ਤੈਰਦੇ ਪੱਥਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੈਰਦੇ ਪੱਥਰ (ਜਾਂ ਚੱਲਦੇ ਪੱਥਰ ਜਾਂ ਤੁਰਦੇ ਪੱਥਰ) ਪੱਥਰਾਂ ਦਾ ਪੱਧਰੀ ਸਤਹਿ 'ਤੇ ਫਿਸਲਨ ਦਾ ਇੱਕ ਕੁਦਰਤੀ ਵਰਤਾਰਾ ਹੈ। ਇਹ ਪੱਥਰ ਬਿਨਾਂ ਕਿਸੇ ਮਨੁੱਖੀ ਜਾਂ ਜਾਨਵਰੀ ਸ਼ਮੂਲੀਅਤ ਦੇ ਆਪਣੇ-ਆਪ ਹੀ ਨਰਮ ਘਾਟੀਆਂ ਵਿੱਚ ਅੱਗੇ ਵਧਦੇ ਰਹਿੰਦੇ ਹਨ। ਇਹ ਪੱਥਰ ਕਦੇ ਲੰਮੇ ਸਿੱਧੇ ਰਾਹ ਉੱਤੇ ਚੱਲਦੇ ਹਨ ਤੇ ਕਈ ਵਾਰ ਅਚਾਨਕ ਹੀ ਕਿਸੇ ਹੋਰ ਦਿਸ਼ਾ ਵੱਲ ਮੋੜ ਕੱਟ ਲੈਂਦੇ ਹਨ।

ਤੈਰਦੇ ਪੱਥਰ ਦੁਨੀਆ ਦੇ ਕਈ ਟਿਕਾਣਿਆਂ ਵਿੱਚ ਦੇਖੇ ਜਾ ਸਕਦੇ ਹਨ। ਮਿਸਾਲ ਦੇ ਤੌਰ ਉੱਤੇ ਰੇਸਟ੍ਰੈਕ ਪਲਾਯਾ, ਕੈਲੀਫੋਰਨੀਆ ਦੀ ਡੈੱਥ ਵੈਲੀ ਰਾਸ਼ਟਰੀ ਪਾਰਕ, ਨੇਵਾਡਾ ਦਾ ਲਿਟਲ ਬੋਨੀ ਕਲਾਇਰੇ ਪਲਾਯਾ ਅਤੇ ਹੋਰ ਕਈ ਜਗ੍ਹਾ 'ਤੇ ਦੇਖੇ ਜਾ ਸਕਦੇ ਹਨ।

ਹਵਾਲੇ[ਸੋਧੋ]