ਸਿਧਾਂਤਕ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਾਰਮਹੋਲ ਦੀ ਦ੍ਰਿਸ਼ਟ ਪੇਸ਼ਕਾਰੀ। ਵਾਰਮਹੋਲ ਕਦੇ ਦੇਖੇ/ਪਰਖੇ ਨਹੀਂ ਗਏ, ਪਰ ਗਣਿਤਕ ਮਾਡਲਾਂ ਅਤੇ ਵਿਗਿਆਨਕ ਸਿਧਾਂਤ ਰਾਹੀਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਇਹ ਹੁੰਦੇ ਹਨ।

ਸਿਧਾਂਤਕ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜਿਸ ਵਿੱਚ ਭੌਤਿਕ ਵਰਤਾਰਿਆਂ ਨੂੰ ਜਾਣਨ ਅਤੇ ਸਮਝਣ ਲਈ ਗਣਿਤਕ ਮਾਡਲਾਂ ਅਤੇ ਅਮੂਰਤ ਗਣਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਪ੍ਰਯੋਗਿਕ ਭੌਤਿਕ ਵਿਗਿਆਨ ਤੋਂ ਉਲਟ ਹੈ, ਜਿਸ ਵਿੱਚ ਵਰਤਾਰਿਆਂ ਨੂੰ ਜਾਂਚਣ-ਸਮਝਣ ਲਈ ਪ੍ਰਯੋਗ ਕੀਤੇ ਜਾਂਦੇ ਹਨ।