ਤ੍ਰਿਭੰਗੀ ਛੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤ੍ਰਿਭੰਗੀ ਛੰਦ ਚਾਰ ਚਰਣਾਂ ਵਾਲੇ ਇਸ ਮਾਤ੍ਰਿਕ ਛੰਦ ਦੇ ਹਰ ਚਰਣ ਵਿੱਚ 32 ਮਾਤ੍ਰਾਵਾਂ ਹੁੰਦੀਆਂ ਹਨ।ਪਹਿਲਾ ਵਿਸ਼੍ਰਾਮ ਦਸ,ਦੂਜਾ ਅਤੇ ਤੀਜਾ ਅੱਠ ਅੱਠ ਤੇ,ਚੌਥਾ ਛੇਵੀਂ ਮਾਤ੍ਰਾ ਤੇ ਹੁੰਦਾ ਹੈ।ਹਰ ਇੱਕ ਚਰਣ ਵਿੱਚ ਤਿੰਨ ਭੰਗ ਹੋਣੇ ਜਰੂਰੀ ਹਨ।ਜੇ ਤੁਕਾਂਤ ਵਿੱਚ ਚੌਥਾ ਅਨੁਪ੍ਰਾਸ ਵੀ ਹੋਵੇ ਤਾਂ ਕਾਵਿ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ।ਕਈ ਕਵੀਆਂ ਦਾ ਕਥਨ ਹੈ ਕਿ ਤ੍ਰਿਭੰਗੀ ਦੇ ਅੰਤ ਵਿੱਚ ਸਗਣ ਅਤੇ ਯਗਣ ਦਾ ਆਗਮਨ ਇਸ ਦੀ ਸ਼ੋਭਾ ਨੂੰ ਵਧਾਉਂਦਾ ਹੈ।ਜੇ ਵੀਹ ਤ੍ਰਿਭਗੀ ਇਕੋ ਥਾਂ ਲਿਖੇ ਜਾਣ ਤਾਂ ਇਸ ਦੀਰਘਤਾ ਦੇ ਕਾਰਣ ਇਸ ਛੰਦ ਨੂੰ "ਤ੍ਰਿਭੰਗੀ ਦੀਰਘ" ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।