ਸਮੱਗਰੀ 'ਤੇ ਜਾਓ

ਸਿਧਾਂਤਕ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਥਿਊਰੈਟੀਕਲ ਫਿਜ਼ਿਕਸ ਤੋਂ ਮੋੜਿਆ ਗਿਆ)
ਵਾਰਮਹੋਲ ਦੀ ਦ੍ਰਿਸ਼ਟ ਪੇਸ਼ਕਾਰੀ। ਵਾਰਮਹੋਲ ਕਦੇ ਦੇਖੇ/ਪਰਖੇ ਨਹੀਂ ਗਏ, ਪਰ ਗਣਿਤਕ ਮਾਡਲਾਂ ਅਤੇ ਵਿਗਿਆਨਕ ਸਿਧਾਂਤ ਰਾਹੀਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਇਹ ਹੁੰਦੇ ਹਨ।

ਥਿਊਰਿਟੀਕਲ ਫਿਜ਼ਿਕਸ (ਸਿਧਾਂਤਕ ਭੌਤਿਕ ਵਿਗਿਆਨ) ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜੋ ਭੌਤਿਕੀ ਵਸਤੂਆਂ ਅਤੇ ਸਿਸਟਮਾਂ ਨੂੰ ਸਿੱਧ ਕਰਨ ਲਈ, ਸਮਝਾਉਣ ਲਈ ਅਤੇ ਕੁਦਰਤੀ ਘਟਨਾਵਾਂ ਦੀ ਭਵਿੱਖਬਾਣੀ ਕਰਨ ਲਈ ਇਹਨਾਂ ਚੀਜ਼ਾਂ ਦੇ ਗਣਿਤਿਕ ਮਾਡਲ ਅਤੇ ਸੰਖੇਪਤਾਵਾਂ ਨਿਯੁਕਤ ਕਰਦੀ ਹੈ। ਇਹ ਪ੍ਰਯੋਗਿਕ ਭੌਤਿਕ ਵਿਗਿਆਨ ਤੋਂ ਉਲਟ ਹੈ, ਜੋ ਇਹੀ ਘਟਨਾਵਾਂ ਦੇ ਅਨੁਮਾਨ ਲਈ ਪ੍ਰਯੋਗਿਕ ਔਜ਼ਾਰ (ਟੂਲ) ਵਰਤਦੀ ਹੈ।

ਆਮ ਤੌਰ ਤੇ ਵਿਗਿਆਨ ਦਾ ਵਿਕਾਸ ਪ੍ਰਯੋਗਿਕ ਅਧਿਐਨ ਅਤੇ ਥਿਊਰੀ ਦਰਮਿਆਨ ਪਰਸਪਰ ਕ੍ਰਿਆ ਉੱਤੇ ਨਿਰਭਰ ਕਰਦਾ ਹੈ। ਕੁੱਝ ਮਾਮਿਲਆਂ ਵਿੱਚ, ਸਿਧਾਂਤਕ ਭੌਤਿਕ ਵਿਗਿਆਨ ਪ੍ਰਯੋਗਾਂ ਅਤੇ ਨਿਰੀਖਣਾਂ ਨੂੰ ਕੁੱਝ ਵਜ਼ਨ ਦੇਣ ਵੇਲੇ ਗਣਿਤਿਕ ਸਖ਼ਤ ਅਨੁਸਾਸ਼ਨ ਦੇ ਮਿਆਰਾਂ ਦੀ ਪਾਲਣਾ ਕਰਦੀ ਹੈ। ਉਦਾਹਰਨ ਦੇ ਤੌਰ ਤੇ, ਸਪੈਸ਼ਲ ਰਿਲੇਟੀਵਿਟੀ ਨੂੰ ਵਿਕਸਿਤ ਕਰਦੇ ਵਕਤ, ਅਲਬਰਟ ਆਈਨਸਟਾਈਨ ਦਾ ਵਾਸਤਾ ਲੌਰੰਟਜ਼ ਟਰਾਂਸਫੌਰਮੇਸ਼ਨਾਂ ਨਾਲ ਪਿਆ ਜਿਹਨਾਂ ਨੇ ਮੈਕਸਵੈੱਲ ਦੀਆਂ ਇਕੁਏਸ਼ਨਾਂ ਨੂੰ ਸਥਿਰ ਕੀਤਾ, ਪਰ ਆਈਨਸਟਾਈਨ ਸਪਸ਼ਟ ਤੌਰ ਤੇ ਮਾਈਕਲਸਨ-ਮੋਰਲੇ ਪ੍ਰਯੋਗ ਪ੍ਰਤਿ ਦਿਲਚਸਪੀ ਨਹੀਂ ਰੱਖਦਾ ਸੀ। ਜੋ ਧਰਤੀ ਦੀ ਕਿਸੇ ਚਮਕਦਾਰ ਈਥਰ ਰਾਹੀਂ ਗੁਜ਼ਰਨ ਦੇ ਵਿਸ਼ੇ ਉੱਤੇ ਸੀ। ਦੂਜੇ ਪਾਸੇ, ਆਈਨਸਟਾਈਨ ਨੂੰ ਫੋਟੋਇਲੈਕਟ੍ਰਿਕ ਪ੍ਰਭਾਵ ਸਮਝਾਉਣ ਕਾਰਨ ਨੋਬਲ ਪੁਰਸਕਾਰ ਮਿਲਿਆ, ਜੋ ਪਹਿਲਾਂ ਇੱਕ ਪ੍ਰਯੋਗਿਕ ਨਤੀਜਾ ਸੀ। ਜਿਸ ਵਿੱਚ ਸਿਧਾਂਤਕ ਫਾਰਮੂਲਾ ਬਣਤਰ ਦੀ ਕਮੀ ਸੀ।।