ਸਮੱਗਰੀ 'ਤੇ ਜਾਓ

ਤੇਜਾ ਸਿੰਘ ਸਮੁੰਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੇਜਾ ਸਿੰਘ ਸਮੁੰਦਰੀ (20 ਫਰਵਰੀ 1882 - 18 ਜੁਲਾਈ 1926) ਦਾ ਜਨਮ ਤਰਨ ਤਾਰਨ ਦੇ ਪਿੰਡ ਰਾਇ ਕਾ ਬੁਰਜ ਵਿਖੇ ਸ.ਦੇਵਾ ਸਿੰਘ ਤੇ ਮਾਤਾ ਨੰਦ ਕੌਰ ਦੇ ਘਰ ਹੋਇਆ।

ਵਿੱਦਿਆ

[ਸੋਧੋ]

ਤੇਜਾ ਸਿੰਘ ਨੇ ਸਿਰਫ ਪ੍ਰਾਇਮਰੀ ਸਕੂਲ ਤੱਕ ਹੀ ਵਿੱਦਿਆ ਪ੍ਰਾਪਤ ਕੀਤੀ ਸੀ ਪਰ ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਪਕੜ੍ਹ ਬੜੀ ਮਜ਼ਬੂਤ ਸੀ।

ਨੌਕਰੀ

[ਸੋਧੋ]

ਤੇਜਾ ਸਿੰਘ ਆਪਣੇ ਪਿਤਾ ਵਾਂਗ 22 ਕੈਵੈਲਰੀ ਵਿੱਚ "ਦਫਾਦਾਰ" ਦੇ ਰੂਪ ਵਿੱਚ ਫੌਜ ਵਿੱਚ ਭਰਤੀ ਹੋ ਗਿਆ। ਪਰ ਉਸ ਨੇ ਫੌਜ ਦੀ ਨੌਕਰੀ ਸਿਰਫ਼ ਸਾਢੇ ਤਿੰਨ ਸਾਲ ਕੀਤੀ। ਉਹ ਪੰਥ ਵਿੱਚ ਧਾਰਮਿਕ ਅਤੇ ਸਮਾਜਿਕ ਸੁਧਾਰ ਦੇ ਪ੍ਰਚਾਰ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਚੱਕ 140 ਜੀ ਬੀ ਅਖਵਾਉਂਦੇ ਆਪਣੇ ਪਿੰਡ ਵਾਪਸ ਚਲਾ ਗਿਆ।

ਸਥਾਪਨਾ

[ਸੋਧੋ]
  1. 'ਖ਼ਾਲਸਾ ਦੀਵਾਨ ਬਾਰ'
  2. ਖਾਲਸਾ ਮਿਡਲ ਸਕੂਲ,ਰਾਇ ਕਾ ਬੁਰਜ
  3. ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ, ਸਰਹਾਲੀ
  4. ਅਕਾਲੀ ਅਖਬਾਰ ਦੀ ਪ੍ਰਕਾਸ਼ਨਾ

ਮੌਤ

[ਸੋਧੋ]

18 ਜੁਲਾਈ 1926 ਨੂੰ ਦਿਲ ਦੀ ਧੜਕਣ ਰੁਕਣ ਕਾਰਣ ਉਸਦੀ ਮੌਤ ਹੋ ਗਈ।

ਯਾਦਗਾਰ

[ਸੋਧੋ]

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਾਲ ਦਾ ਨਾਮ ਤੇਜ ਸਿੰਘ ਸਮੁੰਦਰੀ ਦੇ ਨਾਮ ਤੇ ਹੈ।

ਔਲਾਦ

[ਸੋਧੋ]

ਬਿਸ਼ਨ ਸਿੰਘ ਸਮੁੰਦਰੀ