ਤੱਟੀ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਤਰ-ਪੱਛਮੀ ਕਰੀਟ ਦੀ ਬਾਲੋਸ ਤੱਟੀ ਝੀਲ। ਇਹ ਪੇਤਲੇ ਪਾਣੀਆਂ ਵਾਲੀ ਝੀਲ ਭੂ-ਮੱਧ ਸਮੁੰਦਰ ਤੋਂ ਭੀੜੇ ਬਰੇਤਿਆਂ ਰਾਹੀਂ ਅੱਡ ਹੋਈ ਹੋਈ ਹੈ ਜੀਹਦੇ ਦੂਜੇ ਪਾਸੇ ਇੱਕ ਪਥਰੀਲਾ ਟਾਪੂ ਹੈ।

ਤੱਟੀ ਝੀਲ ਜਾਂ ਲਗੂਨ ਪੇਤਲੇ ਪਾਣੀਆਂ ਭਾਵ ਘੱਟ ਡੂੰਘੇ ਪਾਣੀਆਂ ਵਾਲੀ ਇੱਕ ਝੀਲ ਹੁੰਦੀ ਹੈ ਜੋ ਪਾਣੀ ਦੇ ਕਿਸੇ ਵੱਡੇ ਪਿੰਡ ਨਾਲੋਂ ਕਿਸੇ ਵਾੜੀ ਟਾਪੂ ਜਾਂ ਮੂੰਗਾ-ਵਲ੍ਹੇਟੇ ਰਾਹੀਂ ਨਿੱਖੜੀ ਹੋਈ ਹੁੰਦੀ ਹੈ। ਇਹ ਐਨ ਤੱਟ ਉੱਤੇ ਹੋ ਸਕਦੀਆਂ ਹਨ ਜਾਂ ਗੋਲ ਮੂੰਗਿਆਂ ਵਿੱਚ ਵੀ ਅਤੇ ਇਹ ਦੁਨੀਆ ਭਰ ਦੇ ਤੱਟਾਂ ਉੱਤੇ ਆਮ ਵਿਖਾਈ ਦੇ ਜਾਂਦੀਆਂ ਹਨ। ਇਹਨਾਂ ਦਾ ਪਾਣੀ ਖਾਰਾ ਜਾਂ ਤਾਜ਼ਾ ਹੋ ਸਕਦਾ ਹੈ।