ਤੰਤੂ ਵਿਗਿਆਨ
Jump to navigation
Jump to search
ਤੰਤੂ ਵਿਗਿਆਨ (neuroscience), ਜਿਵੇਂ ਕਿ ਨਾਮ ਤੋਂ ਹੀ ਸਾਫ਼ ਹੋ ਰਿਹਾ ਹੈ ਕਿ ਤੰਤੂ ਤੰਤਰ (nervous system) ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।[1] ਚਿਕਿਤਸਾ ਦੇ ਲਿਹਾਜ਼ ਨਾਲ ਕਿਹਾ ਜਾਵੇ ਤਾਂ ਤੰਤੂ ਵਿਗਿਆਨ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਇਹ ਵਿਗਿਆਨ ਦੀ ਕੋਈ ਵੀ ਅਜਿਹੀ ਸ਼ਾਖਾ ਹੈ ਜਿਸ ਤਹਿਤ ਤੰਤਰਿਕਾ ਤੰਤਰ ਦਾ ਬਹੁਮੁਖੀ ਅਧਿਐਨ ਕੀਤਾ ਜਾਂਦਾ ਹੈ। ਪਰੰਪਰਿਕ ਤੌਰ 'ਤੇ, ਇਸਨੂੰ ਜੀਵ ਵਿਗਿਆਨ ਦੀ ਇੱਕ ਸ਼ਾਖਾ ਦੇ ਤੌਰ 'ਤੇ ਦੇਖਿਆ ਜਾਂਦਾ ਰਿਹਾ ਹੈ। ਪਰ, ਅੱਜ ਇਹ ਇੱਕ ਅਜਿਹਾ ਬਹੁ-ਵਿਗਿਆਨ ਹੈ, ਜਿਸ ਵਿੱਚ ਫ਼ਲਸਫ਼ਾ, ਭੌਤਿਕ-ਵਿਗਿਆਨ, ਅਤੇ ਮਨੋਵਿਗਿਆਨ ਸਮੇਤ ਹੋਰ ਅਜਿਹੇ ਰਸਾਇਣ-ਵਿਗਿਆਨ, ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਭਾਸ਼ਾ ਵਿਗਿਆਨ, ਗਣਿਤ, ਮੈਡੀਸ਼ਨ, ਅਤੇ ਹੋਰ ਕਈ ਵਿਗਿਆਨ ਵੀ ਸ਼ਾਮਲ ਹਨ। ਇਹ ਖੁਦ ਵੀ ਵਿਦਿਅਕ ਤੰਤੂ ਵਿਗਿਆਨ ਵਰਗੇ ਹੋਰ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ।[2]
ਹਵਾਲੇ[ਸੋਧੋ]
- ↑ "Neuroscience". Merriam-Webster Medical Dictionary.
- ↑ Zull, J. (2002). The art of changing the brain: Enriching the practice of teaching by exploring the biology of learning. Sterling, Virginia: Stylus Publishing, LLC