ਤੈਰੂਅਲ ਗਿਰਜਾਘਰ
ਤੇਰੁਲ ਗਿਰਜ਼ਾਘਰ Lua error in package.lua at line 80: module 'Module:Lang/data/iana scripts' not found. | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਪਵਿੱਤਰਤਾ ਪ੍ਰਾਪਤੀ | 1587 |
ਟਿਕਾਣਾ | |
ਟਿਕਾਣਾ | ਤੇਰੁਲ, ਅਰਗੋਨ, ਸਪੇਨ |
ਗੁਣਕ | 40°20′38″N 1°06′26″W / 40.34389°N 1.10722°W |
ਆਰਕੀਟੈਕਚਰ | |
ਕਿਸਮ | ਗਿਰਜ਼ਾਘਰ |
ਸ਼ੈਲੀ | ਮੁਦੇਜਨ |
ਨੀਂਹ ਰੱਖੀ | 1171 |
ਤੇਰੁਲ ਗਿਰਜ਼ਾਘਰ ਤੇਰੁਲ, ਅਰਗੋਨ ਸਪੇਨ ਵਿੱਚ ਇੱਕ ਗਿਰਜ਼ਾਘਰ ਹੈ। ਇਹ ਮੁਦੇਜਨ ਨਿਰਮਾਣ ਸ਼ੈਲੀ ਦੀ ਇੱਕ ਵਧੀਆ ਮਿਸਾਲ ਹੈ। ਇਹ ਅਤੇ ਸ਼ਹਿਰ ਦੇ ਹੋਰ ਗਿਰਜਾ ਅਤੇ ਜ਼ਾਰਗੋਜ਼ਾ ਦਾ ਸੂਬੇ 1986 ਵਿੱਚ ਯੂਨੇਸਕੋ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।
ਇਤਿਹਾਸ
[ਸੋਧੋ]ਇਸ ਗਿਰਜ਼ਾਘਰ ਨੂੰ ਅਲਫਾਨਸੋ ਦੂਜੇ ਦੁਆਰਾ ਸ਼ੁਰੂ ਕਰਵਾਇਆ ਗਿਆ ਸੀ। ਇਹ ਰੋਮਾਨੇਸਕਿਊ ਸ਼ੈਲੀ ਵਿੱਚ ਬਣਾਈ ਗਈ ਹੈ। 13ਵੀਂ ਸਦੀ ਵਿੱਚ ਮੋਰਿਸਕੋ ਆਰਕੀਟੈਕਟ ਜੁਜਫ਼ ਨੇ ਇਸਦਾ ਪੁਨਰਗਠਨ ਕੀਤਾ। ਉਸਨੇ ਗਿਰਜੇ ਦਾ ਵਿਚਕਾਰਲਾ ਭਾਗ ਅਤੇ ਦੋ ਰਸਤੇ ਬਣਾਏ ਜਿਹਨਾ ਨੂੰ ਉਸਨੇ ਮੁਦੇਜਨ ਛੋਹ ਦਿੱਤੀ। ਮੁਦੇਜਨ ਘੰਟੀ ਬੁਰਜ 1257 ਵਿੱਚ ਪੂਰਾ ਹੋਇਆ। ਗਿਰਜ਼ੇ ਦੇ ਵਾਧਰੇ 14ਵੀਂ ਸਦੀ ਵਿੱਚ ਰੋਮਾਨੇਸਕਿਊ ਅੰਦਾਜ਼ ਤੋਂ ਗੋਥਿਕ-ਮੁਦੇਜਨ ਅੰਦਾਜ਼ ਵਿੱਚ ਤਬਦੀਲ ਕੀਤਾ ਗਿਆ।
1423 ਈਪੂ. ਵਿੱਚ ਪੋਪ ਬੇਨੀਡਿਕਟ 12ਵੇਂ ਨੇ ਇਸਨੂੰ ਕਾਲਜ਼ ਦਾ ਦਰਜਾ ਦਿੱਤਾ। 1538 ਵਿੱਚ ਮਾਰਟਨ ਦੇ ਮੋਤਾਲਬਾਂ ਨੇ ਗਿਰਜੇ ਦੇ ਵਿਚਕਾਰਲਾ ਭਾਗ ਵਿੱਚ ਗੁੰਬਦ ਬਣਾਇਆ। ਇਹ ਅੰਦਰੂਨੀ ਤੌਰ 'ਤੇ ਇੱਕ ਅੱਠਭੁਜੀ ਦੀ ਯੋਜਨਾ ਸੀ। 1587 ਵਿੱਚ ਇਸਨੂੰ ਇੱਕ ਵੱਡੇ ਗਿਰਜ਼ੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਸਦੀ ਪਵਿੱਤਰਤਾ ਨੂੰ ਮੁੜ ਬਹਾਲ ਕੀਤਾ ਗਿਆ।
ਸੰਖੇਪ ਜਾਣਕਾਰੀ
[ਸੋਧੋ]ਘੰਟੀ ਟਾਵਰ ਸਪੇਨ ਦਾ ਸਭ ਤੋ ਵਧੀਆ ਮੁਦੇਜਨ ਸ਼ੈਲੀ ਦਾ ਟਾਵਰ ਹੈ। ਇਹ ਇੱਕ ਵਰਗ ਦੀ ਯੋਜਨਾ ਹੈ ਅਤੇ ਜਿਸਦੇ ਤਿੰਨ ਮੰਜ਼ਿਲ੍ਹਾਂ ਹਨ ਜਿਹਨਾ ਨੂੰ ਟਾਇਲਾ ਅਤੇ ਚੀਨੀ ਮਿੱਟੀ ਦੇ ਸੀਸ਼ੇ ਨਾਲ ਸ਼ਿੰਗਾਰਿਆ ਗਿਆ ਹੈ। ਇਸਦੀ ਚੋਟੀ 'ਤੇ 18ਵੀਂ ਸਦੀ ਦਾ ਅੱਠਭੁਜੀ ਲੈਨਟਰ ਹੈ। ਗਿਰਜੇ ਦੇ ਵਿਚਕਾਰਲਾ ਭਾਗ ਦੀ ਛੱਤ, ਜਿਹੜੀ ਕਿ 14ਵੀਂ ਸਦੀ ਵਿੱਚ ਬਣੀ ਸੀ, ਨੂੰ ਗੋਥਿਕ ਸ਼ੈਲੀ ਵਿੱਚ ਇਤਿਹਾਸਕ, ਧਾਰਮਿਕ, ਮਨੁੱਖੀ ਅਤੇ ਪਸ਼ੂਆਂ ਦੇ ਚਿੱਤਰਾਂ ਦੇ ਨਾਲ.ਸਜਾਇਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਅਰਗੋਨ ਪੁਨਾਰਜਾਗਰਨ ਦੀ ਇੱਕ ਮਿਸਾਲ ਹੈ।
ਗੈਲਰੀ
[ਸੋਧੋ]ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- Description and images of the cathedral (ਸਪੇਨੀ)
- Page with virtual visit and photos (ਸਪੇਨੀ) (en) (ਫ਼ਰਾਂਸੀਸੀ)