇ ਗਰਮ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦੀ ਸਿਹਤ ਦੇ ਸੁਧਾਰ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਸਮਝਿਆ ਜਾਂਦਾ ਹੈ। ਆਪਣੇ ਕੰਮ ਦੇ ਲਈ, ਤੂ ਨੇ 2011 ਵਿੱਚ ਕਲੀਨੀਕਲ ਮੈਡੀਸਨ ਲਈ ਲਾਸਕਰ ਪੁਰਸਕਾਰ ਪ੍ਰਾਪਤ ਕੀਤਾ ਹੈ ਅਤੇ ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ 2015 ਦਾ ਨੋਬਲ ਪੁਰਸਕਾਰ। ਤੂ ਇਤਿਹਾਸ 'ਚ ਪਹਿਲੀ ਮੂਲ ਚੀਨੀ ਹੈ ਜਿਸਨੇ ਕੁਦਰਤੀ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਤੇ ਲਾਸਕਰ ਪੁਰਸਕਾਰ ਹਾਸਲ ਕੀਤਾ ਹੈ, ਜਿਸ ਚੀਨ ਵਿੱਚ ਹੀ ਪੜ੍ਹਾਈ ਕੀਤੀ ਅਤੇ ਖੋਜ ਕੰਮ ਵੀ ਚੀਨ ਦੇ ਅੰਦਰ ਹੀ ਕੀਤਾ .[1]

ਇਨਾਮ ਅਤੇ ਸਨਮਾਨ

[ਸੋਧੋ]
 • 1978, ਨੈਸ਼ਨਲ ਸਾਇੰਸ ਕਾਗਰਸ ਪਰਾਇਜ਼, ਪੀ.ਆਰ. ਚਾਇਨਾ
 • 1979, ਨੈਸ਼ਨਲ ਇਨਵੈਂਟਰ'ਜ ਪਰਾਇਜ਼ ਪੀ.ਆਰ ਚਾਇਨਾ
 • 1992, (ਵਨ ਆਫ ਦੀ ) ਟੈਨ ਸਾਇੰਸ ਐਂਡ ਟਾਕਨਾਲਜ਼ੀ ਅਚੀਵਮੈਂਟ ਇਨ ਚਾਇਨਾ, ਸਟੇਟ ਸਾਇੰਸ ਕਮੀਸ਼ਨ, ਪੀ.ਆਰ. ਚਾਇਨਾ
 • 1997, (ਟੂ ਆਫ ਦੀ ) ਟੈਨ ਗ੍ਰੇਟ ਪਬਲਿਕ ਹੈਲਥ ਅਚੀਵਮੈਂਟ ਇੰਨ ਨਿਊ ਚਾਇਨਾ
 • ਸਤੰਬਰ 2011, ਗਲੈਕਸੋ ਸਮਿਥ ਕਲਿਨ ਆਉਟਸਟੈਂਡਿੰਗ ਅਚੀਵਮੈਂਟ ਅਵਾਰਡ ਇਨ ਲਾਈਫ ਸਾਇੰਸ
 • ਸਤੰਬਰ 2011, ਲਸਕਰ- ਡੀਬੇਕੀ ਕਲੀਨੀਕਲ ਮੈਡੀਕਲ ਰਿਸਰਚ ਅਵਾਰਡ
 • ਨਵੰਬਰ 2011, ਆਉਟਸਟੈਂਡਿੰਗ ਕੋਨਰੀਬਿਉਸ਼ਨ ਅਵਾਰਡ, ਚਾਇਨਾ ਅਕਾਦਮੀ ਆਫ ਚਾਇਨਾ ਮੈਡੀਕਲ ਸਾਇੰਸਜ
 • ਜੂਨ 2015, ਵਾਰੇਨ ਅਲਪੇਰਟ ਫਾਊਂਡੇਸ਼ਨ ਪਰਾਇਜ਼
 • ਅਕਤੂਬਰ 2015, ਨੋਬਲ ਪਰਾਇਜ਼ ਇਨ ਫਿਜੀੳਲੋਜ਼ੀ ਔਰ ਮੈਡੀਸਨ 2015
 • 2019, ਆਰਡਰ ਆਫ ਦੀ ਰੀਪਬਲਿਕ, ਚਾਇਨਾ

ਹਵਾਲੇ

[ਸੋਧੋ]
 1. Miller, Louis H.; Su, Xinzhuan (2011). "Artemisinin: Discovery from the Chinese Herbal Garden". Cell. 146 (6): 855–8. doi:10.1016/j.cell.2011.08.024. PMC 3414217. PMID 21907397.