ਤੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੋਤੇ ਤੋਂ ਰੀਡਿਰੈਕਟ)

ਤੋਤੇ
Temporal range: 54–0 Ma
Early Eocene[1] – Recent
Pet Rosy-faced Lovebird (Agapornis roseicollis)
Scientific classification
Kingdom:
Phylum:
Class:
Infraclass:
Order:
ਪਸਿਟਾਸੀਫੋਰਮਸ (Psittaciformes)

Wagler, 1830
Family

ਤੋਤਾ ਜਾਂ ਸ਼ੁਕ (ਸੰਸਕ੍ਰਿਤ) ਇੱਕ ਪੰਛੀ ਹੈ ਜਿਸਦਾ ਵਿਗਿਆਨਕ ਨਾਮ ਸਿਟਾਕਿਊਲਾ ਕੇਮਰੀ ਹੈ। ਇਹ ਕਈ ਪ੍ਰਕਾਰ ਦੇ ਰੰਗਾਂ ਵਿੱਚ ਮਿਲਦਾ ਹੈ। ਤੋਤਾ ਬਹੁਤ ਤੇਜ ਦੰਦੀ ਵੱਡਦਾ ਹੈ | ੲਿਸਦੀ ਚੁੰਝ ਬਹੁਤ ਤਿੱਖੀ ਹੁੰਦੀ ਹੈ |

ਜਾਣ ਪਹਿਚਾਣ[ਸੋਧੋ]

ਤੋਤਾ ਪੰਛੀਆਂ ਦੇ ਸਿਟੈਸੀ (Psittaci) ਗਣ ਦੇ ਸਿਟੈਸਿਡੀ (Psittacidae) ਕੁਲ ਦਾ ਪੰਛੀ ਹੈ, ਜੋ ਗਰਮ ਦੇਸ਼ਾਂ ਦਾ ਨਿਵਾਸੀ ਹੈ। ਇਹ ਬਹੁਤ ਸੁੰਦਰ ਪੰਛੀ ਹੈ ਅਤੇ ਮਨੁੱਖਾਂ ਦੀ ਬੋਲੀ ਦੀ ਨਕਲ ਬਖੂਬੀ ਕਰ ਲੈਂਦਾ ਹੈ। ਇਹ ਸਿਲੀਬੀਜ ਟਾਪੂ ਤੋਂ ਸਾਲੋਮਨ ਟਾਪੂ ਤੱਕ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ 86 ਵੰਸ਼ਾਂ ਵਿੱਚ 372 ਜਾਤੀਆਂ (ਜਾਂ ਕਿਸਮਾਂ) ਹੁੰਦੀਆਂ ਹਨ, ਜੋ ਪਸਿਟਾਸੀਫੋਰਮਸ (Psittaciformes) ਦਾ ਗਣ ਬਣਾਉਂਦੀਆਂ ਹਨ। ਇਹ ਜਿਆਦਾ ਤਰ ਗਰਮ ਥਾਵਾਂ ਵਿੱਚ ਰਹਿੰਦੇ ਹਨ। ਇਸ ਗਣ ਨੂੰ ਅੱਗੇ ਤਿੰਨ ਕੁਲਾਂ (family) ਵਿੱਚ ਵੰਡਿਆ ਹੋਇਆ ਹੈ: ਪਸੀਟਾਸੀਡਾਏ (Psittacidae) ('ਅਸਲ' ਤੋਤੇ), ਕਾਕਾਟੁਇਡਾਏ (Cacatuidae ਜਾਂ ਕੋਕਾਟੂ - cockatoos) ਅਤੇ ਸਟਰਿੰਗੋਪਿਡਾਏ (Strigopidae - ਨਿਊਜੀਲੈਂਡ ਦੇ ਤੋਤੇ)। ਤੋਤਿਆਂ ਦੀਆਂ ਸਭ ਤੋਂ ਜਿਆਦਾ ਕਿਸਮਾਂ ਦੱਖਣੀ ਅਮਰੀਕਾ ਅਤੇ ਆਸਟਰੇਲੀਏਸ਼ੀਆ ਵਿੱਚ ਮਿਲਦੀਆਂ ਹਨ। ਤੋਤੇ ਝੁੰਡ ਵਿੱਚ ਰਹਿਣ ਵਾਲੇ ਪੰਛੀ ਹਨ, ਜਿਹਨਾਂ ਦੇ ਨਰ ਮਾਦਾ ਇੱਕੋ ਜਿਹੇ ਹੁੰਦੇ ਹਨ। ਇਹਨਾਂ ਦੀ ਉੜਾਨ ਨੀਵੀਂ ਅਤੇ ਲਹਿਰੀਆ, ਲੇਕਿਨ ਤੇਜ ਹੁੰਦੀ ਹੈ ਇਹ ਬਹੁਤ ਸੋਹਣਾ ਪੰਛੀ ਹੈ। ਇਨ੍ਹਾਂ ਦਾ ਮੁੱਖ ਭੋਜਨ ਫਲ ਅਤੇ ਤਰਕਾਰੀ ਹੈ, ਜਿਸ ਨੂੰ ਇਹ ਆਪਣੇ ਪੰਜਿਆਂ ਤੋਂ ਫੜਕੇ ਖਾਂਦੇ ਰਹਿੰਦੇ ਹਨ। ਇਹ ਪੰਛੀਆਂ ਲਈ ਅਨੋਖੀ ਗੱਲ ਹੈ।ਜਾਨਵਰਸਾਈਟ[permanent dead link]

ਬੋਲੀ[ਸੋਧੋ]

ਤੋਤੇ ਦੀ ਬੋਲੀ ਕੜਕਵੀਂ ਹੁੰਦੀ ਹੈ, ਲੇਕਿਨ ਇਹਨਾਂ ਵਿੱਚੋਂ ਕੁੱਝ ਸਿਖਾਏ ਜਾਣ ਉੱਤੇ ਮਨੁੱਖਾਂ ਦੀ ਬੋਲੀ ਦੀ ਹੂਬਹੂ ਨਕਲ ਕਰ ਲੈਂਦੇ ਹਨ। ਇਸ ਦੇ ਲਈ ਅਫਰੀਕਾ ਦਾ ਸਲੇਟੀ ਤੋਤਾ (Psittorcu erithacus) ਸਭ ਤੋਂ ਪ੍ਰਸਿੱਧ ਹੈ।

ਹਰਾ ਤੋਤਾ[ਸੋਧੋ]

ਹਰਾ ਤੋਤਾ (Ring Necked Parakett), ਜੋ ਅਫਰੀਕਾ ਵਿੱਚ ਗੈਂਬੀਆ ਦੇ ਮੁਹਾਨੇ (mouth of Gambia) ਤੋਂ ਲੈ ਕੇ, ਲਾਲਸਾਗਰ ਹੁੰਦਾ ਹੋਇਆ ਭਾਰਤ, ਬਰਮਾ ਅਤੇ ਟੇਨਾਸਰਿਮ (Tenasserim) ਤੱਕ ਮਿਲਦਾ ਹੈ, ਸਭ ਤੋਂ ਜਿਆਦਾ ਪ੍ਰਸਿੱਧ ਹੈ। ਇਹ ਹਰੇ ਰੰਗ ਦਾ 10 - 12 ਇੰਚ ਲੰਮਾ ਪੰਛੀ ਹੈ। ਇਸ ਦੇ ਗਲੇ ਉੱਤੇ ਲਾਲ ਕੰਠਾ ਹੁੰਦਾ ਹੈ। ਮਨੁੱਖਾਂ ਨੇ ਪ੍ਸ਼ੂ ਪੰਛੀਆਂ ਵਿੱਚੋਂ ਸ਼ਾਇਦ ਤੋਤੇ ਨੂੰ ਸਭ ਤੋਂ ਪਹਿਲਾਂ ਪਾਲਤੂ ਬਣਾਇਆ ਅਤੇ ਅੱਜ ਤੱਕ ਇਹ ਸ਼ੌਕ ਦਾ ਸਾਧਨ ਬਣਿਆ ਹੋਇਆ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. Waterhouse, David M. (2006). "Parrots in a nutshell: The fossil record of Psittaciformes (Aves)". Historical Biology. 18 (2): 223–234. doi:10.1080/08912960600641224.

ਬਾਰਲੇ ਲਿੰਕ[ਸੋਧੋ]

Wikimedia Commons