ਥਾਨੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Thanos
ਤਸਵੀਰ:Thanos Infinity 4.png
Variant cover of Infinity #4 (October 2013) by Jerome Opeña and Dustin Weaver
Publication information
ਪਬਲਿਸ਼ਰMarvel Comics
ਪਹਿਲੀ ਦਿਖThe Invincible Iron Man #55 (February 1973)
ਨਿਰਮਾਣ Jim Starlin
In-story information
ਸਪੀਸਜ਼EternalDeviant hybrid
ਨਿਰਮਾਣ ਸਥਾਨTitan
ਸਹਿਯੋਗੀ ਟੀਮInfinity Watch
Black Order
ਸਹਿਯੋਗੀThe Mad Titan
ਯੋਗਤਾਵਾਂ

ਥਾਨੋਸ, ਜਿਮ ਸਟਾਰਲਿੰਨ ਦਵਾਰਾ ਬਣਾਇਆ ਗਿਆ ਇੱਕ ਗਲਪ ਸੂਪਰਵਿਲਨ ਹੈ, ਜਿਹੜਾ ਕਿ ਸਭ ਤੋਂ ਪਹਿਲਾਂ ਦ ਇਨਵਿਜ਼ਿਬਲ ਆਈਰਨ ਮੈਂਨ #55 ਵਿੱਚ ਦਿਖਿਆ ਸੀ। ਥਾਨੋਸ ਇੱਕ ਟਾਈਟਨ 'ਤੇ ਰਹਿਣ ਵਾਲਾ ਏਲੀਅਨ ਵਾਰਲੌਰਡ ਹੈ, ਜਿਸਨੂੰ ਮਾਰਵਲ ਬ੍ਰਹਿਮੰਡ ਦੀ ਸਭ ਤੋਂ ਤਕੜੀ ਹਸਤੀ ਵੀ ਮੰਨਿਆ ਜਾਂਦਾ ਹੈ। ਥਾਨੋਸ ਦਾ ਟਾਕਰਾ ਦ ਅਵੈਂਜਰਜ਼, ਗਾਰਡੀਅਨਜ਼ ਔਫ ਦ ਗਲੈਕਸੀ, ਦ ਫੈਂਟੈਸਟਿਕ ਫੋਰ ਅਤੇ ਐਕਸ-ਮੈਂਨ ਦੇ ਨਾਲ ਹੋਇਆ ਹੈ। ਜਦੋਂ ਲੋੜ ਪਈ ਤਾਂ ਕਈ ਵਾਰ ਥਾਨੋਸ ਨੇ ਆਪਣੇ ਵੈਰੀਆਂ ਨਾਲ਼ ਵੀ ਹੱਥ ਮਿਲਾਇਆ ਹੈ।

ਥਾਨੋਸ ਨੂੰ ਦ ਇਨਫਿਨਿਟੀ ਗੌਂਟਲੈਟ ਦੀ ਕਹਾਣੀ ਕਾਰਣ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜਿਸ ਵਿੱਚ ਉਹ 6 ਬੇਅੰਤ ਨਗਾਂ ਨੂੰ ਇੱਕ ਗੌਂਟਲੈਟ ਵਿੱਚ ਪਾ ਦਿੰਦਾ ਹੈ ਅਤੇ ਜਿਸਦੀ ਦੀ ਵਰਤੋਂ ਉਹ ਸਾਰੀ ਕਾਇਨਾਤ ਦੀ ਅੱਧੀ ਅਬਾਦੀ ਨੂੰ ਮਾਰਨ ਲਈ ਕਰਦਾ ਹੈ ਤਾਂ ਕਿ ਉਹ ਮੌਤ ਦੀ ਦੇਵੀ ਦਾ ਧਿਆਨ ਆਪਣੇ ਵੱਲ ਖਿੱਚ ਸਕੇ, ਜਿਹੜੀ ਕਿ ਮਾਰਵਲ ਬ੍ਰਹਿਮੰਡ ਵਿੱਚ ਮੌਤ ਦੀ ਜਿਊਂਦਾ ਜਾਗਦਾ ਰੂਪ ਹੈ। ਪਰ ਬਾਅਦ ਵਿੱਚ ਇਹ ਸਾਰੀਆਂ ਘਟਨਾਵਾਂ ਨੂੰ ਠੀਕ ਕਰ ਦਿੱਤਾ ਜਾਂਦਾ ਹੈ।

ਮਾਰਵਲ ਸਿਨੋਮੈਟਿਕ ਯੂਨੀਵਰਸ ਦੀ ਫ਼ਿਲਮ ਦ ਅਵੈਂਜਰਜ਼ (2012) ਵਿੱਚ ਥਾਨੋਸ ਦਾ ਕਿਰਦਾਰ ਡੇਈਮੀਅਨ ਪੋਈਟੀਅਰ ਵਲੋਂ ਕੀਤਾ ਗਿਆ ਸੀ ਅਤੇ ਗਾਰਡੀਅਨਜ਼ ਔਫ ਦ ਗਲੈਕਸੀ (2014), ਅਵੈਂਜਰਜ਼: ਏਜ ਔਫ ਅਲਟ੍ਰੌਂਨ (2015), ਅਵੈਂਜਰਜ਼ ਇਨਫਿਨਿਟੀ ਵਾਰ (2018), ਅਵੈਂਜਰਜ਼: ਐਂਡਗੇਮ (2019) ਵਿੱਚ ਥਾਨੋਸ ਦਾ ਕਿਰਦਾਰ ਜੌਸ਼ ਬ੍ਰੋਲਿਨ ਵਲੋਂ ਕੀਤਾ ਗਿਆ ਸੀ।

ਮੁੱਢ[ਸੋਧੋ]

ਲੇਖਕ-ਕਲਾਕਾਰ ਜਿਮ ਸਟਾਰਲਿਨ ਨੇ ਥਾਨੋਸ ਦਾ ਗੁਮਾਨ ਕਾਲਜ ਦੀਆਂ ਸਾਈਕਾਲੋਜੀ ਕਲਾਸਾਂ ਦੌਰਾਨ ਕੀਤਾ ਸੀ। ਸਟਾਰਲਿਨ ਨੇ ਇਹ ਕਬੂਲਿਆ ਹੈ ਕਿ ਥਾਨੋਸ ਦੀ ਦਿਖ ਜੈਕ ਕਿਰਬੀ ਦੇ ਡਾਰਕਸਾਈਡ ਤੋਂ ਮੁਤਾਸਿਰ ਸੀ।